ਪਠਾਨਕੋਟ 6 ਦਸੰਬਰ (ਬਿਊਰੋ) : ਭਾਰਤੀ ਸੰਵਿਧਾਨ ਦੇ ਨਿਰਮਾਤਾ ਮਹਾਨ ਵਿਦਵਾਨ, ਫਿਲਾਸਫ਼ਰ, ਯੁੱਗ ਪੁਰਸ਼, ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪਰਿ-ਨਿਰਵਾਣ ਦਿਵਸ ‘ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਅਤੇ ਨਮਨ ਕਰਕੇ ਮਨਾਇਆ ਗਿਆ। ਉਹ ਅੱਜ ਦੇ ਦਿਨ 6 ਦਸੰਬਰ 1956 ਨੂੰ ਨਿਰਵਾਣ ਪ੍ਰਾਪਤ ਕਰ ਗਏ ਸਨ। ਅਨੁਸੂਚਿਤ ਜਾਤੀਆਂ ਅਤੇ ਪੱਛੜ੍ਹੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ (ਰਜਿ:) ਵੱਲੋਂ ਫੈਡਰੇਸ਼ਨ ਦੇ ਦਫ਼ਤਰ ਐਸ.ਡੀ.ਓ. ਹੋਸਟਲ, ਸ਼ਾਹਪੁਰਕੰਡੀ ਵਿਖੇ ਰੱਖੇ ਗਏ ਪ੍ਰੋਗਰਾਮ ਵਿੱਚ ਆਗੂਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਡਾ. ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਲੋਕਤੰਤਰ ਦੇਸ਼ਾਂ ਵਿੱਚੋਂ ਸਭ ਤੋਂ ਲੰਬਾ ਭਾਰਤੀ ਸੰਵਿਧਾਨ ਲਿਖ ਕੇ ਇਤਿਹਾਸ ਰਚਿਆ। ਉਨ੍ਹਾਂ ਨਾਰੀ ਜਾਤੀ ਲਈ ਲਗਾਤਾਰ ਸੰਘਰਸ਼ ਕੀਤੇ ਤੇ ਉਨ੍ਹਾਂ ਨੂੰ ਸੰਵਿਧਾਨਕ ਹੱਕ ਲੈ ਕੇ ਦਿੱਤੇ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਵਾਅਦੇ ਮੁਤਾਬਕ 85ਵੀਂ ਸੋਧ ਨੂੰ ਲਾਗੂ ਕਰੇ। ਇਸ ਮੌਕੇ ‘ਤੇ ਬਹੁਜਨ ਸਮਾਜ ਦੇ ਚਿੰਤਕ, ਲੇਖਕ ਪ੍ਰੋਫ਼ੈਸਰ ਗੁਰਨਾਮ ਸਿੰਘ ਮੁਕਤਸਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਰਧਾਂਜਲੀ ਭੇਟ ਕਰਨ ਵਾਲੇ ਆਗੂਆਂ ਵਿੱਚ ਲਖਵਿੰਦਰ ਸਿੰਘ ਸੂਬਾ ਸਕੱਤਰ ਜਨਰਲ, ਰੋਸ਼ਨ ਭਗਤ ਜ਼ਿਲ੍ਹਾ ਜਨਰਲ ਸਕੱਤਰ, ਪ੍ਰੇਮ ਚੰਦ ਚੇਅਰਮੈਨ, ਸੋਹਨ ਲਾਲ ਸੀਨੀਅਰ ਮੀਤ ਪ੍ਰਧਾਨ, ਧਰਮਵੀਰ ਤੂਰ ਸਕੱਤਰ ਪੰਜਾਬ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਪ੍ਰਕਾਸ਼ ਚੰਦ, ਰਾਮ ਲੁਭਾਇਆ, ਕੋਹਰਾ ਰਾਮ, ਰਮੇਸ਼ ਕੁਮਾਰ ਹਾਜ਼ਰ ਸਨ
*ਐੱਸ.ਸੀ, ਬੀ.ਸੀ ਫੈਡਰੇਸ਼ਨ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਅੰਬੇਡਕਰ ਜੀ ਦਾ ਪਰਿ-ਨਿਰਵਾਣ ਦਿਵਸ ਮਨਾਇਆ*
- Post published:December 6, 2021