ਹੁਸ਼ਿਆਰਪੁਰ, 1 ਜਨਵਰੀ (ਬਿਊਰੋ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਂਟੀ ਚਾਈਲਡ ਬੈਗਿੰਗ ਰੇਡ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟ (ਐਨ.ਸੀ.ਪੀ.ਸੀ.ਆਰ.) ਤਹਿਤ ਬਾਲ ਭਿੱਖਿਆ ਨੂੰ ਰੋਕਣ ਲਈ ਇਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸ਼ਹਿਰ ਦੇ ਮਾਹਿਲਪੁਰ ਅੱਡਾ, ਸੈਸ਼ਨ ਚੌਕ, ਮਾਲ ਰੋਡ, ਸਰਕਾਰੀ ਕਾਲਜ ਚੌਕ, ਘੰਟਾ ਘਰ ਰੋਡ ਤੋਂ ਇਲਾਵਾ ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਲ ਭਿੱਖਿਆ ਇਕ ਜ਼ੁਰਮ ਹੈ ਜਿਸ ਲਈ ਸਜਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਬੱਚਿਆਂ ਕੋਲੋਂ ਭੀਖ ਮੰਗਵਾਉਂਦਾ ਹੈ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਲ.ਪੀ.ਓ. ਸੁਖਜਿੰਦਰ ਸਿੰਘ, ਬਾਲ ਸੁਰੱਖਿਆ ਅਫ਼ਸਰ ਯੁਗੇਸ਼ ਕੁਮਾਰ, ਕੁਮਾਰੀ ਨੇਹਾ ਚੋਪੜਾ, ਜ਼ਿਲ੍ਹਾ ਭਲਾਈ ਦਫ਼ਤਰ ਤੋੋੋਂ ਸ੍ਰੀ ਨਰੇਸ਼ ਕੁਮਾਰ, ਪੰਜਾਬ ਪੁਲਿਸ ਤੋਂ ਸ੍ਰੀ ਮਹਾਵੀਰ ਤੇ ਗੁਰਜਿੰਦਰ ਸਿੰਘ, ਬਾਲ ਭਲਾਈ ਕਮੇਟੀ ਤੋਂ ਸ੍ਰੀ ਪਲਵਿੰਦਰ ਸਿੰਘ, ਅਮਨਦੀਪ ਸਿੰਘ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਅਮਰੀਕ ਸਿੰਘ ਅਤੇ ਲੇਬਰ ਵਿਭਾਗ ਤੋਂ ਗੁਰਜਨਪਾਲ ਸਿੰਘ ਹਾਜ਼ਰ ਸਨ।

ਬਾਲ ਭਿੱਖਿਆ ਨੂੰ ਰੋਕਣ ਲਈ ਕੀਤੀ ਗਈ ਛਾਪੇਮਾਰੀ
- Post published:January 1, 2022
You Might Also Like

ਵਿਧਾਇਕ ਜਸਵੀਰ ਰਾਜਾ ਗਿੱਲ ਨੇ ਗੜ੍ਹਦੀਵਾਲਾ ਦੇ ਡੀਪੂ ਹੋਲਡਰਾਂ ਨਾਲ ਕਿੱਤੀ ਬੈਠਕ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 164ਵਾਂ…

ਕੋਵਿਡ-19 ਮਹਾਮਾਰੀ ; 292 ਪਰਿਵਾਰਾਂ ਨੂੰ ਮੁਹੱਈਆ ਕਰਵਾਈ ਕਰੀਬ 1 ਕਰੋੜ 46 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਸਹਾਇਤਾ : ਅਪਨੀਤ ਰਿਆਤ

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ “ਨੈਸਨਲ ਸਪੇਸ ਡੇ” ਮਨਾਇਆ ਗਿਆ
