ਸੱਤ ਰੋਜ਼ਾ ਰਾਸ਼ਟਰ ਪੱਧਰੀ ਰਾਸ਼ਟਰੀ ਏਕਤਾ ਕੈੰਪ ਲਈ ਅੰਬਾਲਾ ਜੱਟਾਂ ਸਕੂਲ ਦੇ ਦੋ ਵਿਦਿਆਰਥੀਆਂ ਦੀ ਹੋਈ ਚੋਣ
ਗੜ੍ਹਦੀਵਾਲਾ 21 ਮਈ(ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਆਪਣੇ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਅਗੇ ਵੱਧਣ ਦੇ ਮੌਕੇ ਪ੍ਰਦਾਨ ਕਰਨ ਲਈ ਗਤੀਸ਼ੀਲ ਰਹਿੰਦਾ ਹੈ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਕਿਹਾ ਕਿ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ, ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਅਤੇ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਕੌਮੀ ਯੁਵਕ ਸੇਵਾਵਾਂ ਹੁਸ਼ਿਆਰਪੁਰ ਦੇ ਸਹਿਯੋਗ ਸਦਕਾ ਦੋ ਵਿਦਿਆਰਥੀਆਂ ਦੀ ਚੌਣ ਸੱਤ ਰੋਜ਼ਾ ਰਾਸ਼ਟਰ ਪੱਧਰੀ ਰਾਸ਼ਟਰੀ ਏਕਤਾ ਕੈੰਪ ਜੋ ਕਿ ਚਿਤਕਾਰਾ ਯੂਨੀਵਰਸਿਟੀ ਵਿਖੇ ਲੱਗਿਆ ਹੈ ਇਸ ਕੈੰਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਐਨ ਐਸ ਐਸ ਵਲੰਟੀਅਰ ਐਸ਼ਪ੍ਰੀਤ ਕੌਰ ਅਤੇ ਕਮਲਪ੍ਰੀਤ ਸਿੰਘ ਦੀ ਚੋਣ ਹੋਈ | ਜੋ ਇਸ ਕੈੰਪ ਵਿੱਚ ਪੰਜਾਬ ਦਾ ਪ੍ਰਤਿਨਿਧਤਵ ਕਰਨਗੇ | ਪ੍ਰਿੰਸੀਪਲ ਜਤਿੰਦਰ ਸਿੰਘ ਨੇ ਕਿਹਾ ਕਿ ਜੋ ਵਿਦਿਆਰਥੀ ਇਸ ਤਰਾਂ ਦੇ ਨੈਸ਼ਨਲ ਪੱਧਰ ਕੈੰਪ ਲਗਾ ਕੇ ਆਉਂਦੇ ਹਨ ਉਹਨਾਂ ਵਿੱਚ ਆਤਮਵਿਸ਼ਵਾਸ਼ ਤਾਂ ਵੱਧਦਾ ਹੀ ਹੈ ਅਤੇ ਉਹਨਾਂ ਵਿੱਚ ਰਾਸ਼ਟਰ ਵਿਕਾਸ ਦੀ ਭਾਵਨਾ ਦਾ ਵੀ ਵਿਕਾਸ ਹੁੰਦਾ ਹੈ | ਵਿਦਿਆਰਥੀਆਂ ਨੂੰ ਇਸ ਤਰਾਂ ਦੇ ਮੌਕੇ ਪ੍ਰਦਾਨ ਕਰਨ ਵਿੱਚ ਡਾ ਕੁਲਦੀਪ ਸਿੰਘ ਮਨਹਾਸ ਜੀ ਦਾ ਕਾਫੀ ਯੋਗਦਾਨ ਹੈ |ਇਸ ਮੈਕੇ ਤੇ ਲੈਕਚਰਾਰ ਹਰਤੇਜ ਕੌਰ, ਮੀਨਾ ਰਾਣੀ, ਰਣਧੀਰ ਸਿੰਘ, ਅਤੇ ਸਮੂਹ ਸਟਾਫ਼ ਹਾਜ਼ਿਰ ਸੀ |