ਪਠਾਨਕੋਟ 3 ਜਨਵਰੀ( ਸ਼ਰਮਾ ) : ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਹੱਲਾ-ਬੋਲ ਹੜਤਾਲ 19ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਤੇ ਐਨ.ਐਚ.ਐਮ. ਕਰਮਚਾਰੀਆਂ ਅਤੇ ਹੈਲਥ ਡਿਪਾਰਟਮੈਂਟ ਦੀਆਂ ਰੈਗੂਲਰ ਜੱਥੇਬੰਦੀਆਂ ਵੱਲੋਂ ਸਿਵਲ ਹਸਪਤਾਲ ਦੇ ਵਿਹੜੇ ਵਿਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ । ਇਸ ਤੋਂ ਬਾਅਦ ਸਾਰੀਆਂ ਜੱਥੇਬੰਦੀਆਂ 15 ਤੋਂ 18 ਸਾਲ ਦੇ ਬੱਚਿਆਂ ਦੀ ਕਰੋਨਾ ਵੈਕਸੀਨੇਸ਼ਨ ਦਾ ਉਦਘਾਟਨ ਵਾਲੀ ਥਾਂ ਪਸ਼ੂ ਹਸਪਤਾਲ ਪਠਾਨਕੋਟ ਪਹੁਚੀਆ ਤੇ ਐਮ.ਐਲ.ਏ. ਅੰਮ੍ਰਿਤ ਵਿਜ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ, ਭਾਰੀ ਵਿਰੋਧ ਨੂੰ ਦੇਖਦੇ ਹੋਏ ਐਮ.ਐਲ.ਏ. ਅੰਮ੍ਰਿਤ ਵਿਜ ਨੂੰ ਆਪਣਾ ਉਦਘਾਟਨ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਅਤੇ ਇਸ ਦੌਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਟੀਕਾਕਰਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਡਾ. ਵਿਮੁਕਤ ਸ਼ਰਮਾਂ ਕਮਿਊਨਟੀ ਹੈਲਥ ਅਫਸਰ ਵੱਲੋਂ ਕਿਹਾ ਕਿ ਗਿਆ ਪਿਛਲੇ ਦਿਨੀਂ ਐਮ.ਐਲ.ਏ. ਵੱਲੋਂ ਸਾਡੇ ਨਾਲ ਮੀਟਿੰਗ ਕਰਕੇ ਇਹ ਭਰੋਸਾ ਦਿੱਤਾ ਗਿਆ ਕਿ 24 ਦਸੰਬਰ ਤੋਂ ਪਹਿਲਾਂ-ਪਹਿਲਾਂ ਤੁਹਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ ਅਤੇ 24 ਦਸਬੰਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਪਠਾਨਕੋਟ ਵਿਖੇ ਮੀਟਿੰਗ ਕਰਵਾਈ ਜਾਵੇਗੀ। ਪਰ ਸਮੇਂ ਆਉਣ ਤੇ ਸਾਡੀ ਮੀਟਿੰਗ ਨਹੀਂ ਕਰਵਾਈ ਗਈ ਅਤੇ ਨਹੀਂ ਹੀ ਸਾਡੀਆਂ ਮੰਗਾਂ ਵੱਲੋਂ ਕੋਈ ਧਿਆਨ ਦਿੱਤਾ ਗਿਆ। ਇਸ ਮੌਕੇ ਤੇ ਪੰਕਜ ਕੁਮਾਰ ਜਿਲ੍ਹਾ ਪ੍ਰਧਾਨ ਅਤੇ ਸਿਹਤ ਮੁਲਾਜ਼ਮਾ ਦੇ ਵੱਖ-ਵੱਖ ਆਗੂਆਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਸਾਰੇ ਕੱਚੇ ਕਾਮੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਤੇ ਫਿਰ 36000 ਕਾਮੇ ਪੱਕੇ ਕਰਨ ਦਾ ਐਕਟ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤਾ ਸੀ। ਜਿਸ ਤੇ ਮਾਨਯੋਗ ਗਵਰਨਰ ਵੱਲੋਂ ਐਕਟ ਵਿੱਚ ਕੁੱਝ ਖਾਮੀਆਂ ਦੱਸ ਕੇ ਐਕਟ ਨੂੰ ਵਾਪਿਸ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ ਤੇ ਪੰਜਾਬ ਸਰਕਾਰ ਵਲੋਂ 36000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਝੂਠ ਲੋਕਾਂ ਸਾਹਮਣੇ ਜਗ ਜਾਹਰ ਹੋ ਗਿਆ ਹੈ। ਹੁਣ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਜੋ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ 36000 ਕਾਮਿਆਂ ਨੂੰ ਪੱਕੇ ਕਰਨ ਦੇ ਇਸਤਿਹਾਰ ਲਗਾਏ ਸੀ, ਉਹ ਸਿਰਫ ਝੂਠਾ ਲੋਕ ਵਿਖਾਵਾ ਸੀ। ਪੰਜਾਬ ਸਰਕਾਰ ਵੱਲੋਂ ਇਸ ਸਰਕਾਰ ਕੋਲ ਮੁਲਾਜਮਾਂ ਨੂੰ ਪੱਕੇ ਕਰਨ ਲਈ ਫੰਡ ਨਹੀਂ ਹੈ, ਪਰ ਇਹ ਝੂਠੇ ਇਸਤਿਹਾਰ ਕਰਨ ਲਈ ਬਹੁਤ ਫੰਡ ਹੈ। ਸਰਕਾਰ ਵੱਲੋਂ ਰੋਜਾਨਾਂ ਐਨ.ਐਚ.ਐਮ. ਮੁਲਾਜ਼ਮਾਂ ਨੂੰ ਟਾਲ-ਮਟੋਲ ਕਰਕੇ ਖੱਜਲ ਖਵਾਰ ਕੀਤਾ ਜਾ ਰਿਹਾ ਹੈ । ਮੁਲਾਜ਼ਮ ਜਥੇਬੰਦੀ ਜਿਸ ਵਿਚ ਮਲਟੀ ਪਰਪਜ ਹੈਲਥ ਵਰਕਰ ,ਲੈਬ ਟੈਕਨੀਸ਼ੀਅਨ , ਫਾਰਮੇਸੀ ਅਫਸਰ ਯੂਨੀਅਨ ਨੇ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਦੇਣ ਦੀ ਬਜਾਏ ਪਹਿਲਾਂ ਦਿੱਤੇ ਜਾ ਰਹੇ ਭੱਤਿਆਂ ਨੂੰ ਵੀ ਕੱਟ ਲਿਆ ਹੈ ਜ਼ੋ ਕਿ ਸਰਾਸਰ ਧੱਕਾ ਹੈ । ਇਸ ਕਰਕੇ ਇਸ ਦਾ ਖਮਿਆਜਾ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੂੰ ਨਹੀ ਮੰਨਦੀ ਤਾਂ ਮੁਲਾਜ਼ਮਾਂ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਤੇ ਜਗੀਰ ਸਿੰਘ ,ਪਵਨ ਕੁਮਾਰ , ਪ੍ਰਦੀਪ ਭਗਤ ਅਮਨਦੀਪ ਸਿੰਘ ਜੰਜੂਆ, ਜਗਨਨਾਥ, ਦਲਜੀਤ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਰਮਨ ਸੈਣੀ, ਰਾਜੇਸ਼ ਕੁਮਾਰ, ਭੁਪਿੰਦਰ ਸਿੰਘ, ਡੀ.ਪੀ.ਐਮ.ਅਮਨਦੀਪ ਸਿੰਘ, ਅਨਿਲ ਕੁਮਾਰ,ਸਟਾਫ ਨਰਸ ਨੀਤੂ ਸਿੰਘ,ਜੀਵਨ ਜੋਤੀ, ਦੀਪਿਕਾ,ਡਾ.ਭਾਵਨਾ ਮਹਾਜਨ,ਰਾਜ ਰਾਣੀ, ਯੁਧਵੀਰ ਸਿੰਘ, ਮਨਵਿੰਦਰ ਪਾਲ,ਬਲਜਿੰਦਰ ਸਿੰਘ,ਅਰਵਿੰਦਰ ਕੌਰ ਕਮਿਊਨਟੀ ਹੈਲਥ ਅਫਸਰ, ਦੀਪਾਲੀ ਕਮਿਊਨਟੀ ਹੈਲਥ ਅਫਸਰ, ਡਾ, ਸਾਹਿਲ,ਡਾ.ਰੰਜਨਾ,ਬਲਜਿੰਦਰ ਕੌਰ ਕਮਿਊਨਟੀ ਹੈਲਥ ਅਫਸਰ, ਡਾ.ਪ੍ਰਿਅੰਕਾ,ਸਵੇਤਾ,ਨੀਤੂ ਕਮਿਊਨਟੀ ਹੈਲਥ ਅਫਸਰ, ਨਵਨੀਤ ਕੌਰ, ਚੰਦਰ ਮਹਾਜਨ, ਦੀਪਿਕਾ ਸ਼ਰਮਾ, ਅੰਕਿਤਾ, ਪਾਰਸ ਸੈਣੀ, ਜਤਿਨ, ਕੁਮਾਰ, ਬਲਵਿੰਦਰ ਸਿੰਘ , ਰਾਜ ਕੁਮਾਰ , ਰਜਿੰਦਰ ਕੁਮਾਰ ਆਦਿ ਹਾਜਰ ਸਨ।
ਐਨ.ਐਚ.ਐਮ.ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਹੱਲਾ-ਬੋਲ ਹੜਤਾਲ 19ਵੇਂ ਦਿਨ ਵੀ ਜਾਰੀ
- Post published:January 3, 2022