ਗੜ੍ਹਸ਼ੰਕਰ 12 ਦਸੰਬਰ (ਅਸ਼ਵਨੀ ਸ਼ਰਮਾ) : ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਮਨੁੱਖੀ ਅਧਿਕਾਰ ਦਿਵਸ ਤੇ ਸਰਕਾਰੀ ਕਾਲਜ ਪੋਜੇਵਾਲ ਵਿਚ ਪ੍ਰਦਰਸ਼ਨ ਕਰਕੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਉਠਾਈ।ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹ ਵਿਦਿਆਰਥੀ ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਮਨੁੱਖੀ ਹੱਕਾਂ ਦਾ ਵੱਡਾ ਪੱਧਰ ਤੇ ਘਾਣ ਹੋਇਆ ਹੈ ਕਿਉਂਕਿ ਜਦੋਂ ਮੋਦੀ ਸਰਕਾਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪੱਧਰ ਤੇ ਹਰ ਪਾਸੇ ਫੇਲ ਹੋਈ ਹੈ ਤਾਂ ਇਸ ਖਿਲਾਫ਼ ਆਵਾਜ਼ ਵੀ ਜਮਹੂਰੀ ਤਾਕਤਾਂ ਨੇ ਹਰ ਪੱਧਰ ਤੇ ਉਠਾਈ ਹੈ। ਮੋਦੀ ਨੇ ਆਪਣੇ ਫਾਸ਼ੀਵਾਦੀ ਕਿਰਦਾਰ ਕਰਕੇ ਕਿਸੇ ਵੀ ਵਿਰੋਧ ਦੀ ਅਵਾਜ਼ ਨੂੰ ਦਬਾਉਣ ਦੇ ਹੱਥਕੰਡੇ ਵਰਤੇ ਹਨ।ਭੀਮਾ ਕੋਰੇਗਾਂਵ ਚ ਦਰਜਨਾਂ ਲੇਖਕਾਂ, ਪੱਤਰਕਾਰਾਂ, ਬੁਧੀਜੀਵੀਆਂ ਨੂੰ ਝੂਠੇ ਦੇਸ਼ ਧ੍ਰੋਹ ਤੇ ਮੁਕੱਦਮੇ ਦਰਜ ਕਰਕੇ ਜੇਲੀਂ ਬੰਦ ਕੀਤਾ ਹੋਇਆ ਹੈ। ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਉਠੀ ਸ਼ਾਂਤੀਪੂਰਵਕ ਆਵਾਜ਼ ਨੂੰ ਬੀਜੇਪੀ ਦੇ ਮੰਤਰੀਆਂ ਵਲੋਂ ਭੜਕਾਊ ਭਾਸ਼ਣਾ ਨਾਲ ਇਸ ਖਿਲਾਫ਼ ਹਿੰਸਾ ਭੜਕਾਈ ਜਿਸ ਕਾਰਨ ਨਿਰਦੋਸ਼ ਲੋਕ ਮਾਰੇ ਗਏ ਪਰ ਸਰਕਾਰ ਦੁਆਰਾ ਗਲਤ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਵਜਾਏ ਉਲਟਾ ਨਿਰਦੋਸ਼ ਲੋਕਾਂ ਤੇ ਝੂਠੇ ਮੁੱਕਦਮੇ ਦਰਜ਼ ਕਰ ਦਿੱਤੇ ਗੲੇ। ਜਾਮੀਆ ਇਸਲਾਮੀਆ ਯੂਨੀਵਰਸਿਟੀ, ਜੇਐਨਯੂ ਚ ਵਿਦਿਆਰਥੀਆਂ ਨਾਲ ਕੁੱਟਮਾਰ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ ਤੇ ਲੋਕ ਪੱਖੀ ਆਗੂਆਂ ਨੂੰ ਜੇਲੀਂ ਬੰਦ ਕੀਤਾ ਹੋਇਆ। ਇਸੇ ਤਰ੍ਹਾਂ ਭਾਜਪਾ ਸਰਕਾਰ ਨੇ ਸਾਰੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਨਕਾਰਦਿਆਂ ਜੰਮੂ ਕਸ਼ਮੀਰ ਤੋਂ ਸੂਬੇ ਦਰਜਾ ਖੋਹ ਲਿਆ, ਧਾਰਾ 370 ਖਤਮ ਕੀਤੀ ਤੇ ਉੱਥੇ ਇਸ ਖਿਲਾਫ਼ ਉਠਣ ਵਾਲੀ ਆਵਾਜ਼ ਨੂੰ ਜਬਰੀ ਦਬਾਉਣ ਲਈ ਵੱਡੀ ਗਿਣਤੀ ਫੌਜ ਤਾਇਨਾਤ ਕਰਕੇ ਕਸ਼ਮੀਰ ਨੂੰ ਖੁੱਲੀ ਜੇਲ ਚ ਬਦਲ ਦਿੱਤਾ ਗਿਆ ਹੈ। ਸੈਂਕੜੇ ਨੌਜਵਾਨਾਂ ਅਤੇ ਸਮਾਜਿਕ ਕਾਰਕੁੰਨਾ ਨੂੰ ਗਿ੍ਫ਼ਤਾਰ ਕੀਤਾ ਗਿਆ।ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਦੇਸ਼ ਭਰ ਵਿਚ ਵੱਖ-ਵੱਖ ਜੇਲ੍ਹਾਂ ਚ ਬੰਦ ਕੀਤੇ ਸੈਂਕੜੇ ਸਿਆਸੀ ਆਗੂ ਅਤੇ ਕਾਰਕੁੰਨ ਤੁਰੰਤ ਰਿਹਾਅ ਕੀਤੇ ਜਾਣ।ਇਸ ਮੌਕੇ, ਨੀਰਜ, ਪਰਵੀਨ, ਪ੍ਰੀਤੀ, ਸੁੱਖੀ, ਮਨਜੀਤ, ਪਾਇਲ, ਰਚਨਾ ਆਦਿ ਮੌਜੂਦ ਸਨ।

ਪੀਐੱਸਯੂ ਵਲੋਂ ਲੇਖਕ,ਬੁੱਧੀਜੀਵੀ,ਪੱਤਰਕਾਰਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ
- Post published:December 12, 2021
You Might Also Like

ਮੁੱਖ ਮੰਤਰੀ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤ

ਆਮ ਆਦਮੀ ਕਲੀਨਿਕ ਜਨੌੜੀ ਵਿਖੇ ਮਲੇਰੀਆ ਦਿਵਸ ਮਨਾਇਆ

ਜ਼ਿਲ੍ਹੇ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ

ਸਟੱਡੀਜ਼ ਪ੍ਰਤੀਯੋਗੀ ਪ੍ਰੀਖਿਆ (ਜਨਰਲ ਸਟੱਡੀਜ਼) ਦੀ ਫਰੀ ਕੋਚਿੰਗ ਦੀ ਸ਼ੁਰੂਆਤ
