Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਵੱਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਜ ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਨਸ਼ਿਆਂ ਦੇ ਖਾਤਮੇ ਅਤੇ ਬਚਾਅ ਲਈ ਕੀਤੀ ਮੀਟਿੰਗ

ਵੱਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਜ ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਨਸ਼ਿਆਂ ਦੇ ਖਾਤਮੇ ਅਤੇ ਬਚਾਅ ਲਈ ਕੀਤੀ ਮੀਟਿੰਗ

ਬਟਾਲਾ 15 ਅਪ੍ਰੈਲ (ਅਵਿਨਾਸ਼ ਸ਼ਰਮਾ)

ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ,ਜੇਕਰ ਉਨ੍ਹਾਂ ਦੇ ਮਹੱਲੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਨਕੇਲ ਨਹੀਂ ਪਾਈ ਤਾਂ ਅਸੀਂ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ : ਗੁਰਪ੍ਰੀਤ ਵਾਹਲਾ

: ਵੱਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਅੱਜ ਐਂਟੀ ਡਰੱਗਜ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਗੁਰਪ੍ਰੀਤ ਸਿੰਘ ਸ਼ਾਨਾ ਐਮਸੀ ਦੀ ਅਗਵਾਈ ਹੇਠ ਦਾਰਾ ਸਲਾਮ ਪ੍ਰੇਮ ਨਗਰ ਦੇ ਨੋਜਵਾਨ ਨਿਵਾਸੀਆਂ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਲਹਿਰ ਨੂੰ ਅੱਗੇ ਵਧਾਉਂਦੇ ਹੋਏ ਸਬ ਤੋਂ ਪਹਿਲਾਂ ਨਸ਼ਿਆਂ ਦੇ ਬਚਾਅ ਦੇ ਸਬੰਧ ਵਿੱਚ ਚਰਚਾ ਕੀਤੀ ਗਈ ਜਿਸ ਵਿੱਚ ਮਹੱਲੇ ਦਾਰਾ ਸਲਾਮ ਵਿਚ ਦਿਨੋ ਦਿਨ ਸ਼ਰੇਆਮ ਵਿਕ ਰਹੇ ਨਸ਼ੇ ਤੇ ਚਿੰਤਨ ਕੀਤਾ ਗਿਆ । ਜਦੋਂ ਕਿ ਨਸ਼ੇ ਵੇਚਣ ਵਾਲੇ ਆਪਣੀ ਮੋਟੀ ਕਮਾਈ ਕਰਨ ਦੀ ਖਾਤਰ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ । ਨਿੱਤ ਆਏ ਦਿਨ ਕਿਸੇ ਨਾ ਕਿਸੇ ਜਗ੍ਹਾ ਤੇ ਇਸ ਨਸ਼ੇ ਰੂਪੀ ਕੋਹੜ ਨਾਲ ਕਈ ਮਾਂਵਾਂ ਦੀ ਕੁੱਖ ਖਾਲੀ ਹੋ ਰਹੀ ਹੈ। ਉਹਨਾਂ ਸਾਰਿਆਂ ਮਹੱਲਾ ਨਿਵਾਸੀਆਂ ਨੇ ਇੱਕ ਸੁਰ ਵਿਚ ਕਿਹਾ ਕਿ ਨਾਂ ਤਾਂ ਪੁਲਿਸ ਨਾਂ ਹੀ ਪ੍ਰਸ਼ਾਸਨ ਅਤੇ ਨਾਂ ਹੀ ਸਰਕਾਰ ਇਸ ਨਸ਼ੇ ਦੇ ਸੌਦਾਗਰਾਂ ਨੂੰ ਠੱਲ੍ਹ ਪਾਉਣ ਲਈ ਕੋਈ ਸਖਤ ਐਕਸ਼ਨ ਲੈ ਰਹੀ ਹੈ । ਕੋਸਲਰ ਸ਼ਾਨਾਂ ਅਤੇ ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਹੱਲੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਕੋਈ ਸਖਤ ਐਕਸ਼ਨ ਨਾਂ ਲਿਆ ਤਾਂ ਅਸੀਂ ਮਜਬੂਰ ਹੋ ਕੇ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ । ਇਹ ਵੀ ਫੈਸਲਾ ਕੀਤਾ ਗਿਆ ਨਸ਼ੇ ਦੇ ਸਬੰਧ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ । ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਰੂਪੀ ਕੋਹੜ ਤੋਂ ਬਚਾਅ ਲਈ ਬਿਨਾਂ ਕਿਸੇ ਡਰ ਦੇ ਅੱਗੇ ਆਉਣਾ ਪਵੇਗਾ ਤਾਂ ਜ਼ੋ ਮਾੜੇ ਕੰਮ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾਵੇ।ਸਾਰੇ ਮਹੱਲਾ ਨਿਵਾਸੀਆਂ ਨੇ ਪ੍ਰਣ ਕੀਤਾ ਕਿ ਇਹਨਾਂ ਨਸ਼ਿਆਂ ਦੇ ਵਪਾਰੀਆਂ ਤੇ ਨਜ਼ਰ ਰੱਖਣ ਲਈ ਕੈਮਰਿਆਂ ਦੇ ਨਾਲ ਨਾਲ ਰਾਤ ਨੂੰ ਪੈਹਰਾ ਵੀ ਦੇਣ ਦਾ ਐਲਾਨ ਕੀਤਾ ਹੈ। ਇਸ ਮੌਕੇਂ ਤੇ ਐਮ.ਸੀ.ਗੁਰਪ੍ਰੀਤ ਸਿੰਘ ਸ਼ਾਨਾ,ਪਵਨ ਭਾਟੀਆ,ਪੰਡਿਤ ਸ਼ੰਭੂ ਪ੍ਰਸ਼ਾਦ,ਵਿਨੋਦ ਕੁਮਾਰ ਸ਼ਰਮਾ,ਸਨੀ ਅਬਰੋਲ,ਰਾਜੇਸ਼ ਕੁਮਾਰ ਰਾਜੂ,ਜੈ ਜੋਸ਼ੀ,ਵਿਨੋਦ‌ ਸ਼ਰਮਾ,ਰਾਕੇਸ਼ ਕੁਮਾਰ (ਘੁੱਕ),ਅਨਿਲ ਸ਼ਰਮਾ ਨੀਲਾ,ਰੋਹਿਤ ਸ਼ਰਮਾ,ਬਨਦੀਪ ਸਿੰਘ ਵਾਹਲਾ,ਬੋਮੀ ਸ਼ਰਮਾ,ਰਮਨ ਮਹਾਜਨ,ਰਮੇਸ਼ ਵਰਮਾ, ਅਮਿਤ ਸ਼ਰਮਾ, ਸੁਮਨ ਸ਼ਰਮਾ , ਪ੍ਰਦੀਪ ਚੋਧਰੀ ਆਦਿ ਮਹੱਲਾ ਨਿਵਾਸੀ ਹਾਜ਼ਰ ਸਨ।