Prime Punjab Times

Latest news
ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ 500 ਡਰੋਨਾਂ ਨੇ ਦਸੂਹਾ ਦੇ ਅਸਮਾਨ ਨੂੰ ਕੀਤਾ ਰੌਸ਼ਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼ *23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ* ਖ਼ਾਲਸਾ ਕਾਲਜ ਵਿਖੇ ਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ... ਸੰਤ ਨਿਰੰਕਾਰੀ ਸਤਿਸੰਗ ਭਵਨ ਟੇਰਕਿਆਣਾ ਵਿਖੇ ਮੈਗਾ ਖੂਨਦਾਨ ਕੈਂਪ 'ਚ ਸ਼ਰਧਾਲੂਆਂ ਨੇ 245 ਯੂਨਿਟ ਖੂਨਦਾਨ ਕੀਤਾ ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ ਰਾਮਲੀਲਾ ਦੇ ਸ਼ੁਭ ਆਰੰਭ ਲਈ ਝੰਡਾ ਪੂਜਨ, ਕਲਾਕਾਰਾਂ ਨੇ ਲਿਆ ਸ੍ਰੀ ਰਾਮ ਦੀ ਪਾਵਨ ਲੀਲਾ ਦਾ ਸੰਕਲਪ
ADVERTISEMENT
You are currently viewing 11 ਸਾਲ ਪਹਿਲਾਂ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ

11 ਸਾਲ ਪਹਿਲਾਂ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ

ਹਰਗੋਬਿੰਦਪੁਰ ਸਾਹਿਬ / ਬਟਾਲਾ (ਅਵਿਨਾਸ਼ ਸ਼ਰਮਾ) 

ਰਹਾਇਸ਼ੀ ਘਰ ਦੀ ਜ਼ਮੀਨ ਹੇਠੋਂ ਮ੍ਰਿਤਕ ਨੌਜਵਾਨ ਦਾ ਮਿਲਿਆਂ ਪਿੰਜਰ

: ਬਟਾਲਾ ਪੁਲਿਸ ਜ਼ਿਲ੍ਹਾ ਅਧੀਨ ਆਉਂਦੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਦਰ ਆਉਂਦੇ ਪਿੰਡ ਖੋਜਕੀਪੁਰ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ 11 ਸਾਲ ਪਹਿਲਾਂ ਪਿੰਡ ਖੋਜਕੀਪੁਰ ਵਿਚ ਇਕ 14 ਸਾਲਾਂ ਬੱਚੇ ਦੇ ਕਤਲ ਦਾ ਮਾਮਲਾ ਦਰਜ਼ ਹੁੰਦਾ ਹੈ ਇਸ ਸੰਬੰਧੀ ਸੰਦੀਪ ਸਿੰਘ ਉਰਫ਼ ਜਗਦੀਪ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਖੋਜਕੀਪੁਰ ਦੇ ਨੌਜਵਾਨ ਦੇ ਗੁੰਮ ਹੋਣ ਤੇ ਉਸ ਦੇ ਤਾਏ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੋਜਕੀਪੁਰ ਵੱਲੋਂ ਮੁਕਦਮਾ ਨੰਬਰ 42 ਮਿਤੀ 20 ਅਪ੍ਰੈਲ 2014 ਜ਼ੁਰਮ 364,34 ਸੀ ਥਾਣਾ ਸ੍ਰੀ ਹਰਗੋਬਿੰਦਪੁਰ ਬਰਖਿਲਾਫ਼ ਰਣਜੀਤ ਕੌਰ ਪਤਨੀ ਗੁਰਮੁੱਖ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਅਜੀਤ ਸਿੰਘ ਵਾਸੀ ਖੋਜਕੀਪੁਰ ਦੇ ਖ਼ਿਲਾਫ਼ ਦਰਜ਼ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਦੋਵੇਂ ਭਗੋੜੇ ਚੱਲ ਰਹੇ ਸਨ ਇਹਨਾਂ ਦੋਨਾਂ ਭਗੋੜਿਆ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਕਾਬੂ ਜ਼ਾਬਤਾ ਗ੍ਰਿਫਤਾਰ ਕਰਨ ਦੌਰਾਨ ਰਣਜੀਤ ਕੌਰ ਅਤੇ ਉਸ ਦੇ ਪ੍ਰੇਮੀ ਸਤਨਾਮ ਸਿੰਘ ਸੱਤਾ ਨੂੰ ਪੁੱਛ ਗਿੱਛ ਕਰਨ ਉਪਰੰਤ ਇਹਨਾਂ ਨੇ ਕਾਬੂਲ ਕੀਤਾ ਹੈ ਕਿ ਉਹਨਾਂ ਦੋਨਾਂ ਦੇ ਪ੍ਰੇਮ ਸਬੰਧ ਵਿੱਚ ਸੰਦੀਪ ਸਿੰਘ ਉਰਫ਼ ਜਗਦੀਪ ਸਿੰਘ ਰਾਹ ਦਾ ਰੋੜਾ ਬਣਿਆ ਹੋਇਆ ਸੀ ਜਿਸ ਨੂੰ ਰਣਜੀਤ ਕੌਰ ਪਤਨੀ ਗੁਰਮੁੱਖ ਸਿੰਘ ਅਤੇ ਸਤਨਾਮ ਸਿੰਘ ਉਰਫ਼ ਸੱਤਾ ਵੱਲੋਂ ਗੱਲਾਂ ਘੁੱਟ ਕੇ ਜਾਨੋਂ ਮਾਰ ਦਿੱਤਾ ਸੀ ਜਿਸ ਨੂੰ ਦੋਨਾਂ ਵੱਲੋਂ ਘਰ ਦੇ ਨਜ਼ਦੀਕ ਰਹਾਇਸ਼ੀ ਮਕਾਨ ਹੇਠਾਂ ਨੱਪ ਦਿੱਤਾ ਸੀ ਜਿਸ ਦੀ ਨਿਸ਼ਾਨ ਦੇਹੀ ਕਰਕੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਅੱਜ ਸੰਦੀਪ ਸਿੰਘ ਦਾ ਪਿੰਜਰ ਬ੍ਰਾਮਦ ਕਰ ਲਿਆ ਗਿਆ ਹੈ

ਇਸ ਮੌਕੇ ਮਾਨਯੋਗ ਐਸ ਐਸ ਪੀ ਬਟਾਲਾ ਦੇ ਆਈ ਪੀ ਐਸ ਦੀਆਂ ਹਦਾਇਤਾਂ ਤੇ ਇਹਨਾਂ ਦੀ ਭਾਲ ਕਰਕੇ ਸ੍ਰੀ ਗੁਰਪ੍ਰਤਾਪ ਸਿੰਘ ਸਹੋਤਾ ਪੀ ਪੀ ਐਸ ,ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਟਾਲਾ ਅਤੇ ਹਰੀਸ਼ ਬਹਿਲ ਪੀ ਪੀ ਐਸ ਉਪ ਕਪਤਾਨ ਸ੍ਰੀ ਹਰਗੋਬਿੰਦਪੁਰ ਅਤੇ ਥਾਣਾ ਮੁੱਖੀ ਸੁਖਵਿੰਦਰ ਸਿੰਘ ਨੂੰ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿੰਜਰ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।