ਕੇ.ਐਮ.ਐਸ ਕਾਲਜ ਵਿਖੇ 6ਵਾਂ ਸਪੋਰਟਸ ਮੀਟ 2021 ਕਰਵਾਇਆ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 3 ਦਸੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਖੇਡ ਕੂਦ ਨੂੰ ਵਧਾਉਣ ਲਈ 6ਵਾਂ ਸਪੋਰਟਸ ਮੀਟ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਦੀ ਅਗਵਾਈ ਚੇਅਰਮੈਨ ਚੌ. ਕੁਮਾਰ ਸੈਣੀ ਨੇ ਕੀਤੀ ਅਤੇ ਇਸ ਸਮਾਗਮ ਵਿੱਚ ਕੁਮਾਰ ਮੈਣੀ ਜੀ ਪ੍ਰਧਾਨ ਰੋਟਰੀ ਕਲੱਬ ਦਸੂਹਾ ਵਿਸ਼ੇਸ਼ ਅਤਿੱਥੀ ਦੇ ਤੌਰ ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਦੌਰਾਨ 10 ਤੋਂ ਵੱਧ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਕਿੱਪਿੰਗ (ਰੱਸੀ ਟੱਪਣਾ), ਖੋ-ਖੋ, ਲੈਮਨ ਰੇਸ, ਥਰੀ ਲੇਗ ਰੇਸ, ਬੱਲੂਨ ਰੇਸ, ਵਾਟਰ ਬੈਲੂਨ ਪ੍ਰਤੀਯੋਗਿਤਾ, ਪੁਸ਼ ਅੱਪ (ਡੰਡ ਪੇਲਣਾ), ਟੈਗ ਆਫ ਵਾਰ (ਰੱਸਾ ਕਸ਼ੀ), ਮਿਊਜ਼ੀਕਲ ਚੇਅਰਜ਼ ਅਤੇ ਸਟਿੱਕ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ। ਇਹਨਾ ਖੇਡਾਂ ਵਿੱਚ ਰੱਸੀ ਟੱਪਣ ਪ੍ਰਤੀਯੋਗਿਤਾ ਵਿੱਚ ਸੁਰਜੀਤ ਕੌਰ (ਬੀ.ਐਸ.ਸੀ ਐਗਰੀਕਲਚਰ), ਲੈਮਨ ਰੇਸ ਵਿੱਚ ਵਰੁਣ ਚੌਧਰੀ (ਬੀ.ਐਸ.ਸੀ ਐਗਰੀਕਲਚਰ), ਥਰੀ ਲੇਗ ਰੇਸ ਕੁੜੀਆਂ ਵਿਚ ਖ਼ੁਸ਼ਬੂ/ਗਗਨਦੀਪ ਕੌਰ (ਐਮ.ਐਸ.ਸੀ ਆਈ.ਟੀ) ਅਤੇ ਮੁੰਡਿਆ ਵਿੱਚ ਦਲਜੀਤ ਸਿੰਘ/ਮਨਜਿੰਦਰ ਸਿੰਘ (ਬੀ.ਐਸ.ਸੀ ਐਮ.ਐਲ.ਐੱਸ), ਬੈਲੂਨ ਰੇਸ ਵਿੱਚ ਏਕਤਾ/ਸਰਫਰੋਸ਼ ਕੌਰ (ਬੀ.ਐੱਸ.ਸੀ ਫੈਸ਼ਨ ਡਿਜ਼ਾਇਨਿੰਗ), ਪਜ਼ਲ ਪ੍ਰਤੀਯੋਗਿਤਾ ਵਿੱਚ ਦਲਜੀਤ ਸਿੰਘ (ਬੀ.ਐਸ.ਸੀ ਐਮ.ਐਲ.ਐਸ), ਸਟਿੱਕ ਰੇਸ ਵਿਚ ਵਰੁਣ ਚੌਧਰੀ (ਬੀ.ਐੱਸ.ਸੀ ਐਗਰੀਕਲਚਰ), ਪੂਸ਼ ਅੱਪ ਵਿੱਚ ਰਾਹੁਲ (ਬੀ.ਕੌਮ), ਟੈਗ ਆਫ ਵਾਰ (ਰੱਸਾ ਕਸ਼ੀ) ਵਿੱਚ ਐਗਰੀਕਲਚਰ/ਫੈਸ਼ਨ ਡਿਜ਼ਾਇਨਿੰਗ ਦੀਆਂ ਲੜਕੀਆਂ ਅਤੇ ਮਿਊਜ਼ੀਕਲ ਚੇਅਰਜ਼ (ਲੜਕੀਆਂ) ਵਿੱਚ ਪਰਮਜੀਤ ਕੌਰ (ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ) ਅਤੇ ਮਿਊਜ਼ੀਕਲ ਚੇਅਰਜ਼ (ਲੜਕਿਆਂ ) ਵਿੱਚ ਹਰਨੀਲ ਸਿੰਘ ਕਾਜਲ (ਬੀ.ਐਸ.ਸੀ ਆਈ.ਟੀ) ਜੇਤੂ ਘੋਸ਼ਿਤ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਰਾਜੀਵ ਕੁੰਦਰਾ, ਠਾਕੁਰ ਬਲਦੇਵ ਸਿੰਘ, ਰਿਟਾਇਰ ਹੈਡਮਾਸਟਰ ਰਣਬੀਰ ਚੰਦ, ਡਾਇਰੈਕਟਰ ਡਾ.ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਸਤਵੰਤ ਕੌਰ, ਕੁਸਮ ਲਤਾ, ਲਖਵਿੰਦਰ ਕੌਰ, ਰੂਮਾਨੀ ਗੋਸਵਾਮੀ, ਗੁਰਿੰਦਰਜੀਤ ਕੌਰ, ਗੁਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਸ਼ੀਨਾ ਰਾਣੀ, ਅਮਨਪ੍ਰੀਤ ਕੌਰ, ਕਿਰਨਦੀਪ ਕੌਰ, ਸੰਦੀਪ ਕਲੇਰ ਅਤੇ ਦਲਜੀਤ ਕੌਰ ਆਦਿ ਹਾਜ਼ਰ ਸਨ।