Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਣ ਡਿਊਟੀ ਦੌਰਾਨ ਦੁਰਘਟਨਾ ’ਚ ਮਾਰੇ ਗਏ ਕੋਆਪ੍ਰੇਟਿਵ ਬੈਂਕ ਦੇ ਲੇਖਾਕਾਰ ਦੇ ਪਰਿਵਾਰਕ ਮੈਂਬਰਾਂ ਨੂੰ……..

ਚੋਣ ਡਿਊਟੀ ਦੌਰਾਨ ਦੁਰਘਟਨਾ ’ਚ ਮਾਰੇ ਗਏ ਕੋਆਪ੍ਰੇਟਿਵ ਬੈਂਕ ਦੇ ਲੇਖਾਕਾਰ ਦੇ ਪਰਿਵਾਰਕ ਮੈਂਬਰਾਂ ਨੂੰ……..

ਹੁਸ਼ਿਆਰਪੁਰ(ਬਿਊਰੋ ) 

ਚੋਣ ਡਿਊਟੀ ਦੌਰਾਨ ਦੁਰਘਟਨਾ ’ਚ ਮਾਰੇ ਗਏ ਕੋਆਪ੍ਰੇਟਿਵ ਬੈਂਕ ਦੇ ਲੇਖਾਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ 15 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ

–ਮੁੱਖ ਚੋਣ ਅਫ਼ਸਰ ਪੰਜਾਬ ਰਾਹੀਂ ਜ਼ਿਲ੍ਹਾ ਚੋਣ ਵਿਭਾਗ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਸਹਾਇਤਾ ਰਾਸ਼ੀ

14 ਸਤੰਬਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੌਰਾਨ ਵਿਧਾਨ ਸਭਾ ਚੋਣ ਹਲਕਾ-42 ਸ਼ਾਮਚੁਰਾਸੀ ’ਚ ਚੋਣ ਡਿਊਟੀ ਨਿਭਾਅ ਰਹੇ ਕੋਆਪ੍ਰੇਟਿਵ ਬੈਂਕ ਬੁੱਲੋਵਾਲ ਬ੍ਰਾਂਚ ਦੇ ਲੇਖਾਕਾਰ ਸ਼੍ਰੀ ਦਵਿੰਦਰ ਕੁਮਾਰ ਦੀ ਚੋਣ ਡਿਊਟੀ ਦੌਰਾਨ ਦੁਰਘਟਨਾ ਹੋਣ ਕਾਰਨ ਮੌਤ ਹੋ ਗਈ ਸੀ। ਇਸ ਸਬੰਧ ਵਿਚ ਮੁੱਖ ਚੋਣ ਅਫ਼ਸਰ ਪੰਜਾਬ ਰਾਹੀਂ ਜ਼ਿਲ੍ਹਾ ਚੋਣ ਵਿਭਾਗ ਵਲੋਂ ਮ੍ਰਿਤਕ ਦਵਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ 15 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਿੱਤੀ ਗਈ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਤਹਿਸੀਲਦਾਰ (ਚੋਣਾਂ) ਸ਼੍ਰੀ ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਵੀਰ ਸਿੰਘ,  ਮੇਘਾ ਮਹਿਤਾ ਤੇ ਲੇਖਾਕਾਰ ਰਾਜਨ ਮੋਂਗਾ ਦੁਆਰਾ ਮ੍ਰਿਤਕ ਦਵਿੰਦਰ ਕੁਮਾਰ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਤੇ ਬੇਟੇ ਸ਼੍ਰੀ ਤਨਵੀਰ ਰਤਨ ਨੂੰ 15 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਾ ਚੈਕ ਸੌਂਪਿਆ ਗਿਆ। ਇਸ ਦੌਰਾਨ ਕੋਆਪ੍ਰੇਟਿਵ ਬੈਂਕ ਬੁੱਲੋਵਾਲ ਦੇ ਬਰਾਂਚ ਮੈਨੇਜਰ ਵੀ ਮੌਜੂਦ ਸਨ।