ਕਿਹਾ- ਕਾਂਗਰਸ ਦੀ ਨਗਰ ਪੰਚਾਇਤ ਪ੍ਧਾਨ ਦੀਆਂ ਲੋਕ ਮਾਰੂ ਨੀਤੀਆਂ ਤੋਂ ਸਨ ਪ੍ਰੇਸ਼ਾਨ, ਵਿਧਾਇਕ ਨੇ ਵੀ ਨਹੀਂ ਸੁਣੀ ਗੱਲ
ਤਲਵਾੜਾ / ਦਸੂਹਾ (ਬਿਊਰੋ) : ਨਗਰ ਪੰਚਾਇਤ ਤਲਵਾੜਾ ਵਿੱਚ ਪਏ ਰੇੜਕੇ ਨੇ ਕਾਂਗਰਸ ਪਾਰਟੀ ਨੂੰ ਸ਼ੁੱਕਰਵਾਰ ਨੂੰ ਅਦੋਂ ਵੱਡਾ ਝਟਕਾ ਦਿੱਤਾ। ਜਦੋਂ ਆਪਣੀ ਪਾਰਟੀ ਦੀ ਹੀ ਪ੍ਧਾਨ ਤੋਂ ਨਰਾਜ਼ ਚੱਲ ਰਹੇ ਅੱਠ ਕੋਂਸਲਰਾਂ ਨੇ ਲਿਖਤ ਵਿੱਚ ਪਾਰਟੀ ਨੂੰ ਛੱਡ ਕੇ ਆਜ਼ਾਦ ਹੋਣ ਦਾ ਐਲਾਨ ਕਰ ਦਿੱਤਾ।
ਇਥੇ ਇਹ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਨਗਰ ਪੰਚਾਇਤ ਤਲਵਾੜਾ ਦੇ 8 ਕੋਂਸਲਰਾਂ ਵੱਲੋਂ ਪ੍ਧਾਨ ਮੋਨਿਕਾ ਸ਼ਰਮਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਸੀ। ਅਤੇ ਇਹ ਕਹਿ ਕੇ ਵਿਰੋਧ ਕੀਤਾ ਗਿਆ ਸੀ ਕਿ ਨਗਰ ਪੰਚਾਇਤ ਦੀ ਪ੍ਰਧਾਨ ਮੋਨਿਕਾ ਸ਼ਰਮਾ ਵੱਲੋਂ ਲੋਕ ਮਾਰੂ ਨੀਤੀਆਂ ਅਪਣੀਆਂ ਗਈਆਂ ਸਨ। ਅਤੇ ਕਿਸੇ ਵੀ ਵਾਰਡ ਦੇ ਵਿਚ ਉਥੋਂ ਦੇ ਕੌਂਸਲਰ ਦੀ ਅਪੀਲ ਤੋਂ ਬਾਅਦ ਵੀ ਵਿਕਾਸ ਕਾਰਜ ਨਹੀਂ ਆਰੰਭੇ ਗਏ ਸਨ।
ਜਿਸ ਤੋਂ ਬਾਅਦ ਨਗਰ ਪੰਚਾਇਤ ਦੇ ਈਓ ਵਲੋਂ ਵੀ ਪ੍ਧਾਨ ਮੋਨਿਕਾ ਸ਼ਰਮਾ ਦੇ ਖਿਲਾਫ਼ ਪ੍ਰੈਸ ਕਾਨਫਰੰਸ ਕਰਕੇ ਅਦਾਲਤ ਵਿੱਚ ਜਾਣ ਲਈ ਮੋਰਚਾ ਖੋਲ੍ਹ ਲਿਆ ਗਿਆ ਸੀ ।
ਪਰ ਸ਼ੁੱਕਰਵਾਰ ਨੂੰ 8 ਕੋਂਸਲਰਾਂ ਜੀਨਾਂ ਚ ਦੀਪਕ ਅਰੋੜਾ,ਮੁਨੀਸ਼ ਚੱਢਾ,ਸੁਮਨ ਦੂਆ,ਵਿਕਾਸ ਚੰਦਰ, ਸੈਲੀ ਅਨੰਦ,ਸੁਰਿੰਦਰ ਕੌਰ, ਪਰਮਿੰਦਰ ਕੌਰ, ਤਰਨਜੀਤ ਸਿੰਘ ਵਲੋਂ ਕਾਂਗਰਸ ਪਾਰਟੀ ਨੂੰ ਛੱਡਣ ਦੇ ਦਿੱਤੇ ਗਏ ਤਿਆਗ ਪੱਤਰ ਵਿੱਚ ਇਹ ਲਿਖਿਆ ਹੋਇਆ ਸੀ ਕਿ ਉਹ ਕਾਂਗਰਸ ਪਾਰਟੀ ਨੂੰ ਇਸ ਲਈ ਛੱਡ ਰਹੇ ਹਨ ਕਿ ਉਹਨਾਂ ਦੀ ਹੀ ਪਾਰਟੀ ਦੀ ਨਗਰ ਪੰਚਾਇਤ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਚ ਲੋਕ ਮਾਰੂ ਨੀਤੀਆ, ਅਕੁਸ਼ਲ ਅਗਵਾਈ ਅਤੇ ਰਾਜਨੀਤਿਕ ਤੇ ਕੂਟਨੀਤਕ ਸੋਚ ਦੀ ਘਾਟ ਕਾਰਨ ਉਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ । ਅਤੇ ਆਪਣੇ ਆਪ ਨੂੰ ਆਜ਼ਾਦ ਕੌਂਸਲਰ ਘੋਸ਼ਿਤ ਕਰਕੇ ਲੋਕਾਂ ਦੇ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਆਪਣੀ ਪੂਰੀ ਵਾਹ ਲਾਉਣਗੇ। ਉਕਤ ਅੱਠ ਕੋਂਸਲਰਾਂ ਦੇ ਤਿਆਗ ਪੱਤਰਾਂ ਨੇ ਕਾਂਗਰਸ ਦੀਆਂ ਮੁਸ਼ਕਲਾਂ ਤਲਵਾੜਾ ਵਿੱਚ ਵਧਾ ਦਿੱਤੀਆਂ ਹਨ । ਕੌਂਸਲਰਾਂ ਵੱਲੋਂ ਦਿੱਤੇ ਗਏ ਤਿਆਗ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਕਾਂਗਰਸ ਦੇ ਹਲਕਾ ਵਿਧਾਇਕ ਅਰੁਣ ਕੁਮਾਰ ਡੋਗਰਾ ਨੂੰ ਨਗਰ ਪੰਚਾਇਤ ਦੀ ਸਮੱਸਿਆਵਾਂ ਅਤੇ ਪ੍ਰਧਾਨ ਦੀ ਉਨ੍ਹਾਂ ਦੇ ਪ੍ਤੀ ਰੁੱਖੀ ਸੋਚ ਬਾਰੇ ਵੀ ਜਾਣੂ ਕਰਵਾਇਆ ਸੀ। ਪਰ ਵਿਧਾਇਕ ਡੋਗਰਾ ਵੱਲੋਂ ਕੋਈ ਵੀ ਢੁਕਵਾਂ ਕਦਮ ਨਹੀਂ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲੋਕਾਂ ਦੇ ਹੱਕ ਵਿਚ ਲੈਣ ਦਾ ਫ਼ੈਸਲਾ ਲਿਆ ਹੈਂ ਅਤੇ ਹਮੇਸ਼ਾ ਲਈ ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹ ਰਹੇ ਹਨ।
ਅੱਠਾਂ ਕੌਂਸਲਰਾਂ ਵੱਲੋਂ ਆਪਣੇ -ਆਪਣੇ ਅਸਤੀਫੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਹਲਕਾ ਵਿਧਾਇਕ ਅਰੁਣ ਕੁਮਾਰ ਡੋਗਰਾ ਨੂੰ ਭੇਜ ਦਿੱਤੇ ਹਨ।
ਇਸ ਸੰਬੰਧ ਵਿਚ ਜਦੋਂ ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਨੰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਹੁਣ ਤੱਕ ਤਲਵਾੜਾ ਨਗਰ ਪੰਚਾਇਤ ਦੇ ਕਿਸੇ ਵੀ ਕਾਂਗਰਸੀ ਕੌਂਸਲਰ ਦਾ ਤਿਆਗ ਪੱਤਰ ਨਹੀਂ ਪਹੁੰਚਿਆ ਹੈ। ਪਰ ਸੱਜੇ ਖੱਬੇ ਤੋਂ ਜੋ ਵੀ ਉਹਨਾਂ ਨੂੰ ਪਤਾ ਲੱਗ ਰਿਹਾ ਹੈ। ਜਿਸ ਕਰਕੇ ਉਹ ਕੱਲ ਖੁਦ ਤਲਵਾੜਾ ਜਾ ਰਹੇ ਹਨ।