ਕਪੂਰਥਲਾ , 20 ਦਸੰਬਰ : ਕਪੂਰਥਲਾ ਦੇ ਇੱਕ ਪਿੰਡ ਮਿਰਜਾਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਬੇਅਦਬੀ ਦਾ ਦੋਸ਼ ਲਗਾ ਕੇ ਇੱਕ ਵਿਅਕਤੀ ਨੂੰ ਭੜਕੇ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।ਜਿਸ ਸਬੰਧੀ ਕਪੂਰਥਲਾ ਦੇ ਐਸ ਐਸ ਪੀ ਦਲਜੀਤ ਸਿੰਘ ਖੱਖ ਨੇ ਵੀ ਇਸ ਘਟਨਾ ਦੀ ਜਾਂਚ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ।
ਨਿਊਜ਼-18 ਦੀ ਖ਼ਬਰ ਦੇ ਮੁਤਾਬਿਕ, ਮਰਨ ਵਾਲੇ ਵਿਅਕਤੀ ਦਾ ਬੇਸ਼ੱਕ ਪੁਲਿਸ ਪੂਰੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕੀ, ਪਰ ਕਪੂਰਥਲਾ ਪੁਲਿਸ ਨੂੰ ਮਰਨ ਵਾਲੇ ਵਿਅਕਤੀ ਦੀ ਭੈਣ ਦਾ ਬਿਹਾਰ ਤੋਂ ਫ਼ੋਨ ਆਇਆ ਹੈ, ਜਿਸ ਨੇ ਪੁਲਿਸ ਨੂੰ ਦੱਸਿਆ ਹੈ ਕਿ, ਉਹਦਾ ਭਰਾ ਪਿਛਲੇ ਕਾਫ਼ੀ ਸਮੇਂ ਤੋਂ ਲਾਪਤਾ ਸੀ ਅਤੇ ਪਰਿਵਾਰ ਉਹਦੀ ਭਾਲ ਕਰ ਰਿਹਾ ਸੀ।
ਮਰਨ ਵਾਲੇ ਵਿਅਕਤੀ ਦੀ ਭੈਣ ਦੇ ਫ਼ੋਨ ਆਉਣ ਦੀ ਪੁਸ਼ਟੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਪੁਲਿਸ ਮੁਤਾਬਿਕ, ਇਹ ਵੀ ਜਾਣਕਾਰੀ ਹੈ ਕਿ, ਮਰਨ ਵਾਲੇ ਵਿਅਕਤੀ ਦੀ ਭੈਣ ਨੇ ਪੁਲਿਸ ਨੂੰ ਕੁੱਝ ਡਾਊਮੈਂਟ ਅਤੇ ਤਸਵੀਰਾਂ ਭੇਜੀਆਂ ਅਤੇ ਪੁਲਿਸ ਕੋਲ ਵੀ ਜੋ ਤਸਵੀਰਾਂ ਕੱਲ੍ਹ ਦੇ ਘਟਨਾਕ੍ਰਮ ਦੀਆਂ ਸਨ, ਉਹ ਮ੍ਰਿਤਕ ਵਿਅਕਤੀ ਦੀ ਭੈਣ ਨੂੰ ਭੇਜੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ, ਬਿਹਾਰ ਤੋਂ ਮ੍ਰਿਤਕ ਦੀ ਭੈਣ ਸਮੇਤ ਪਰਿਵਾਰ ਪੰਜਾਬ ਲਈ ਚੱਲ ਪਈ ਹੈ ਅਤੇ ਪੁਲਿਸ ਨੂੰ ਹੁਣ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੀ ਉਡੀਕ ਹੈ ਤਾਂ, ਜੋ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ।