ਬਟਾਲਾ, 21 ਮਾਰਚ (ਅਵਿਨਾਸ਼ ਸ਼ਰਮਾ )
ਪੁਲਿਸ ਵੱਲੋਂ ਤਫਤੀਸ਼ ਵਿਚ ਪਾਇਆ ਕਿ ਇਹ ਕੋਈ ਬਲਾਸਟ ਚੀਜ਼ ਨਹੀਂ ਹੈ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਵੇ :-ਡੀ ਐਸ ਪੀ ਗੋਰਾਇਆ
: ਦੇਰ ਰਾਤ ਸ਼ਹਿਰ ਦੇ ਇਮਲੀ ਮੁੱਹਲੇ ਵਿਚ ਸਕੂਟਰੀ ਤੇ ਆਏ ਅਣਪਛਾਤੇ ਨੌਜਵਾਨਾਂ ਵੱਲੋਂ ਕੋਈ ਧਮਾਕੇ ਵਾਲੀ ਚੀਜ਼ ਸੁੱਟੀ ਗਈ ਜਿਸ ਨਾਲ ਤਰ੍ਹਾਂ ਤਰਾਂ ਦੀ ਅਟਕਲਾਂ ਅਤੇ ਅਫਵਾਹਾਂ ਦਾ ਦੌਰ ਜਾਰੀ ਰਿਹਾ ਅਤੇ ਸ਼ਹਿਰ ਵਿਚ ਦਹਸ਼ਤ ਦਾ ਮਾਹੌਲ ਬਣਿਆ ਹੋਇਆ ਸੀ । ਇਸ ਮੌਕੇ ਤੇ ਡੀ ਐੱਸ ਪੀ ਹੈਡ(ਐੱਚ) ਵਲੋ ਸਿਟੀ ਪੁਲੀਸ ਸਮੇਤ ਸਾਰੀ ਬਾਰੀਕੀ ਨਾਲ ਤਫਤੀਸ਼ ਅਤੇ ਜਾਂਚ ਕੀਤੀ ਗਈ ਅਤੇ ਲੋਕਾਂ ਸਾਹਮਣੇ ਸਹੀ ਤੱਥ ਲਿਆਂਦੇ ਗਏ ਜਿਸ ਨਾਲ ਲੋਕਾਂ ਵਿਚ ਪਾਇਆ ਜਾ ਰਿਹਾ ਸਹਿਮ ਦਾ ਮਾਹੌਲ ਖ਼ਤਮ ਹੋ ਗਿਆ। ਇਸ ਮੌਕੇ ਤੇ ਡੀ ਐੱਸ ਪੀ ਤੇਜਿੰਦਰਪਾਲ ਸਿੰਘ ਗੁਰਾਇਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਮਲੀ ਮੁਹੋਲੇ ਦੇ ਨਜਦੀਕ ਸਕੂਟਰੀ ਸਵਾਰ ਆਏ ਅਣਪਛਾਤੇ ਨੌਜਵਾਨਾਂ ਵਲੋ ਕੋਈ ਧਮਾਕੇ ਵਾਲੀ ਚੀਜ਼ ਸੁੱਟੀ ਗਈ ਸੀ ਜਿਸ ਸੰਬੰਧੀ ਤਫਤੀਸ਼ ਕੀਤੀ ਗਈ ਹੈ ਜਿਸ ਵਿਚ ਪਾਇਆ ਗਿਆ ਹੈ ਕਿ ਇਹ ਕੋਈ ਬਲਾਸਟ ਜਾਂ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜਿਸ ਨਾਲ ਕੋਈ ਜਾਨੀ ਨੁਕਸਾਨ ਹੋਵੇ ।ਉਨ੍ਹਾਂ ਕਿਹਾ ਕਿ ਇਹ ਪੱਖੇ ਦੇ ਸੈੱਲ ਦੀ ਆਵਾਜ਼ ਸੀ ਜ਼ੋ ਲਗਦਾ ਹੈ ਕਿ ਕਿਸੇ ਨੇ ਪੱਖੇ ਦੇ ਸੈੱਲ ਨੂੰ ਸੁੱਟ ਕੇ ਸ਼ਰਾਰਤ ਕੀਤੀ ਹੈ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਪੱਖੋ ਘਬਰਾਉਣ ਨਾਂ। ਡੀ ਐੱਸ ਪੀ ਟੀ ਪੀ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸਾਸ਼ਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਸ ਮੌਕੇ ਤੇ ਐੱਸ ਐਚ ਓ ਸਿਟੀ ਸੁਖਜਿੰਦਰ ਸਿੰਘ,ਹਾਜ਼ਿਰ ਸਨ।