Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦਾ ਜੋਨ ਅਥਲੈਟਿਕਸ ‘ਚ ਸ਼ਾਨਦਾਰ ਪ੍ਰਦਰਸ਼ਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦਾ ਜੋਨ ਅਥਲੈਟਿਕਸ ‘ਚ ਸ਼ਾਨਦਾਰ ਪ੍ਰਦਰਸ਼ਨ

ਗੜ੍ਹਦੀਵਾਲਾ (ਚੌਧਰੀ) 

11 ਅਕਤੂਬਰ – ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ( ਸ) ਹੁਸ਼ਿਆਰਪੁਰ ਸ. ਹਰਭਗਵੰਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਧੀਰਜ ਵਿਸ਼ਿਸ਼ਟ ਦੀ ਪ੍ਰਧਾਨਗੀ ਹੇਠ ਅਤੇ ਜਿਲ੍ਹਾ ਕੋਰਡੀਨੇਟਰ ਸਪੋਰਟਸ ਸ.ਜਗਜੀਤ ਸਿੰਘ ਦੀ ਦੇਖ ਰੇਖ ਹੇਠ 67ਵੀਆਂ ਜੋਨ ਸਕੂਲ ਐਥਲੈਟਿਕ ਖੇਡਾਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਹੋਈਆਂ । ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੀਆਂ ਲੜਕੀਆਂ ਅਤੇ ਲੜਕਿਆਂ ਨੇ ਅਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਅੰਡਰ-17 ਲੜਕੀਆਂ ਰਿਲੇਅ ਵਿਚ ਮਨਪ੍ਰੀਤ ਕੌਰ,ਮਰਜੀਨਾ,ਰੇਸ਼ਮਾ,ਸ਼ਕੂਰਾ 4 x100 ਨੇ ਦੂਜਾ ਸਥਾਨ। ਅੰਡਰ-17 ਲੜਕੀਆਂ 100 ਮੀਟਰ ਵਿੱਚ ਮਰਜੀਨਾ ਨੇ ਪਹਿਲਾ ਸਥਾਨ, 100 ਮੀਟਰ ਹਰਪ੍ਰੀਤ ਕੌਰ ਨੇ ਅੰਡਰ-19 ਵਿਚ ਦੂਜਾ ਸਥਾਨ, ਲੰਬੀ ਛਾਲ ਵਿਚ ਹਰਪ੍ਰੀਤ ਕੌਰ ਨੇ ਦੂਸਰਾ ਸਥਾਨ, ਸ਼ਾਟ ਪੁੱਟ ਵਿਚ ਹਰਪ੍ਰੀਤ ਕੌਰ ਨੇ ਦੂਸਰਾ ਸਥਾਨ,ਸ਼ਾਟ ਪੁੱਟ ਵਿਚ ਅਨੀਤਾ ਕੌਰ ਨੇ ਪਹਿਲਾ ਸਥਾਨ, 400 ਮੀਟਰ ਵਿਚ ਸ਼ਾਕੂਰਾ ਨੇ ਤੀਸਰਾ ਸਥਾਨ, ਲੜਕੇ 600 ਮੀਟਰ ਅੰਡਰ-14 ਵਿਚ ਸਹਿਬਜੋਤ ਨੇ ਪਹਿਲਾ ਸਥਾਨ, ਕਰਨਦੀਪ ਨੇ 600 ਮੀਟਰ ਵਿਚ ਤੀਸਰਾ ਸਥਾਨ,ਕੁਲਦੀਪ ਸਿੰਘ ਨੇ 1500 ਮੀਟਰ ਵਿਚ ਤੀਸਰਾ ਸਥਾਨ,ਰਾਜਾ ਨੇ ਲੌਂਗ ਜੰਪ ਵਿਚ ਪਹਿਲਾ ਸਥਾਨ, ਅਮਨਪ੍ਰੀਤ ਸਿੰਘ ਨੇ 200 ਮੀਟਰ ਵਿਚ ਦੂਸਰਾ ਸਥਾਨ, ਮਨਵੀਰ ਸਿੰਘ ਨੇ 200 ਮੀਟਰ ਵਿਚ ਤੀਸਰਾ ਸਥਾਨ, ਰਾਜਵੀਰ ਸਿੰਘ ਨੇ 400 ਮੀਟਰ ਵਿਚ ਦੂਸਰਾ ਸਥਾਨ, ਰਾਜਾ ਨੇ 100 ਮੀਟਰ ਵਿਚ ਪਹਿਲਾ ਸਥਾਨ, 100 ਰਿਲੇਅ 4 x100 ਲੜਕੇ ਪਹਿਲਾ ਸਥਾਨ।ਰਿਲੇਅ 4 x 400 ਲੜਕੇ ਪਹਿਲਾ ਸਥਾਨ (ਅੰਡਰ-17 ਲੜਕੇ), ਰਿਲੇਅ 4 x100 ਲੜਕੇ ਦੂਸਰਾ ਸਥਾਨ (ਅੰਡਰ-14 ਲੜਕੇ),ਜੇਵਲਿਨ ਨੇ ਪਹਿਲਾ ਸਥਾਨ (ਅੰਡਰ-17 ਲੜਕੇ) ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਰਸ਼ਪਾਲ ਕੌਰ ਨੇ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਮਿਹਨਤ ਕਰਕੇ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।ਸਕੂਲ ਮੁਖੀ ਨੇ ਬੱਚਿਆਂ ਨੂੰ ਇਸ ਯੋਗ ਬਣਾਉਣ ਲਈ ਪੀ .ਟੀ .ਆਈ .ਬਹਾਦਰ ਜਗਦੀਸ਼ ਸਿੰਘ ਅਤੇ ਲੈਕਚਰਾਰ ਪੰਜਾਬੀ ਦਲਜੀਤ ਸਿੰਘ ਹੋਰ ਮਿਹਨਤ ਕਰਨ ਨੂੰ ਕਿਹਾ ਅਤੇ ਸਮੂਹ ਸਟਾਫ਼ ਨੂੰ ਇਸ ਜਿੱਤ ਲਈ ਮੁਬਾਰਕਾਂ ਦਿੱਤੀਆਂ।

ਫ਼ੋਟੋ ਕੈਪਸਨ : ਜੇਤੂ ਖਿਡਾਰੀਆਂ ਨਾਲ ਪੀ.ਟੀ .ਆਈ .ਬਹਾਦਰ ਜਗਦੀਸ਼ ਸਿੰਘ ਅਤੇ ਲੈਕਚਰਾਰ ਪੰਜਾਬੀ ਦਲਜੀਤ ਸਿੰਘ ਤੇ ਹੋਰ।

error: copy content is like crime its probhihated