Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਜਲ ਸਪਲਾਈ ਠੇਕਾ ਕਾਮਿਆਂ ਦੀਆਂ ਦੋ ਮਹੀਨਿਆਂ ਤਨਖਾਹਾਂ ਰੋਕਣ ਤੇ ਸੂਬਾ ਕਮੇਟੀ ਵਲੋ ਕਾਰਜਕਾਰੀ ਇੰਜਨੀਅਰ ਦੀ ਨਿਖੇਦੀ*

*ਜਲ ਸਪਲਾਈ ਠੇਕਾ ਕਾਮਿਆਂ ਦੀਆਂ ਦੋ ਮਹੀਨਿਆਂ ਤਨਖਾਹਾਂ ਰੋਕਣ ਤੇ ਸੂਬਾ ਕਮੇਟੀ ਵਲੋ ਕਾਰਜਕਾਰੀ ਇੰਜਨੀਅਰ ਦੀ ਨਿਖੇਦੀ*

ਗੜ੍ਹਦੀਵਾਲ (ਚੌਧਰੀ) 

*ਕਾਰਜਕਾਰੀ ਇੰਜੀਨੀਅਰ ਦੀ ਮਨਮਰਜ਼ੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦਾ ਅਧਿਕਾਰੀ*

*ਜਥੇਬੰਦੀ ਕਰੇਗੀ ਗੁਪਤ ਸੰਘਰਸ਼,ਵਰਕਰਾਂ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ-ਸੰਦੀਪ ਠਾਕਰ/ਕੁਲਦੀਪ ਰਾਣਾ*

2 ਮਾਰਚ : ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰਬਰ 26 ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ ਤੇ ਜਿਲ੍ਹਾ ਹੁਸ਼ਿਆਰਪੁਰ ਦੀ ਬ੍ਰਾਂਚ ਕਮੇਟੀ ਗੜ੍ਹਦੀਵਾਲ ਦੇ ਬ੍ਰਾਂਚ ਪ੍ਰਧਾਨ ਸੰਦੀਪ ਕੁਮਾਰ ਠਾਕਰ ਤੇ ਬ੍ਰਾਂਚ ਜਰਨਲ ਸਕੱਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ ਚ ਏਕ ਹੰਗਾਮੀ ਮੀਟਿੰਗ ਢੋਲਵਾਹਾ ਦੁਸ਼ਹਿਰਾ ਪਾਰਕ ਵਿਖੇ ਕੀਤੀ ਗਈ।ਇਸ ਸਮੇਂ ਆਗੂਆਂ ਨੇ ਦਸਿਆ ਕਿ ਪਿਛਲੇ 5 ਮਹੀਨਿਆਂ ਤੋਂ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ 2 ਹੁਸ਼ਿਆਰਪੁਰ ਵਲੋਂ ਠੇਕਾ ਵਰਕਰਾ ਦੀਆ ਤਨਖਾਹਾਂ ਸਬੰਧੀ ਮੰਗ ਨੂੰ ਹਲ਼ ਨਾ ਕਰਨ ਕਰਕੇ ਓਹਨਾ ਨਾਲ ਧਕੇਸ਼ਾਈ ਕੀਤੀ ਜਾ ਰਹੀ ਹੈ।ਇਹਨਾਂ ਵਰਕਰਾ ਦੇ ਘਰਾ ਦੇ ਹਾਲਾਤ ਬਹੁਤ ਹੀ ਖਰਾਬ ਹੋ ਗਏ ਹਨ।ਓਹਨਾ ਦੇ ਪਰਿਵਾਰ ਦੋ ਵਕਤ ਦੀ ਰੋਟੀ ਨੂੰ ਮਹੁਤਾਜ ਹੋਏ ਪਏ ਹਨ। ਪਰ ਇਸ ਅਧਿਕਾਰੀ ਵਲੋ ਆਪਣੀਆ ਮਨਮਰਜੀਆਂ ਕੀਤੀਆਂ ਜਾ ਰਹੀਆਂ ਹਨ ਬਿਨਾਂ ਵਜ੍ਹਾ ਠੇਕਾ ਕਾਮਿਆ ਦੀਆ ਤਨਖਾਵਾ ਦੀਆ ਅਪਰੂਵਲਾ ਪਾਸ ਨਈ ਕੀਤੀਆਂ ਜਾ ਰਹੀਆਂ ਹਨ।ਇਸ ਅਧਿਕਾਰੀ ਨਾਲ ਪਹਿਲਾ ਵੀ ਜਿਲਾ ਕਮੇਟੀ ਵਲੋਂ ਕਈ ਵਾਰ ਮੀਟਿੰਗਾਂ ਕੀਤੀਆਂ ਗਈਆ ਹਨ ਪਰ ਕੋਈ ਵੀ ਮੰਗ ਦਾ ਹਲ਼ ਨਹੀਂ ਕੀਤਾ ਗਿਆ। ਹੁਣ ਸੂਬਾ ਕਮੇਟੀ ਵਲੋਂ ਇਸ ਅਧਿਕਾਰੀ ਨੂੰ ਮੰਗਾ ਦਾ ਹਲ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ ਜੇਕਰ ਫੇਰ ਵੀ ਇਸ ਅਧਿਕਾਰੀ ਵਲੋ ਤਨਖਾਹਾਂ ਦਾ ਹਲ਼ ਨਹੀਂ ਕੀਤਾ ਤਾਂ ਜਥੇਬੰਦੀ ਵਲੋਂ ਲਗਾਤਾਰ ਸੰਘਰਸ਼ ਇਸ ਅਧਿਕਾਰੀ ਦੇ ਖਿਲਾਫ ਸੁਰੂ ਕੀਤਾ ਜਾਵੇਗਾ ਜਿਸਦੀ ਸਾਰੀ ਜਿਮੇਵਾਰੀ ਇਸ ਅਧਿਕਾਰੀ ਦੀ ਨਿੱਜੀ ਹੋਵੇਗੀ ਜੇ ਕਰ ਕਿਸੇ ਵਰਕਰ ਦਾ ਕਿਸੇ ਤਰਾ ਦਾ ਨੁਕਸਾਨ ਹੁੰਦਾ ਹੈ ਉਸਦੀ ਜਿਮੇਵਾਰੀ ਇਸ ਅਧਿਕਾਰੀ ਦੀ ਹੋਵੇਗੀ।ਇਸ ਸਮੇਂ ਹਾਜਰ ਸਾਥੀ ਬ੍ਰਾਂਚ ਜੁਆਂਇਟ ਜਨਰਲ ਸਕੱਤਰ ਕੁਲਵਿੰਦਰ ਸਿੰਘ , ਮੀਤ ਪ੍ਰਧਾਨ ਮਨਿੰਦਰ ਸਿੰਘ, ਪ੍ਰੈਸ ਸਕੱਤਰ ਸ਼ਾਮ ਸੁੰਦਰ, ਸੀਨੀਅਰ ਮੈਂਬਰ ਅਨਿਲ ਕੁਮਾਰ, ਕੁਲਜੀਤ ਸਿੰਘ, ਅਜੇ ਕੁਮਾਰ, ਗੁਰਬਖਸ਼ ਰਾਏ, ਵਿਨੋਦ ਕੁਮਾਰ, ਕਿਸ਼ਨ ਕੁਮਾਰ, ਅਰਵਿੰਦ ਕੁਮਾਰ, ਬਲਵੀਰ ਸਿੰਘ, ਆਦਿ ਹਾਜਿਰ ਸਨ