ਪੰਜਾਬ ਦੇ ਮੁਖ ਮੰਤਰੀ ਦੇ ਖਿਲਾਫ ਕਰਤਾਰਪੁਰ ਕੋਰੀਡੋਰ ਵਿਖੇ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਪੰਜਾਬ ਨੇ ਕੀਤੀ ਜੰਮਕੇ ਨਾਅਰੇਬਾਜ਼ੀ
ਡੇਰਾ ਬਾਬਾ ਨਾਨਕ 18 ਨਵੰਬਰ (ਆਸ਼ਕ ਰਾਜ ਮਾਹਲਾ)
ਅੱਜ ਕਰਤਾਰਪੁਰ ਕੋਰੀਡੋਰ ਤੇ ਪੰਜਾਬ ਦੇ ਮੁਖ ਮੰਤਰੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਹਾਇਕ ਪ੍ਰੋਫੈਸਰਜ਼ ਐਸੋਸੀਏਸ਼ਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਉਹ ਸਰਕਾਰੀ ਕਾਲਜਾਂ ਵਿੱਚ ਪਿੱਛਲੇ ਕਈ ਸਾਲਾਂ ਤੋਂ ਸਹਾਇਕ ਪ੍ਰੋਫੈਸਰਾਂ ਵਜੋਂ ਕੰਮ ਕਰ ਰਹੇ ਹਨ ਜਦਕਿ ਮਜੂਦਾ ਪੰਜਾਬ ਸਰਕਾਰ ਵਲੋਂ ਉਹਨਾਂ ਵਿਰੁੱਧ ਮਾਰੂ ਨੀਤੀਆਂ ਆਪਣਿਆਂ ਜਾ ਰਹੀਆਂ ਹਨ ਜਿਸ ਦੇ ਵਿਰੋਧ ਚ ਪਿਛਲੇ ਕਾਫੀ ਦੀਨਾ ਤੋਂ ਸੰਗਰਸ਼ ਕਰ ਰਹੇ ਹਨ ਅਤੇ ਅੱਜ ਉਹ ਮਜ਼ਬੂਰੀ ਵਸ਼ ਇਸ ਗੁਰੂ ਨਾਨਕ ਸਾਹਿਬ ਦੇ ਦਰ ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਵਲੋਂ ਨਵੀ ਭਰਤੀ ਪ੍ਰਕਿਰਿਆ ਆਰੰਭ ਕੀਤੀ ਗਈ ਹੈ ਉਸ ਤਹਿਤ ਜੋ ਉਹਨਾਂ ਦੀਆ ਨੌਕਰੀਆਂ ਨੂੰ ਖਤਰਾ ਬਣਾਇਆ ਹੈ ਕਿਉਕਿ ਉਸ ਚ ਕਿਹਾ ਗਿਆ ਹੈ ਕਿ ਜਿਹੜੀਆ ਪੋਸਟਾਂ ਖਾਲੀ ਰਹਿ ਜਾਣਗੀਆਂ ਉਨ੍ਹਾਂ ਤੇ ਗੈਸਟ ਫੈਕਲਟੀ/ਪਾਰਟ ਟਾਈਮ/ਕੰਟਰੈਕਟ ਤੇ ਕੰਮ ਕਰਦੇ ਪ੍ਰੋਫੈਸਰਾ ਨੂੰ ਰੱਖ ਲਿਆ ਜਾਵੇਗਾ ਜਦਕਿ ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਗੈਸਟ ਫੈਕਲਟੀ ਮੈਂਬਰ ਨੂੰ ਸਰਕਾਰ ਬਿਨਾਂ ਕਿਸੇ ਸਰਤ ਪਹਿਲ ਦੇ ਆਧਾਰ ਤੇ ਪੱਤਰ ਕੱਢ ਕੇ 906 ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰੇ । ਉਥੇ ਹੀ ਪੰਜਾਬ ਸਰਕਾਰ ਖਿਲਾਫ ਨਾਰੈਬਾਜੀ ਕਰਦੇ ਹੋਏ ਇਹਨਾਂ ਧਰਨਾਕਾਰੀਆਂ ਨੇ ਕਿਹਾ ਕਿ ਉਹ ਇਥੇ ਮੁਖ ਮੰਤਰੀ ਨੂੰ ਮਿਲਣ ਪਹੁਚੇ ਸਨ ਲੇਕਿਨ ਉਹਨਾਂ ਦੀ ਮੁਲਾਕਾਤ ਨਹੀਂ ਕਾਰਵਾਈ ਗਈ ਅਤੇ ਹਰ ਵਾਰ ਦੀ ਤਰ੍ਹਾਂ ਸਰਕਾਰ ਕੇਵਲ ਟੈਮ ਟਪਾ ਰਹੀ ਹੈ ਅਤੇ ਲਾਲੀਪਾਪ ਦੇ ਰਹੀ ਹੈ ਅਤੇ ਅੱਜ ਉਹ ਮਜਬੂਰ ਹੋ ਇਸ ਧਾਰਮਿਕ ਸਥਲ ਤੇ ਖੜੇ ਹੋ ਪ੍ਰਦਰਸ਼ਨ ਕਰ ਰਹੇ ਹਨ |ਇਸ ਮੌਕੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ,ਡਿੰਪਲ ,ਹੁਕਮ ਚੰਦ ਪਟਿਆਲਾ, ਜੋਗਾ ਸਿੰਘ ਗੁਰਦਾਸਪੁਰ ,ਅੰਧਲੀਪ ਗੁਰਦਾਸਪੁਰ ,ਸੁਖਚੈਨ ਸਿੰਘ ਮਲੇਰਕੋਟਲਾ,ਤਲਵਿੰਦਰ ਸਿੰਘ ਤਲਵਾੜਾ,ਮਨਜੀਤ ਕੌਰ ਗੁਰਦਾਸਪੁਰ ਕੁਲਦੀਪ ਬੁਟਰ ਲਾਧੂਪੁਰ ਆਦਿ ਹਾਜ਼ਰ ਸਨ।