ਗੜ੍ਹਦੀਵਾਲਾ 20 ਅਗਸਤ (PPT NEWS)
ਮ੍ਰਿਤਕ ਅਮਨਦੀਪ ਸਿੰਘ ਸਿੰਘ ਸੀ ਮਾਪਿਆਂ ਦਾ ਇਕਲੌਤਾ ਪੁੱਤ
: ਅਮਰੀਕਾ ਦੇ ਫਲੋਰੀਡਾ ਸ਼ਹਿਰ ‘ਚ ਸਵਿਮਿੰਗ ਪੂਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਗੜ੍ਹਦੀਵਾਲਾ ਦੇ ਇਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਪੁਸ਼ਪਿੰਦਰ ਕੁਮਾਰ ਵਾਰਡ ਨੰਬਰ 9 ਅਤੇ ਸਾਹਿਲਪ੍ਰੀਤ ਸਿੰਘ ਬਾਜਵਾ (21) ਵਾਸੀ ਪਿੰਡ ਮਸੀਤਾਂ (ਕਪੂਰਥਲਾ) ਦੀ ਮੌ+ਤ ਹੋ ਗਈ।
ਇਹ ਦੁਖਦ ਸਮਾਚਾਰ ਬੀਤੇ ਕੱਲ ਅਮਨਦੀਪ ਸਿੰਘ ਦੇ ਸਟੋਰ ਮਾਲਕ ਨੇ ਉਸ ਦੇ ਪਰਿਵਾਰ ਨੂੰ ਫੋਨ ‘ਤੇ ਦਿੱਤਾ। ਹਾਦਸਾ ਕਿਵੇਂ ਹੋਇਆ ਫਿਲਹਾਲ ਅਮਰੀਕਾ ਦੀ ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ 5 ਸਾਲ ਤੋਂ ਅਮਰੀਕਾ ਵਿਚ ਰੋਜ਼ੀ-ਰੋਟੀ ਕਮਾਉਣ ਵਾਸਤੇ ਗਿਆ। ਸੀ। ਅਮਰੀਕਾ ‘ਚ ਬੀਤੇ ਦਿਨ ਜਦੋਂ ਉਹ ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਆਪਣੇ ਇਕ ਹੋਰ ਸਾਥੀ ਨਾਲ ਸਵਿਮਿੰਗ ਪੂਲ ਵਿਚ ਨਹਾਉਣ ਗਿਆ ਤਾਂ ਉਹ ਲਗਭਗ 8 ਫੁੱਟ ਡੂੰਘੇ ਪਾਣੀ ਵਿਚ ਚਲੇ ਗਏ, ਜਿੱਥੋਂ ਕਿ ਉਹ ਦੋਵੇਂ ਬਾਹਰ ਨਹੀਂ ਨਿਕਲ ਸਕੇ। ਪਾਣੀ ‘ਚ ਡੁੱਬਣ ਨਾਲ ਉਨ੍ਹਾਂ ਦੋਵਾਂ ਦੀ ਮੌਕੇ ‘ਤੇ ਮੌ+ਤ ਹੋ ਗਈ।








