ਪਠਾਨਕੋਟ 18 ਦਸੰਬਰ (ਬਿਊਰੋ) : ਅਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਲੋਕ ਇਨਸਾਫ ਪਾਰਟੀ ਬਟਾਲਾ ਹਲਕਾ ਇੰਚਾਰਜ ਵਿਜੇ ਤ੍ਰੇਹਨ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਉੱਪ ਪ੍ਰਧਾਨ ਪੰਜਾਬ ਰਮੇਸ਼ ਨਈਅਰ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸ਼ੁਰੂ ਕੀਤਾ ਸੰਘਰਸ਼ 42ਵੇਂ ਦਿਨ ਵੀ ਜਾਰੀ ਰਿਹਾ। ਪ੍ਰਧਾਨ ਕਲਸੀ, ਪ੍ਰਧਾਨ ਤ੍ਰੇਹਨ ਤੇ ਰਮੇਸ਼ ਨਈਅਰ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਪੰਜਾਬ ਦੀ ਚੰਨੀ ਸਰਕਾਰ ਨੇ ਬਟਾਲਾ ਨੂੰ ਜਲਦ ਜ਼ਿਲ੍ਹਾ ਨਾ ਐਲਾਨਿਆਂ ਤਾਂ ਬਟਾਲਾ ਸੰਘਰਸ਼ ਕਮੇਟੀ ਵੱਲੋਂ ਜਲਦ ਤੋਂ ਜਲਦ ਆਤਮਦਾਹ ਹੋ ਸਕਦਾ ਹੈ । ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਮਦਨ ਲਾਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਬਟਾਲਾ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਦੀ ਜੋ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਜਾਇਜ ਮੰਗ ਹੈ ਨੂੰ ਜਲਦੀ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਕੇ ਚੰਨੀ ਸਰਕਾਰ 7 ਤੋਂ 8 ਲੱਖ ਲੋਕਾਂ ਦੇ ਦਿਲਾਂ ਨੂੰ ਜਿੱਤਣ ਤਾਂ ਜੋ ਆਉਣ ਵਾਲੀਆਂ 2022 ਦੀਆਂ ਚੋਣਾਂ ’ਚ ਉਨ੍ਹਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਪ੍ਰਧਾਨ ਰਮੇਸ਼ ਲਈਅਰ ਨੇ ਕਿਹਾ ਕਿ ਜੇਕਰ ਸੰਘਰਸ਼ ਚਲਦਿਆਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਖਦੇਵ ਸਿੰਘ ਪ੍ਰਧਾਨ, ਸਿਵਲ ਮੰਡਲ ਪ੍ਰਧਾਨ ਭਗਵੰਤ ਸਿੰਘ, ਅਰੁਣ ਸੋਨੀ, ਸੀਨੀਅਰ ਆਗੂ ਆਮ ਆਦਮੀ ਪਾਰਟੀ, ਹੰਸਾ ਸਿੰਘ ਫੌਜੀ ਵਾਇਸ ਪ੍ਰਧਾਨ ਪੰਜਾਬ, ਕਰਨ ਕੁਮਾਰ, ਚੇਤਨ ਰਾਜੂ, ਸਤਨਾਮ ਸਿੰਘ, ਚੀਫ ਸੈਕਟਰੀ ਮੁਖਵੰਤ ਸਿੰਘ ਬਸਰਾ ਆਦਿ ਹਜ਼ਰ ਸਨ।
ਬਟਾਲਾ ਨੂੰ ਜ਼ਿਲ੍ਹਾ ਨਾ ਐਲਾਨਿਆਂ ਤਾਂ ਜਲਦ ਹੋਵੇਗਾ ਆਤਮਦਾਹ : ਪ੍ਰਧਾਨ ਕਲਸੀ,ਤ੍ਰੇਹਨ,ਨਈਅਰ
- Post published:December 18, 2021