ਬਟਾਲਾ 12 ਦਸੰਬਰ (ਅਵਿਨਾਸ਼) : ਬਟਾਲਾ ਅੱਜ ਸੀਨੀਅਰ ਸਿਟੀਜਨ ਫੋਰਮ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੇ ਕਨਵੀਨਰ ਹਰਪ੍ਰੀਤ ਸਿੰਘ ਕਾਹਲੋਂ ਪ੍ਰਤਾਪਗੜ ਨੂੰ ਦਿੱਲੀ ਫਤਿਹ ਮਾਰਚ ਬਟਾਲਾ ਪਹੁੰਚਣ ਤੇ ਸਾਥੀਆਂ ਸਮੇਤ ਭਾਰੀ ਉਤਸ਼ਾਹ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿਚ ਪਿੰਸੀਪਲ ਸੁਖਵੰਤ ਸਿੰਘ ਗਿੱਲ ਅਤੇ ਫੋਰਮ ਦੇ ਸਾਰੇ ਸਾਥੀ ਮਾਜੂਦ ਸਨ। ਇਹ ਸਮਾਗਮ ਕਾਦੀਆਂ ਚੂੰਗੀ ਤੇ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਉਮਰਪੁਰਾ ਚੌਕ ਬਟਾਲਾ ਵਿਖੇ ਵੀ ਮੱਖਣ ਸਿੰਘ ਪੰਨੂ ਅਤੇ ਬਿਜਲੀ ਬੋਰਡ ਅਤੇ ਹੋਰ ਬਹੁਤ ਸਾਰੇ ਦੁਕਾਨਦਾਰ ਐਸੋਸੀਏਸ਼ਨ ਵਲੋਂ ਵੀ ਹਰਪ੍ਰੀਤ ਸਿੰਘ ਕਾਹਲੋਂ ਪ੍ਰਤਾਪਗੜ ਦਾ ਬਟਾਲਾ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇੱਕਠੇ ਹੋਏ ਸਮੂਹ ਪੰਜਾਬੀਆਂ ਨੂੰ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਪ੍ਰਮਾਤਮਾ ਦੀ ਕਿਰਪਾ ਸਦਕਾ ਅਤੇ ਅਵਾਮ ਦੇ ਸਾਥ ਨਾਲ ਕੇਂਦਰ ਸਰਕਾਰ ਨੂੰ ਝੁਕਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤਾਂ ਹੱਕ ਸੱਚ ਦੀ ਜੰਗ ਲੜਨ ਲਈ ਤਿਆਰ ਬਰ ਤਿਆਰ ਰਹੋ।

ਪਰਮਾਤਮਾ ਦੀ ਕਿਰਪਾ ਨਾਲ ਅਤੇ ਅਵਾਮ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਨੂੰ ਝੁਕਾਇਆ : ਹਰਪ੍ਰੀਤ ਕਾਹਲੋ
- Post published:December 12, 2021
You Might Also Like

प्रदेश महामंत्री तरुण चुग ने जिला उपाध्यक्ष भारत भूषण लूथरा के साथ की बटाला चुनावी सरगर्मियों पर चर्चा

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਝੂਠੇ ਲਾਰਿਆਂ ਤੋਂ ਤੰਗ ਆਏ…

LATEST.. जम्मू-कश्मीर की तरफ से आ रहे ट्रक से 6 क्विंटल चूरा पोस्त बरामद, ड्राइवर सहित दो पर मामला दर्ज

अवैध खनन के खिलाफ एक बहुत बड़ी कार्रवाई,प्रतिबंधित क्षेत्र
