ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਵਿੱਚ ਦਿੱਲੀ ਮੋਰਚਾ ਫਤਹਿ ਕਰਕੇ ਆਏ ਕਿਸਾਨਾਂ ਦਾ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਕੀਤਾ ਭਰਵਾਂ ਸਵਾਗਤ
ਗੜਦੀਵਾਲਾ 13 ਮਾਰਚ (ਚੌਧਰੀ) ਗੰਨਾ ਸੰਘਰਸ਼ ਕਮੇਟੀ ਦਸੂਹਾ ਪੰਜਾਬ ਦੇ ਪ੍ਰਧਾਨ ਅਤੇ ਸੰਯੁਕਤ ਮੋਰਚਾ ਦੇ ਮੈਂਬਰ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਵਿੱਚ ਦਿੱਲੀ ਮੋਰਚੇ ਦੌਰਾਨ ਇਤਿਹਾਸਿਕ ਜਿੱਤ ਪ੍ਰਾਪਤ ਕਰਨ ਉਪਰੰਤ ਅੱਜ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਪਹੁੰਚਣ ਤੇ ਇਲਾਕੇ ਦੇ ਕਿਸਾਨਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਇੱਕ ਸਾਲ ਤੋਂ ਵੱਧ ਸਮਾਂ ਇਸ ਸੰਘਰਸ਼ੀ ਘੋਲ ਦੇ ਵਿੱਚ ਆਪਣਾ ਸੰਘਰਸ਼ੀ ਯੋਗਦਾਨ ਪਾਉਣ ਵਿੱਚ ਅਤੇ ਕਾਨੂੰਨ ਰੱਦ ਕਰਵਾਉਣ ਲਈ ਗੰਨਾ ਸੰਘਰਸ਼ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ ਹੈ ।ਉਹਨਾ ਨੇ ਕਿਹਾ ਕਿ ਇਹ ਜਿੱਤ ਇਕ ਇਤਿਹਾਸਿਕ ਜਿੱਤ ਹੈ ਅਤੇ ਉਸ ਜਿੱਤ ਦਾ ਨਾਮ ਆਉਣ ਵਾਲੇ ਸਮੇਂ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ।ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਰੇਕ ਵਰਗ ਦੇ ਹੱਕਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਇਸ ਸੰਘਰਸ਼ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਰੇ ਮਜ੍ਹਬਾਂ ,ਧਰਮਾਂ ਦੇ ਲੋਕਾਂ ਨੇ ਦਿੱਲੀ ਮੋਰਚੇ ਅਤੇ ਪੰਜਾਬ ਦੇ ਵੱਖ ਵਖ ਟੋਲ ਪਲਾਜ਼ਾ ਤੇ ਪਹਿਰਾ ਦੇ ਕੇ ਸਮੇਂ ਦੀਆਂ ਸਰਕਾਰਾਂ ਦੀਆਂ ਜੜ੍ਹਾਂ ਹਿਲਾਕੇ ਰੱਖ ਦਿੱਤੀਆਂ ਹਨ।
ਇਸ ਮੌਕੇ ਪਿੰਡ ਰਾਜਾ ਕਲਾਂ ਤੋਂ ਸੋਹਣ ਸਿੰਘ ਮੱਲ੍ਹੀ ਪਰਿਵਾਰ ਵਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਦਿੱਲੀ ਤੋਂ ਅਾ ਰਹੀਆਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਮੌਕੇ ਸੁਖਪਾਲ ਸਿੰਘ ਸਹੋਤਾ,ਗੁਰਪ੍ਰੀਤ ਸਿੰਘ ਹੀਰਾਹਰ,ਅਮਰਜੀਤ ਸਿੰਘ ਮਾਹਲ,ਦਵਿੰਦਰ ਸਿੰਘ ਚੋਹਕਾ, ਕਮਲਪਾਲ ਸਿੰਘ ਧੂਤ,ਡਾਕਟਰ ਮਨਦੀਪ ਸਿੰਘ ਖਾਲਸਾ , ਕਰਨੈਲ ਸਿੰਘ ਸਰਪੰਚ ਰਾਜਾ ਕਲਾਂ,ਮਨਦੀਪ ਸਿੰਘ ਭਾਨਾ,ਹਰਵਿੰਦਰ ਸਿੰਘ ਥੇੰਦਾ,ਕੁਲਦੀਪ ਸਿੰਘ ਭਾਨਾ ,ਅਜੀਤ ਸਿੰਘ,ਪਟਵਾਰੀ ਜਗਤਾਰ ਸਿੰਘ,ਪਰਮਿੰਦਰ ਸਿੰਘ ਟੁੰਡ ,ਹਰਜੀਤ ਸਿੰਘ ਮਿਰਜਾਪੁਰ, ਮਨਜੀਤ ਸਿੰਘ ਖਾਨਪੁਰ,ਜਸਵੀਰ ਸਿੰਘ ਰਮਦਾਸਪੁਰ,ਅਵਤਾਰ ਸਿੰਘ ,ਸਿਮਰਤਪਾਲ ਸਿੰਘ, ਮੱਘਰ ਸਿੰਘ ਪੰਨੂ ,ਸ਼ੈਲੀ ਰਮਦਾਸਪੁਰ ,ਗਗਨਪ੍ਰੀਤ ਸਿੰਘ ਮੋਹਾਂ,ਹਰਵਿੰਦਰ ਸਿੰਘ ਜੌਹਲ ,ਮਨਦੀਪ ਸਿੰਘ ਟੋਨੀ,ਡਾਕਟਰ ਮੋਹਨ ਸਿੰਘ ਮੱਲ੍ਹੀ ,ਜਤਿੰਦਰ ਸਿੰਘ ਸਗਲਾਂ ,ਮਾਸਟਰ ਗੁਰਚਰਨ ਸਿੰਘ,ਦਵਿੰਦਰ ਸਿੰਘ ਲਾਲਾ ,ਸੋਹਣ ਸਿੰਘ ਮੱਲ੍ਹੀ , ਮੋਹਣ ਸਿੰਘ ਮੱਲ੍ਹੀ,ਬਲਦੇਵ ਸਿੰਘ ,ਸੋਨੀ ਪੰਡਿਤ ਰਾਜਾ ,ਗੁਲਜਾਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜਿਰ ਸਨ।
Post Views: 402