ਗੜ੍ਹਦੀਵਾਲਾ 20 ਜੂਨ (ਚੌਧਰੀ)
: ਬੀਤੀ ਦੇਰ ਸ਼ਾਮ 9.15 ਦੇ ਕਰੀਬ ਇੱਕ ਬੱਸ ਅਤੇ ਮੋਟਰ-ਸਾਈਕਲ ਵਿਚਕਾਰ ਟੱਕਰ ਹੋਣ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਉਮਰ 32 ਸਾਲ ਵਾਸੀ ਸੇਖਾਂ ਥਾਣਾ ਗੜਦੀਵਾਲਾ ਜੋ ਜੰਗਲਾਤ ਮਹਿਕਮਾ ਵਿੱਚ ਢੋਲਬਾਹਾ ਰੋਡ ਹਰਿਆਣਾ ਵਿਖੇ ਨੌਕਰੀ ਕਰਦਾ ਹੈ। ਬੀਤੀ ਰਾਤ ਡਿਉਟੀ ਤੋ ਬਾਅਦ ਆਪਣੇ ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਪਰ ਘਰ ਆ ਰਿਹਾ ਸੀ ਤਾਂ ਜਦ ਉਹ ਮਾਛੀਆਂ ਅੱਡਾ ਪਾਸ ਪੁੱਜਾ ਤਾ ਸਾਹਮਣੇ ਤੋ ਇੱਕ ਹਰਿਆਣਾ ਰੋਡਵੇਜ ਦੀ ਬੱਸ ਨੰ.ਐੱਚ.ਆਰ. 68 ਜੀ.ਬੀ.9646 ਨਾਲ ਟੱਕਰ ਹੋ ਗਈ।ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਅਮਨਦੀਪ ਸਿੰਘ ਸੜਕ ਪਰ ਡਿੱਗ ਪਿਆ। ਜਿਸ ਦੇ ਜਿਆਦਾ ਸੱਟਾ ਲੱਗਣ ਕਾਰਨ ਉਸ ਦੀ ਮੌਤ ਹੋ ਗਈ।ਬੱਸ ਵਿਚ 40 ਦੇ ਕਰੀਬ ਸਵਾਰੀ ਸਵਾਰ ਸਨ। ਹਰਿਆਣਾ ਰੋਡਵੇਜ ਦੀ ਬੱਸ ਜੰਮੂ ਤੋਂ ਪਾਣੀਪਤ ਜਾ ਰਹੀ ਸੀ। ਘਟਨਾ ਤੋਂ ਬਾਅਦ ਬੱਸ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਗੜ੍ਹਦੀਵਾਲਾ ਪੁਲਿਸ ਨੇ ਬੱਸ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਗੜ੍ਹਦੀਵਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀਵਾਨ ਸਿੰਘ ਪੁੱਤਰ ਅਮੀ ਚੰਦ ਵਾਸੀ ਸ਼ੇਖਾਂ ਥਾਣਾ ਗੜਦੀਵਾਲਾ ਦੇ ਬਿਆਨਾਂ ਦੇ ਆਧਾਰ ਤੇ ਬੱਸ ਡਰਾਈਵਰ ਸੁਸ਼ੀਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਨਰਾਣਾ ਥਾਣਾ ਸਾਮਲਕਾ ਜਿਲ੍ਹਾ ਪਾਨੀਪਤ ਸਟੇਟ ਹਰਿਆਣਾ ਤੇ ਮੁਕਦਮਾ ਨੰਬਰ 50 ਦੇ ਅਧੀਨ ਧਾਰਾ 279,304-ਏ, 427 ਭ:ਦ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।