Prime Punjab Times

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਕਰੋਨਾ ਸਬੰਧੀ ਹਦਾਇਤਾਂ ਨੂੰ ਲੈ ਕੇ ਐਸ.ਡੀ.ਐਮ ਨੇ ਹੋਟਲਾਂ ਮਾਲਕਾਂ ਨਾਲ ਕੀਤੀ ਆਨ ਲਾਈਨ ਮੀਟਿੰਗ

ਕਰੋਨਾ ਸਬੰਧੀ ਹਦਾਇਤਾਂ ਨੂੰ ਲੈ ਕੇ ਐਸ.ਡੀ.ਐਮ ਨੇ ਹੋਟਲਾਂ ਮਾਲਕਾਂ ਨਾਲ ਕੀਤੀ ਆਨ ਲਾਈਨ ਮੀਟਿੰਗ

ਹੋਟਲ ਮਾਲਕਾਂ ਨੂੰ ਅਪੀਲ, ਦਿੱਤੀਆਂ ਹਦਾਇਤਾਂ ਦੀ ਕੀਤੀ ਜਾਵੇ ਪਾਲਣਾ ਨਹੀਂ ਤਾਂ ਹੋ ਸਕਦੀ ਹੈ ਕਾਰਵਾਈ

ਪਠਾਨਕੋਟ, 4 ਜਨਵਰੀ (ਅਵਿਨਾਸ਼ ਸ਼ਰਮਾ ) : ਜਿਲ੍ਹਾ ਪਠਾਨਕੋਟ ਵਿੱਚ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਜਿਲ੍ਹੇ ਅੰਦਰ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਅੱਜ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਹੋਟਲ ਮਾਲਕਾਂ ਨਾਲ ਆਨ ਲਾਈਨ ਮੀਟਿੰਗ ਕੀਤੀ। ਮੀਟਿੰਗ ਦੋਰਾਨ ਐਸ.ਡੀ.ਐਮ. ਪਠਾਨਕੋਟ ਨੇ ਹੋਟਲ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ਤੇ ਕਾਬੂ ਪਾਉਂਣ ਲਈ ਸਾਨੂੰ ਸਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਹੋਟਲ ਕਰੋਨਾ ਤੋਂ ਬਚਾਓ ਲਈ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ।
ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਕਿਹਾ ਕਿ ਸਾਰੇ ਹੋਟਲ ਮਾਲਕ ਇਸ ਗੱਲ ਦਾ ਧਿਆਨ ਰੱਖਣ ਕਿ ਨਵੀਂਆਂ ਹਦਾਇਤਾਂ ਦੇ ਅਨੁਸਾਰ ਹੋਟਲ ਦੇ ਸਾਰੇ ਸਟਾਫ ਨੂੰ ਕਰੋਨਾ ਵੈਕਸੀਨ ਦੀਆਂ ਦੋ ਡੋਜ ਲੱਗੀਆਂ ਹੋਣ ਜਾਂ ਇੱਕ ਡੋਜ ਕਰੀਬ ਚਾਰ ਹਫਤੇ ਪਹਿਲਾ ਲੱਗੀ ਹੋਣੀ ਚਾਹੀਦੀ ਹੈ। ਸਾਰੇ ਸਟਾਫ ਅਤੇ ਬਾਹਰ ਤੋਂ ਆਉਂਣ ਵਾਲੇ ਲੋਕਾਂ ਨੇ ਮਾਸਕ ਜਰੂਰੀ ਪਾਇਆ ਹੋਏ ਹੋਵੇ ਅਤੇ ਹੋਟਲ ਵਿੱਚ ਸੈਨੀਟਾਈਜਰ ਅਤੇ ਥਰਮਲ ਸਕੈਨਰ ਆਦਿ ਹੋਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਬਾਰ ਅਤੇ ਰੇਸਟੋਰੈਂਟ 2/3 ਦੀ ਸਮਰੱਥਾਂ ਨਾਲ ਖੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸ ਅਤੇ ਰਿਜੋਰਟ ਆਦਿ ਵਿੱਚ ਇੰਨਡੋਰ ਪ੍ਰੋਗਰਾਮ ਲਈ 400 ਲੋਕਾਂ ਦੀ ਅਤੇ ਆਉਟਡੋਰ ਲਈ 600 ਲੋਕਾਂ ਦੀ ਸਮਰੱਥਾ ਨਿਰਧਾਰਤ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਸਭ ਨੇ ਮਿਲ ਕੇ ਕਰੋਨਾ ਤੇ ਜਿੱਤ ਪਾਈ ਸੀ ਅਤੇ ਹੁਣ ਤੀਸਰੀ ਲਹਿਰ ਲਈ ਵੀ ਅਸੀਂ ਸਭ ਨੇ ਸਹਿਯੋਗ ਦੇ ਕੇ ਅਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

error: copy content is like crime its probhihated