ਗੜ੍ਹਦੀਵਾਲਾ 18 ਮਾਰਚ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਦੀ ਅਗਵਾਈ ਹੇਠ ਸੰਗੀਤ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਬੀ. ਏ., ਬੀ. ਐਸ. ਸੀ. ਅਤੇ ਬੀ. ਕਾਮ ਦੇ 30 ਵਿਦਿਆਰਥੀਆਂ ਨੇ ਰਾਜਸਥਾਨ ਦੇ ਜੈਪੁਰ ਸ਼ਹਿਰ ਦਾ ਕੀਤਾ ਵਿੱਦਿਅਕ ਟੂਰ। ਟੂਰ ਮੈਂਬਰਾਂ ਦੇ ਰਾਤ ਰੁਕਣ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਨੇ ਕੀਤਾ। ਕਮੇਟੀ ਦੇ ਪ੍ਰਬੰਧਕ ਸ. ਵੀਰਪਾਲ ਸਿੰਘ ਜੀ ਨੇ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਦੇ ਖਾਣੇ ਅਤੇ ਰਹਿਣ ਦੇ ਪੂਰੇ ਪ੍ਰਬੰਧ ਦੀ ਦੇਖ-ਰੇਖ ਬਾਖੂਬੀ ਨਿਭਾਈ। ਟੂਰ ਦੇ ਕਨਵੀਨਰ ਅਸਿਸਟੈਂਟ ਪ੍ਰੋਫੈਸਰ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਤਿੰਨ ਦਿਨਾਂ ਦੇ ਇਸ ਟੂਰ ਵਿੱਚ ਪਹਿਲੇ ਦਿਨ ਪਹਾੜਾਂ ਵਿੱਚ ਬਣੇ ਕਿਲਾ ‘ਜੈ ਗੜ੍ਹ ਅਤੇ ਕਿਲਾ ਅਮੇਰ ਗੜ੍ਹ ਦੇ ਇਤਿਹਾਸ ਅਤੇ ਇਮਾਰਤਾਂ ਦੀਆਂ ਕਲਾਕ੍ਰਿਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਜੈਪੁਰ ਮਿਊਜ਼ੀਅਮ, ਪਤ੍ਰਿਕਾ ਗੇਟ ਅਤੇ ਬਿਰਲਾ ਮੰਦਿਰ ਦੇ ਦਰਸ਼ਨ ਕੀਤੇ । ਦੂਸਰੇ ਦਿਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਇਤਿਹਾਸ ਨਾਲ ਸਬੰਧਿਤ ਕਾਰਿਓਗਰਾਫੀ ਪੇਸ਼ ਕੀਤੀ ਜਿਸ ਤੇ ਕਮੇਟੀ ਮੈਂਬਰਾਂ ਨੇ ਅਧਿਆਪਕ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ।ਇਸ ਤੋਂ ਬਾਅਦ ਚਿੜੀਆ ਘਰ ਨਾਹਰ ਗੜ੍ਹ, ਹਵਾ ਮਹਿਲ, ਜੰਤਰ ਮੰਤਰ, ਸਿਟੀ ਪੈਲਸ, ਰਾਧਾ ਗੋਵਿੰਦਮ ਮੰਦਿਰ ਅਤੇ ਪਿੰਕ ਸਿਟੀ ਮਾਰਕੀਟ ਵਿੱਚੋਂ ਖ਼ਰੀਦੋ-ਫਰੋਕਤ ਕੀਤੀ।
ਸ਼ਾਮ ਨੂੰ ਗੁਰੁਦਵਾਰਾ ਸਾਹਿਬ ਵਿਖੇ ਪਹੁੰਚੇ ਅਤੇ ਲੰਗਰ ਛਕਿਆ ਜਿਥੇ ਗੁਰੁਦਵਾਰਾ ਸਾਹਿਬ ਵਿਖੇ ਵਿਦਿਆਰਥੀਆਂ ਨੇ ਰਹਿਰਾਸ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਦਾ ਅਨੰਦ ਮਾਣਿਆ, ਓਥੇ ਟੂਰ ਦੇ ਇੰਚਾਰਜ਼ ਸ. ਗੁਰਪਿੰਦਰ ਸਿੰਘ, ਡਾ. ਦਵਿੰਦਰ ਕੁਮਾਰ, ਡਾ. ਅਮਨਦੀਪ ਸਿੰਘ, ਮੈਡਮ ਨਰਿੰਦਰ ਕੌਰ, ਮੈਡਮ ਨੇਹਾਂ, ਮੈਡਮ ਇਸ਼ੀਤਾ ਅਤੇ ਵਿਦਿਆਰਥੀਆਂ ਨੇ ਮਿਲ ਕੇ ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੀ ਯਾਦਗਾਰ ਤਸਵੀਰ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੂੰ ਭੇਂਟ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਨੇ ਟੂਰ ਦਾ ਹਿੱਸਾ ਬਣਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸਫ਼ਲ ਟੂਰ ਲਈ ਵਧਾਈ ਦਿੱਤੀ।