ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਜੂਸ ਪਿਲਾ ਕੇ ਮਨਜੀਤ ਸਿੰਘ ਦੀ ਭੁੱਖ ਹਡ਼ਤਾਲ ਕੀਤੀ ਖਤਮ : ਬੇਗਮਪੁਰਾ ਟਾਈਗਰ ਫੋਰਸ
ਹੁਸ਼ਿਆਰਪੁਰ 17 ਦਸੰਬਰ ( ਤਰਸੇਮ ਦੀਵਾਨਾ ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਤਕਰੀਬਨ ਗਿਆਰਾਂ ਦਿਨ ਤੋਂ ਚੱਲੀ ਆ ਰਹੀ ਭੁੱਖ ਹਡ਼ਤਾਲ ਅੱਜ ਅਜੈ ਕੁਮਾਰ ਡਿਪਟੀ ਸੀ ਈ ਓ ਅਤੇ ਬੀ ਡੀ ਓ ਅਭੈ ਚੰਦਰ ਨੇ ਮਨਜੀਤ ਸਿੰਘ ਅਤੇ ਹੋਰਾਂ ਨੂੰ ਜੂਸ ਪਿਲਾ ਕੇ ਅੱਜ ਖ਼ਤਮ ਕਰ ਦਿੱਤੀ ਜ਼ਿਕਰਯੋਗ ਹੈ ਕਿ ਬੇਗਮਪੁਰਾ ਟਾਈਗਰ ਫੋਰਸ ਦੇ ਮੈਂਬਰ ਮਨਜੀਤ ਸਿੰਘ ਤੇ ਹੋਰਾਂ ਵੱਲੋਂ ਪੰਚਾਇਤ ਘਰ ਬਲਾਕ 2 ਚਲੀ ਆ ਰਹੀ ਭੁੱਖ ਹਡ਼ਤਾਲ ਨੂੰ ਖਤਮ ਕਰਵਾ ਦਿੱਤਾ । ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਦੱਸਿਆ ਕਿ ਮਨਜੀਤ ਸਿੰਘ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਸਨ ਸੀਨੀਅਰ ਅਧਿਕਾਰੀਆਂ ਦੇ ਦਬਕੇ ਹੇਠ ਆਖਿਰਕਾਰ ਪਿੰਡ ਡਾਡਾ ਦੀ ਗ੍ਰਾਮ ਪੰਚਾਇਤ ਅਤੇ ਅੜੀਅਲ ਸਰਪੰਚ ਨੂੰ ਲੋਕਾਂ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੀ ਪਿਆ । ਸਰਪੰਚ ਸੁਰਜੀਤ ਰਾਮ ਨੇ ਪੁੱਟੇ ਹੋਏ ਟੋਇਆਂ ਵਿੱਚ ਪਾਣੀ ਦੇ ਪਾਈਪ ਪਾ ਕੇ ਅਤੇ ਜਿਸ ਗਲੀ ਉਤੇ ਕਬਜ਼ਾ ਕੀਤਾ ਹੋਇਆ ਸੀ ਛੁਡਵਾ ਕੇ ਅੱਜ ਕੰਮ ਸੰਪੂਰਨ ਕਰ ਦਿੱਤਾ । ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਸੀਨੀਅਰ ਆਗੂਆਂ ਨੇ ਅਜੇ ਕੁਮਾਰ ਡਿਪਟੀ ਸੀ ਈ ਓ ਦਾ ਧੰਨਵਾਦ ਕੀਤਾ ਇਸ ਮੌਕੇ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਜ਼ਿਲ੍ਹਾ ਸਕੱਤਰ ਈਸ਼ ਕੁਮਾਰ ਸ਼ੇਰਗਡ਼੍ਹ ਜ਼ਿਲ੍ਹਾ ਸਕੱਤਰ ਹੰਸਰਾਜ ਇਸਲਾਮਾਬਾਦ ਜ਼ਿਲ੍ਹਾ ਸਕੱਤਰ ਸੁਖਦੇਵ ਇਸਲਾਮਾਬਾਦ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਅਜੈ ਕੁਮਾਰ ਡਿਪਟੀ ਸੀਈਓ ਬੀਡੀਓ ਅਭੈ ਚੰਦਰ ਮਹੇਸ਼ ਕੁਮਾਰ ਬੀਡੀਓ ਬਲਾਕ ਨੰਬਰ ਵੰਨ ਯੁੱਧਵੀਰ ਠਾਕੁਰ ਬੀਡੀਪੀਓ ਤਲਵਾੜਾ ਸੁਰੇਸ਼ ਕੁਮਾਰ ਵੀਡੀਓ ਭੂੰਗਾ ਸੰਦੀਪ ਗੌਤਮ ਜੇਈ ਆਦਿ ਮੌਜੂਦ ਸਨ ।
ਫੋਟੋ ਮੁਨੀਰ