ਟਾਂਡਾ / ਦਸੂਹਾ (ਚੌਧਰੀ) : ਨੇਤਰਦਾਨ ਐਸੋਸੀਏਸ਼ਨ (ਰਜਿ)ਹੁਸ਼ਿਆਰਪੁਰ ਦੇ ਬਲਾਕ ਟਾਂਡਾ ਤੋਂ ਆਈ ਡੋਨਰ ਇੰਚਾਰਜ ਸਮਾਜ ਸੇਵਕ ਭਾਈ ਬਰਿੰਦਰ ਸਿੰਘ ਮਸੀਤੀ ਜੋ ਪਿੱਛਲੇ 21 ਸਾਲ ਤੋਂ ਪਿੰਡ ਸ਼ਹਿਰ ਜਾਂ ਕੇ ਲੋਕਾਂ ਨੂੰ ਜਿਉਂਦੇ ਜੀ ਖੂਨ ਦਾਨ ਮਰਨ ਉਪਰੰਤ ਨੇਤਰਦਾਨ,ਸਰੀਰ ਦਾਨ ਤੇ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ,ਉਨ੍ਹਾਂ ਦੇ ਇਸ ਲੋਕ ਭਲਾਈ ਦੇ ਕੰਮਾ ਵਿਚ ਯੋਗਦਾਨ ਪਾਉਣ ਲਈ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿੱਖੇ ਚੇਅਰਮੈਨ ਤਰਲੋਚਨ ਸਿੰਘ (ਡੀਐਸਪੀ ਟਾਂਡਾ)ਰਾਜ ਕੁਮਾਰ ਤੇ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਵੱਲੋ ਭਾਈ ਬਰਿੰਦਰ ਸਿੰਘ ਮਸੀਤੀ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਮੰਚ ਤੇ ਬਿਰਾਜਮਾਨ ਬੁਲਾਰਿਆ ਨੇ ਭਾਈ ਮਸੀਤੀ ਦਾ ਸਨਮਾਨ ਕਰਦਿਆ ਆਖਿਆ ਕਿ ਸਾਨੂੰ ਇਹੋ ਜਿਹੇ ਸਮਾਜ ਨੂੰ ਯਾਗਰੁਕ ਕਰਨ ਵਾਲੇ ਸਮਾਜ ਸੇਵਕਾ ਦਾ ਸਹਿਯੋਗ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਬੁਲਾਰਿਆ ਨੇ ਆਖਿਆ ਕਿ ਭਾਈ ਬਰਿੰਦਰ ਸਿੰਘ ਮਸੀਤੀ ਜੋ ਪਿੱਛਲੇ ਲੰਮੇ ਸਮੇ ਤੋ ਨੇਤਰਦਾਨ ਐਸੋਸੀਏਸ਼ਨ ਨਾਲ ਮਿਲ ਕੇ ਨੇਤਰਹੀਣ ਵਿਅਕਤੀਆ ਨੂੰ ਰੌਸ਼ਨੀ ਮੁਹੱਈਆ ਕਰਵਾ ਰਹੇ ਹਨ ਇਹ ਕਾਬਿਲੇ ਤਾਰੀਫ ਹੈ।ਇਸ ਮੌਕੇ ਪ੍ਰਿੰਸੀਪਲ ਰਕੇਸ਼ ਕੁਮਾਰ ਸ਼ਰਮਾ,ਕਰਨ ਸੈਣੀ,ਤਰਨ ਸੈਣੀ,ਮਨੀਸ਼ਾ ਸੰਗਰ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਆਈ ਡੋਨਰ ਇੰਚਾਰਜ ਟਾਂਡਾ ਸਮਾਜ ਸੇਵਕ ਭਾਈ ਬਰਿੰਦਰ ਸਿੰਘ ਮਸੀਤੀ ਸਨਮਾਨਿਤ
- Post published:November 5, 2021
You Might Also Like
सगरां ईंटों के भट्ठे के मजदूरों को टीबी रोग के बारे में जागरूक किया गया
ਆਖ਼ਰੀ ਸਾਹਾਂ ਤੇ ਪੁੱਜੀ ਸਰਕਾਰ ਵੱਲੋਂ ਸਹੂਲਤਾਂ ਦਾ ਐਲਾਨ ਸੰਜੀਵਨੀ ਨਹੀਂ, ਜ਼ਹਿਰ ਸਾਬਿਤ ਹੋਵੇਗਾ : ਸ਼ੁਭਮ ਸਹੋਤਾ
ਪੰਜਾਬ ਦੇ ਬਿਜਲੀ ਕਰਮਚਾਰੀ ਸੰਘਰਸ਼ ਦੇ ਰਾਹ ਤੇ…
ਜ਼ਿਲ੍ਹਾ ਸਿਹਤ ਅਫ਼ਸਰ ਨੇ ਹੁਸ਼ਿਆਰਪੁਰ ਦੀਆਂ ਵੱਖ-ਵੱਖ ਥਾਵਾਂ ਤੋਂ ਲਏ ਵੱਖ-ਵੱਖ ਵਸਤਾਂ ਦੇ 12 ਸੈਂਪਲ








