ਚੰਡੀਗੜ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪਿੰਡ ਬੋਦਲਾਂ ਦੇ ਲਵਤੇਸ਼ਵੀਰ ਨੇ ਜਿੱਤਿਆ ਚਾਂਦੀ ਦਾ ਮੈਡਲ
ਚੰਡੀਗੜ੍ਹ / ਗੜ੍ਹਦੀਵਾਲਾ (ਚੌਧਰੀ) : ਸੈਕਟਰ 46 ਚੰਡੀਗੜ ਵਿਖੇ 42ਵੀਂ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਲਵਤੇਸ਼ਵੀਰ ਸਿੰਘ ਸਪੁੱਤਰ ਸਾਬਕਾ ਡੀ.ਪੀ.ਆਰ.ਓ ਪ੍ਰੋ. ਬਲਦੇਵ ਸਿੰਘ ਬੱਲੀ ਪਿੰਡ ਬੋਦਲਾਂ ਨੇ ਹਿੱਸਾ ਲਿਆ। ਲਵਤੇਸ਼ਵੀਰ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦਿਆਂ 800 ਮੀਟਰ ਦੌੜ ਦੇ ਮੁਕਾਬਲੇ ਵਿੱਚ 2.33 ਮਿੰਟ ਨਾਲ ਦੂਜੇ ਸਥਾਨ ਤੇ ਰਹਿੰਦਿਆਂ ਚਾਂਦੀ ਦਾ ਮੈਡਲ ਜਿੱਤਿਆ ਅਤੇ 200 ਮੀਟਰ ਦੌੜ ’ਚ 27 ਸੈਕੰਡ ਨਾਲ ਦੂਜੇ ਸਥਾਨ ਤੇ ਰਹਿੰਦਿਆਂ ਚਾਂਦੀ ਦਾ ਮੈਡਲ ਪ੍ਰਾਪਤ ਕਰਕੇ ਆਪਣੇ ਨਗਰ ਅਤੇ ਇਲਾਕਾ ਨਿਵਾਸੀਆਂ ਦਾ ਮਾਣ ਵਧਾਇਆ। ਇਸ ਮੌਕੇ ਲਵਤੇਸ਼ਵੀਰ ਸਿੰਘ ਨੂੰ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਆਫ਼ ਚੰਡੀਗੜ ਵਲੋਂ ਚਾਂਦੀ ਦੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਮੈਡਲ ਜਿੱਤਣ ਦੀ ਖੁਸ਼ੀ ਵਿੱਚ ਉਨਾਂ ਨੂੰ ਵੱਖ-ਵੱਖ ਕਲੱਬਾਂ, ਸੁਸਾਇਟੀਆਂ ਤੇ ਇਲਾਕੇ ਦੀਆਂ ਅਨੇਕਾਂ ਸ਼ਖ਼ਸੀਅਤਾਂ ਵਲੋਂ ਮੁਬਾਰਕਬਾਦ ਦਿੱਤੀ ਗਈ।