ਘਰ-ਘਰ ਜਾਵਾਂਗੇ, ਕੋਰੋਨਾ ਭਜਾਵਾਂਗੇ ਸਬੰਧੀ ਪੰਡੋਰੀ ਅਰਾਈਆਂ ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਚ ਕੱਢੀ ਜਾਗਰੂਕਤਾ ਰੈਲੀ
ਦਸੂਹਾ 20 ਨਵੰਬਰ (ਚੌਧਰੀ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾ ਐਸ ਪੀ ਸਿੰਘ ਪੀ ਐਚ ਸੀ ਮੰਡ ਪੰਧੇਰ ਦੀ ਹਦਾਇਤਾਂ ਅਨੁਸਾਰ ਹੈਲਥ ਵੈਲਨੈਸ ਸੈਂਟਰ ਪਿੰਡ ਪੰਡੋਰੀ ਅਰਾਈਆਂ ਵਲੋਂ ਹੈਲਥ ਵਰਕਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਕੋਰੋਨਾ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕੋਰੋਨਾ ਸਬੰਧੀ ਹੱਥਾਂ ਵਿੱਚ ਤਖਤੀਆਂ ਫੜ ਲੋਕਾਂ ਨੂੰ ਕੋਰੋਨਾ ਟੀਕਾਕਰਨ ਕਰਵਾਉਣ ਸਬੰਧੀ ਘਰ ਘਰ ਸੁਨੇਹਾ ਪਹੁੰਚਾਉਣ ਦਾ ਰੋਲ ਅਦਾ ਕੀਤਾ। ਇਸ ਬੱਚਿਆਂ ਵਲੋਂ ਘਰ-ਘਰ ਜਾਵਾਂਗੇ,ਕੋਰੋਨਾ ਭਜਾਵਾਂਗੇ, ਘਰ-ਘਰ ਜਾਵਾਂਗੇ, ਕੋਰੋਨਾ ਟੀਕਾਕਰਨ ਕਰਵਾਵਾਂਗੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਸੀ ਐਚ ਓ ਮਧੂ, ਰਾਜ ਰਾਣੀ ਏ ਐਨ ਐਮ, ਆਸ਼ਾ ਵਰਕਰ ਸੁਮਨ ਰਾਣੀ, ਰਾਜ ਰਾਣੀ, ਮੈਡਮ ਮਮਤਾ ਰਾਣੀ, ਮੈਡਮ ਅਮਨਦੀਪ ਕੌਰ ਆਦਿ ਹਾਜਰ ਸਨ।