ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਪਹਿਲੇ ਸਥਾਨ ਤੇ
ਬਟਾਲਾ( ਸੁਨੀਲ ਚੰਗਾ/ ਅਵਿਨਾਸ਼ ਸ਼ਰਮਾ ): ਅੱਜ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਬਲਾਕ ਪੱਧਰੀ ਵਿਗਿਆਨ ਮੇਲਾ ਬਲਾਕ ਨੋਡਲ ਅਫਸਰ ਵਿਜੈ ਕੁਮਾਰ ਦੀ ਅਗਵਾਈ ਹੇਠ ਪਿ੍ੰਸੀਪਲ ਕੰਵਲਜੀਤ ਕੌਰ ਅਤੇ ਬਲਾਕ ਮੈਂਟਰ ਸਤਿੰਦਰਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ । ਇਸ ਪ੍ਰਦਰਸ਼ਨੀ ਵਿੱਚ ਬਲਾਕ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਅਤੇ ਮੇਲੇ ਦਾ ਉਦਘਾਟਨ ਬੀ.ਐਨ.ਓ ਵਿਜੇ ਕੁਮਾਰ ਨੇ ਕੀਤਾ। ਇਸ ਮੌਕੇ ਬੀ.ਐਨ.ਓ ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਭਵਿੱਖ ਨੂੰ ਸਹੀ ਦਿਸ਼ਾ ਦੇ ਸਕਣ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਪਹਿਲੇ, ਸਰਕਾਰੀ ਮਿਡਲ ਸਕੂਲ ਲੱਲਾ ਸੋਹੀਆਂ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀਆਂ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਪਿ੍ੰਸੀਪਲ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਸ ਯੁੱਗ ਵਿਚ ਮੁਕਾਬਲਿਆਂ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੀ.ਐਮ ਸਤਿੰਦਰਪਾਲ ਸਿੰਘ ਬੀ.ਐਮ ਰਾਕੇਸ਼ ਕੁਮਾਰ ਬੀ.ਐਮ ਮੁਕੇਸ਼ ਕੁਮਾਰ ਬੀ.ਐਮ ਪਰਮਜੀਤ ਸਿੰਘ ਬੀ.ਐਮ ਬਲਜੀਤ ਸਿੰਘ,ਅਧਿਆਪਕ ਰਜਿੰਦਰ ਕੁਮਾਰ ਪਰਮਿੰਦਰ ਸਿੰਘ ਕੁਲਦੀਪ ਸਿੰਘ ਲੈਕਚਰਾਰ, ਰਾਕੇਸ਼ ਪੁਰੀ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |