ਗੜ੍ਹਦੀਵਾਲਾ (ਚੌਧਰੀ)
: ਅੱਜ ਬਲਾਕ ਭੂੰਗਾ ਦੇ ਪਿੰਡ ਭੰਬੋਵਾਲ ਦਾ ਆਮ ਅਜਲਾਸ ਸਰਪੰਚ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਹੋਇਆ।ਇਸ ਮੌਕ ਪੰਚਾਇਤ ਸਕੱਤਰ ਕੁਲਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਮੌਕੇ ਪਿੰਡ ਦੇ ਵਿਕਾਸ ਸਬੰਧੀ ਵਿਚਾਰ ਵਿਮਰਸ਼ ਚਰਚਾ ਕੀਤੀ ਗਈ।ਇਸ ਸਬੰਧੀ ਆਈਆ ਗਰਾਂਟਾਂ ਸਬੰਧੀ ਜਾਣਕਾਰੀ ਦਿੱਤੀ ਗਈ। ਪਿੰਡ ਦੇ ਸਰਪੰਚ ਸੰਜੀਵ ਮਨਹਾਸ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾਣਗੇ। ਕੇਂਦਰ ਸਰਕਾਰ ਦੀ ਘਰ ਬਨਾਉਣ ਦਿਨ ਸਕੀਮ ਵਿੱਚ ਹਰ ਇੱਕ ਜ਼ਰੂਰਤ ਮੰਦ ਗ਼ਰੀਬ ਪਰਿਵਾਰਾਂ ਨੂੰ ਆਨਲਾਈਨ ਅਪਲਾਈ ਕਰਵਾਇਆ ਗਿਆ ਹੈ। ਇਸ ਮੋਕੇ ਸਮੂੰਹ ਪਿੰਡ ਵਾਸੀਆਂ ਨੂੰ ਕੇਂਦ੍ਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।ਇਸ ਮੌਕੇ , ਕੁਲਦੀਪ ਚੰਦ ਪੰਚ, ਧਰਮਿੰਦਰ ਸਿੰਘ ਪੰਚ, ਲੰਬੜਦਾਰ ਰਣਜੀਤ ਸਿੰਘ, ਕੇਸ਼ਵ ਚੰਦ,ਗਿਆਨ ਚੰਦ, ਜੈ ਚੰਦ, ਮਨਦੀਪ ਸਿੰਘ,ਮਨੋਜ ਕੁਮਾਰ, ਮਮਤਾ , ਅਸ਼ਵਨੀ ਕੁਮਾਰ, ਰਾਜ ਕੁਮਾਰ ਪੰਮਾ, ਵਿਜੈ ਕੁਮਾਰ, ਪੱਪੂ, ਸ਼ਾਂਗਾ ਰਾਮ, ਲੇਖ ਰਾਜ, ਰਵਿੰਦਰ ਸਿੰਘ, ਕੈਪਟਨ ਗੁਰਪਾਲ ਸਿੰਘ, ਅਸ਼ੌਕ ਕੁਮਾਰ ਫੌਜੀ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।