ਪਿੰਡ ਮਸਤੀਵਾਲ ਵਿਖੇ ਸ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਹੱਕ ਠਾਠਾਂ ਮਾਰ ਦਾ ਇਕੱਠ, ਸੁਖਬੀਰ ਸਿੰਘ ਬਾਦਲ ਨੇ ਲਾਈਆਂ ਵਾਅਦਿਆਂ ਦੀਆਂ ਝੜੀਆਂ
ਗੜਦੀਵਾਲਾ 17 ਦਸੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਉੜਮੁੜ ਟਾਂਡਾ ਦੇ ਸ਼ਹਿਰ ਗੜ੍ਹਦੀਵਾਲਾ ਦੇਵੀ ਮੰਦਰ ਨਤਮਸਤਕ ਹੋਏ। ਉਸ ਤੋਂ ਬਾਅਦ ਗੜ੍ਹਦੀਵਾਲਾ ਦੇ ਕੰਢੀ ਖੇਤਰ ਦੇ ਪਿੰਡ ਮਸਤੀਵਾਲ ਵਿਖੇ ਰੱਖੀ ਗਈ ਰੈਲੀ ‘ਚ ਅਕਾਲੀ ਦਲ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਹੱਕ ‘ਚ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣਾ ਤੁਹਾਡੀ ਤੇ ਹਲਕੇ ਦਾ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਸਹੁੰ ਖਾਣਗੇ ਤੇ ਨਾ ਹੀ ਫਾਰਮ ਭਰਾਉਣਗੇ ਪਰ ਲੋਕਾਂ ਨਾਲ ਕੀਤੇ ਵਾਅਦੇ ਉਹ ਹਰ ਹਾਲਤ ਵਿੱਚ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਕਾਸ ਤਾਂ ਕੀ ਕਰਨਾ ਸੀ ਸਾਡੇ ਬਣਾਏ ਸੁਵਿਧਾ ਸੈਂਟਰ ਵੀ ਬੰਦ ਕਰ ਦਿੱਤੇ। ਅਸੀਂ ਸਾਢੇ ਚਾਰ ਲੱਖ ਐਸ ਸੀ ਵਿਦਿਆਰਥੀ ਨੂੰ ਪੜ੍ਹਾਈ ਲਈ ਵਜ਼ੀਫ਼ੇ ਦਿੰਦੇ ਸਨ ਪਰ ਇਨ੍ਹਾਂ ਨੇ ਉਹ ਵੀ ਬੰਦ ਕਰ ਦਿੱਤੇ।ਇਕ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੀ ਪਾਰਟੀ ਪੰਜਾਬ ਦਾ ਵਿਕਾਸ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਚਾਰ ਪਾਰਟੀਆਂ ਸੱਤਾ ਪ੍ਰਾਪਤੀ ਲਈ ਜ਼ੋਰ ਅਜਮਾਈ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ 3 ਨੂੰ ਦਿੱਲੀ ਤੋਂ ਹੁਕਮ ਉਡੀਕਣੇ ਪੈਂਦੇ ਹਨ,ਪਰ ਕੇਵਲ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸਨੂੰ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਿਸੇ ਦੇ ਹੁਕਮ ਲੈਣ ਦੀ ਲੋੜ ਨਹੀਂ ਹੈ। ਕਾਂਗਰਸ ਨੇ ਕੋਈ ਨਵਾਂ ਪ੍ਰੋਜੈਕਟ, ਹਸਪਤਾਲ ਜਾਂ ਸਕੂਲ ਖੋਲ੍ਹਣ ਦੀ ਥਾਂ ਸਾਰਾ ਜ਼ੋਰ ਅਕਾਲੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਕੱਟਣ ‘ਤੇ ਲਗਾਇਆ। ਸਾਢੇ 4 ਲੱਖ ਬੱਚਿਆਂ ਨੂੰ ਹਰ ਸਾਲ ਦਿੱਤੀ ਜਾਂਦੀ ਸਕਾਲਰਸ਼ਿਪ ਬੰਦ ਕਰ ਦਿੱਤੀ ਗਈ ਅਤੇ ਰਾਜਸੀ ਪੱਖਪਾਤ ਤਹਿਤ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ। ਕੇਜਰੀਵਾਲ ਵਲੋਂ ਪੰਜਾਬੀਆਂ ਨਾਲ ਉਹ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਜਿਸਤੋਂ ਦਿੱਲੀ ਦੇ ਲੋਕ ਸੱਖਣੇ ਹਨ।
ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਸਾਡੀ ਸਰਕਾਰ ਬਣੀ ਤਾਂ ਹਰੇਕ ਨੀਲੇ ਕਾਰਡ ਧਾਰਕ ਨੂੰ ਦੋ ਹਜ਼ਾਰ ਰੁਪਿਆ ਹਰ ਮਹੀਨੇ ਦਿੱਤਾ ਜਾਵੇਗਾ । ਹਰ ਵਰਗ ਦੇ ਬਿਜਲੀ ਦੇ ਮੀਟਰ ਭਾਵੇਂ ਕਿਸੇ ਵੀ ਵਰਗ ਦਾ ਹੋਵੇ ਚਾਰ ਸੌ ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ।ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ-ਬਸਪਾ ਸਰਕਾਰ ਬਨਣ ‘ਤੇ ਕੰਢੀ ਖੇਤਰ ਦੇ ਵਿਕਾਸ ਲਈ ਕੰਢੀ ਖੇਤਰ ਦੇ ਲਈ ਵੱਖਰਾ ਬੋਰਡ ਬਣਾਇਆ ਜਾਵੇਗਾ, ਬਿਨ੍ਹਾਂ ਕਿਸੇ ਸ਼ਰਤ ਹਰ ਘਰ ਨੂੰ ਚਾਰ ਸੌ ਯੂਨਿਟ ਮੁਫ਼ਤ ਦਿੱਤੀ ਜਾਵੇਗੀ,ਮੁਖੀ ਔਰਤ ਨੂੰ ਹਰ ਮਹੀਨੇ ਦੋ ਹਜਾਰ ਰੁਪਏ ਦਿੱਤੇ ਜਾਣਗੇ, ਕਾਂਗਰਸ ਸਰਕਾਰ ਵਲੋਂ ਰਾਜਸੀ ਪੱਖਪਾਤ ਤਹਿਤ ਕੱਟੇ ਨੀਲੇ ਕਾਰਡ ਬਣਾਏ ਜਾਣਗੇ, ਹਰ 25 ਹਜ਼ਾਰ ਦੀ ਅਬਾਦੀ ਅੰਦਰ 5000 ਬੱਚਿਆਂ ਦੀ ਸਮਰੱਥਾ ਵਾਲਾ ਸਰਕਾਰੀ ਸਕੂਲ ਖੋਲ੍ਹ ਕੇ 100 ਟੀਚਰਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੀਆਂ ਵੋਟਾਂ ਲਖਵਿੰਦਰ ਸਿੰਘ ਲੱਖੀ ਬੀਐਸਪੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਤੋਂ ਪਾਵੋ ਤਾਂ ਕੇ ਅਸੀਂ ਆਪਣਾ ਮੁੱਖਮੰਤਰੀ ਬਣਾਈਏ ਤੇ ਡਿਪਟੀ ਮੁੱਖ ਮੰਤਰੀ ਬੀਐੱਸਪੀ ਦਾ ਹੋਵੇਗਾ ਤਾਂ ਕਿ ਇਹ ਬੀ ਸੱਤਾ ਵਿੱਚ ਬਰਾਬਰਤਾ ਦੇ ਭਾਈਵਾਲ ਹੋਣ । ਅੱਜ ਦੇ ਇਸ ਇਕੱਠ ਵਿਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਜਿਸ ਨੂੰ ਲਖਵਿੰਦਰ ਸਿੰਘ ਲੱਖੀ ,ਅਰਵਿੰਦਰ ਸਿੰਘ ਰਸੂਲਪੁਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ,ਵਰਿੰਦਰ ਸਿੰਘ ਬਾਜਵਾ,ਕਮਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਯੂਥ ਅਕਾਲੀ ਦਲ ਬਾਦਲ ਪ੍ਰਧਾਨ, ਕੁਲਦੀਪ ਸਿੰਘ ਲਾਡੀ ਬੁੱਟਰ, ਸੰਜੀਵ ਸਿੰਘ ਕੋਈ,ਸ਼ੁਭਮ ਸਹੋਤਾ, ਵਿਵੇਕ ਗੁਪਤਾ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ