Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਧੁੰਦ ਦੇ ਮੌਸਮ ‘ਚ ਗੱਡੀਆਂ ਦੀ ਰਫ਼ਤਾਰ ਨੂੰ ਸੀਮਿਤ ਰੱਖਿਆ ਜਾਵੇ – ਗੁਰਬਚਨ ਸਿੰਘ

ਧੁੰਦ ਦੇ ਮੌਸਮ ‘ਚ ਗੱਡੀਆਂ ਦੀ ਰਫ਼ਤਾਰ ਨੂੰ ਸੀਮਿਤ ਰੱਖਿਆ ਜਾਵੇ – ਗੁਰਬਚਨ ਸਿੰਘ

ਫਗਵਾੜਾ (ਲਾਲੀ ਦਾਦਰ )

6 ਜਨਵਰੀ – ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਕਪਤਾਨ ਮਾਨਯੋਗ ਨਵਨੀਤ ਸਿੰਘ ਬੈਂਸ ਜੀ ਦੇ ਹੁਕਮਾਂ ਅਨੁਸਾਰ ਫਗਵਾੜਾ ਦੇ ਵੱਖ- ਵੱਖ ਇਲਾਕਿਆਂ ਵਿੱਚ ਧੁੰਦ ਦੇ ਮੱਦੇਨਜਰ ਰੱਖਦਿਆਂ ਹਾਦਸਿਆਂ ਨੂੰ ਰੋਕਣ ਲਈ ਡਰਾਈਵਰਾਂ ਨਾਲ ਮਿਲ ਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਗੁਰਬਚਨ ਸਿੰਘ (ਇੰਚਾਰਜ ਟਰੈਫਿਕ ਐਜੂਕੇਸ਼ਨ ) ਨੇ ਕਿਹਾ ਕਿ ਸਰਦ ਰੁੱਤ ਧੁੰਦ ਵਾਲੇ ਮੌਸਮ ਅਤੇ ਵਿਆਹਾਂ ਦੇ ਸੀਜਨ ਵਿੱਚ ਇਹ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ, ਕੁਝ ਛੋਟੀਆਂ- ਛੋਟੀਆਂ ਗਲਤੀਆਂ ਕਾਰਨ ਸੜਕੀ ਹਾਦਸੇ ਵਾਪਰ ਜਾਂਦੇ ਹਨ ਅਤੇ ਖੁਸ਼ੀ ਦਾ ਸਮਾਂ ਗਮੀ ਵਿੱਚ ਬਦਲ ਜਾਂਦਾ ਹੈ,ਨਾਲ ਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਵੀ ਬਚਿਆ ਜਾਵੇ ਕਿੳੁਕਿ ਅਕਸਰ ਦੇਖਿਆ ਗਿਆ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾੳੁਣਾ ਮੌਤ ਨੂੰ ਸੱਦਾ ਦੇਣਾ ਹੈ । ਧੁੰਦ ਦੇ ਮੌਸਮ ਵਿੱਚ ਗੱਡੀਆਂ ਦੀ ਰਫ਼ਤਾਰ ਨੂੰ ਸੀਮਿਤ ਰੱਖਿਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ। ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਹੈੱਡ ਲਾਈਟਾਂ ਚਾਲੂ ਰੱਖੋਂ। ਹਮੇਸ਼ਾ ਲੋਅ ਬੀਮ ਮੋਡ ´ਤੇ ਹੈੱਡਲਾਈਟ ਨੂੰ ਰੱਖੋਂ ਤਾਂ ਜੋ ਤੁਸੀਂ ਸੜਕ ਨੂੰ ਚੰਗੀ ਤਰ੍ਹਾਂ ਦੇਖ ਸਕੋ। ਧੁੰਦ ਵਿੱਚ ਹਾਈ ਬੀਮ ਰੱਖਣ ਨਾਲ ਕੋਈ ਮਦਦ ਨਹੀਂ ਮਿਲਦੀ ਕਿਉਂਕਿ ਧੁੰਦ ਦੇ ਵਿਚੋਂ ਕੋਈ ਨਹੀਂ ਵੇਖ ਸਕਦਾ। ਜੇਕਰ ਤੁਹਾਡੇ ਵਾਹਨ ਉੱਤੇ ਫਾਗਲਾਈਟਾਂ ਲੱਗੀਆਂ ਹਨ ਤਾਂ ਉਨ੍ਹਾਂ ਨੂੰ ਚਾਲੂ ਕਰੋ। ਵਾਹਨਾਂ ਵਿਚਕਾਰ ਹਮੇਸ਼ਾ ਸੁਰੱਖਿਅਤ ਦੂਰੀ ਬਣਾ ਕੇ ਰੱਖੋਂ। ਸ਼ੀਸ਼ਿਆਂ ਦੀ ਸਫ਼ਾਈ ਲਈ ਵਿੰਡਸਕ੍ਰੀਨ ਵਾਈਪਰ ਦੀ ਵਰਤੋਂ ਕੀਤੀ ਜਾਵੇ। ਜੇਕਰ ਸੱਚਮੁਚ ਹੀ ਡ੍ਰਾਈਵ ਕਰਨਾ ਅਸੰਭਵ ਹੈ ਤਾਂ ਪੂਰੀ ਤਰ੍ਹਾਂ ਨਾਲ ਰੋਕ ਲਵੋ ਅਤੇ ਆਪਣੇ ਬਲਿੰਕਰ ਚਾਲੂ ਰੱਖੋਂ।ਰਾਤ ਦੇ ਸਮੇਂ ਵਾਹਨ ਚਲਾਉਣ ਤੋਂ ਗ਼ੁਰੇਜ਼ ਕੀਤਾ ਜਾਵੇ। ਸੜਕੀ ਹਾਦਸਿਆਂ ਨੂੰ ਰੋਕਣ ਲਈ ਡਰਾਈਵਰਾਂ ਨੂੰ ਵਾਹਨ ਹੋਲੀ ਚਲਾਉਣ ਲਈ ਜਾਗਰੂਕਤਾ ਸੈਮੀਨਾਰਾਂ ਦਾ ਵੱਡੀ ਪੱਧਰ ਤੇ ਅਾਯੋਜਨ ਕੀਤੇ ਜਾਣ । ਤੇਜ ਰਫਤਾਰ ਵਿਚ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ ਖਾਸ ਕਰਕੇ ਰਾਤ ਦੇ ਸਮੇਂ ਸੜਕਾਂ ਦੇ ਕਿਨਾਰਿਆਂ ਤੇ ਖੜ੍ਹੇ ਵਾਹਨ ਕਈ ਵਾਰ ਨਜ਼ਰ ਨਹੀਂ ਆਉਂਦੇ। ਵਾਹਨ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਸ ਨਾਲ ਹਾਦਸਿਆਂ ਵਿੱਚ ਵਾਧਾ ਹੁੰਦਾ ਹੈ। ਵਾਹਨ ਚਲਾਉਣ ਸਮੇਂ ਸ਼ੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ। ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਚਾਹੀਦਾ ਹੈ ਅਤੇ ਵਾਹਨ ਦੇ ਕਾਗਜਾਤ ਵੀ ਪੂਰੇ ਰੱਖਣੇ ਚਾਹੀਦੇ ਹਨ। ਬੱਚਿਆਂ ਨੂੰ ਵਾਹਨ ਚਲਾਉਣ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ।ਉਨ੍ਹਾਂ ਕਿਹਾ ਕਿ ੳੁਕਤ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਅਮਰਜੀਤ ਸਿੰਘ ਏ ਐਸ ਆਈ ਟਰੈਫਿਕ ਪੁਲਿਸ ਫਗਵਾੜਾ ਤੋਂ ਇਲਾਵਾ ਆਟੋ ਯੂਨੀਅਨ ਦੇ ਅਹੁੰਦੇਦਾਰ/ਮੈਂਬਰ,ਕਿਸਾਨ ਵੀਰ ਅਤੇ ਡਰਾੲਇਵਰ ਆਦਿ ਵੀ ਹਾਜਰ ਸਨ।