Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਰਾਖਵਾਂਕਰਨ ਨੀਤੀ ਸਹੀ ਰੂਪ ਵਿੱਚ ਲਾਗੂ ਨਾ ਕਰਨ ਤੇ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਨ ਵਾਲਿਆਂ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਡਾ.ਬਲਜੀਤ ਕੌਰ*

*ਰਾਖਵਾਂਕਰਨ ਨੀਤੀ ਸਹੀ ਰੂਪ ਵਿੱਚ ਲਾਗੂ ਨਾ ਕਰਨ ਤੇ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਨ ਵਾਲਿਆਂ ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਡਾ.ਬਲਜੀਤ ਕੌਰ*

ਦਸੂਹਾ 13 ਫਰਵਰੀ (ਚੌਧਰੀ) 

 : ਅੱਜ ਐਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਸਟੇਟ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿੱਚ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਜੀ ਨਾਲ ਪੰਜਾਬ ਭਵਨ ਵਿਖੇ ਹੋਈ। ਜਿਸ ਵਿੱਚ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਵੀਰ ਸਿੰਘ ਮੋਗਾ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਸ਼ਾਮਿਲ ਹੋਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਕੁਲਵੰਤ ਸਿੰਘ ਜਲੋਟਾ ਨੇ ਦਸਿਆ ਕਿ ਇਸ ਮੀਟਿੰਗ ਵਿੱਚ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਸ਼ੈਸ਼ਨ ਦੇ ਸ਼ੁਰੂ ਚ 15 ਅਪ੍ਰੈਲ ਤੱਕ ਦੇਣ, ਵੱਖ-ਵੱਖ ਵਜ਼ੀਫਿਆਂ ਦੀ ਦਰ ਜਮਾਤ ਵਾਰ ਇਕ ਸਮਾਨ ਕਰਨ, ਮੈਰੀਟੋਰੀਅਸ ਵਜੀਫੇ ਨੂੰ ਹਾਜਰੀ ਵਜੀਫਿਆਂ ਤੋਂ ਵੱਖਰਾ ਦੇਣ, ਵਜ਼ੀਫੇ ਦੀ ਦਰ ਚ ਸਨਮਾਨਜਨਕ ਵਾਧਾ ਕਰਨ, ਵਜ਼ੀਫੇ ਅਪਲਾਈ ਕਰਨ ਸਮੇਂ ਆਮਦਨ ਸਰਟੀਫਿਕੇਟ ਦੀ ਥਾਂ ਸਵੈ ਘੋਸ਼ਣਾ ਸਵਿਕਾਰ ਕਰਨ,ਆਬਾਦੀ ਅਨੁਸਾਰ ਰਾਖਵਾਂਕਰਣ ਦੇਣ, ਸਿੱਧੀ ਭਰਤੀ ਤੇ ਤਰੱਕੀਆਂ ਚ ਰਾਖਵਾਂਕਰਨ ਨੀਤੀ ਨੂੰ ਸਹੀ ਰੂਪ ਵਿੱਚ ਲਾਗੂ ਕਰਨ, ਵੱਖ ਵੱਖ ਵਿਭਾਗਾਂ ਚ ਰੋਸਟਰ ਰਜਿਸਟਰਾਂ ਨੂੰ ਠੀਕ ਤਿਆਰ ਕਰਨ, ਓਪਨ ਮੈਰਿਟ ਵਿੱਚ ਆਏ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਓਪਨ ‘ਚ ਦਰਜ ਕਰਨ,ਸੀਨੀਆਰਤਾ ਕਮ ਮੈਰਿਟ ਨੂੰ ਸਹੀ ਰੂਪ ਵਿੱਚ ਲਾਗੂ ਕਰਕੇ ਰਿਜ਼ਰਵੇਸ਼ਨ ਦੇਣ , ਆਰ ਕੇ ਸੱਭਰਵਾਲ ਜਜਮੈਂਟ ਦੀ ਅਣਦੇਖੀ ਕਰਕੇ ਗਲਤ ਰੋਸਟਰ ਰਜਿਸਟਰਾਂ ਨੂੰ ਤਿਆਰ ਕਰਨ ਤੇ ਪ੍ਰਵਾਨ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਕਰਨ, ਜਾਤੀ ਆਧਾਰਿਤ ਸਕੂਲ਼ਾਂ,ਮੁਹੱਲਿਆਂ ਤੇ ਪਿੰਡਾਂ ਦੇ ਨਾਂ ਸਨਮਾਨਜਨਕ ਰੱਖਣ, ਵੱਖ ਵੱਖ ਵਿਭਾਗਾਂ ਵਿੱਚ ਪਏ ਬੈਕਲਾਗ ਨੂੰ ਵਿਸ਼ੇਸ਼ ਮੁਹਿੰਮ ਰਾਹੀਂ ਭਰਨ, ਖਾਲੀ ਦਰਜਾ ਚਾਰ ਪੋਸਟਾਂ ਰੈਗੂਲਰ ਤੌਰ ਤੇ ਭਰਨ, ਸਕੂਲ ਅਧਿਆਪਕਾਂ ਦੀਆਂ ਗੈਰ ਵਿਦਿਅਕ ਕੰਮਾਂ ਚ ਡਿਊਟੀਆਂ ਲਾਉਣੀਆ ਬੰਦ ਕਰਨ,CWP 10675 ਅਨੁਸਾਰ ਵੱਖ ਵੱਖ ਭਰਤੀਆਂ ਦਾ ਰਿਵਿਊ ਕਰਕੇ ਰਿਜ਼ਰਵ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਇਨਸਾਫ਼ ਦੇਣ, ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਨ, ਰੱਦ ਕੀਤੇ ਗਏ ਸਰਟੀਫਿਕੇਟ ਵਾਲੇ ਕਰਮਚਾਰੀਆਂ ਤੇ ਵਿਭਾਗੀ ਕਾਰਵਾਈ ਅਮਲ ਲਿਆਉਣ ਲਈ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਸਮਾਂ-ਬੱਧ ਕਾਰਵਾਈ ਕਰਨ ਬਾਰੇ ਮੀਟਿੰਗ ‘ਚ ਵਿਸਥਾਰਪੂਰਵਕ ਗੱਲ ਹੋਈ। ਜਿਸ ਤੇ ਵਿਭਾਗ ਦੇ ਮੰਤਰੀ ਤੇ ਅਧਿਕਾਰੀਆਂ ਨੇ ਸਾਰੇ ਹੀ ਮੁੱਦਿਆਂ ਨੂੰ ਕਮੇਟੀ ਬਣਾ ਕੇ ਸਮਾਂ-ਬੱਧ ਹੱਲ ਕਰਨ ਦਾ ਪੂਰਨ ਵਿਸ਼ਵਾਸ ਦਵਾਇਆ। ਇਸ ਸਮੇਂ ਵੈੱਲਫੇਅਰ ਵਿਭਾਗ ਦੇ ਸਕੱਤਰ ਵੀ ਕੇ ਮੀਣਾ,ਡਾਇਰੈਕਟਰ ਵਿੰਮੀ ਖੁੱਲਰ,ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਅਰਵਿੰਦ,ਡਾਇਰੈਕਟਰ ਸਕੂਲ ਸਿਖਿਆ ਸੈਕੰਡਰੀ ਸ ਗੁਰਿੰਦਰ ਸਿੰਘ ਸੋਢੀ, ਅਸਿਸਟੈਂਟ ਡਾਇਰੈਕਟਰ ਸੁਸ਼ੀਲ ਨਾਥ, ਗੁਰਜੋਤ ਸਿੰਘ, ਸ੍ਰੀ ਸੰਜੀਵ ਮੰਨਣ, ਸ.ਸੁੱਖ ਸਾਗਰ ਸਿੰਘ,ਸੁਪਰਡੈਂਟ ਰਮਨਜੀਤ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸ਼ਾਲੂ ਮਹਿਰਾ ਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਚ ਸਕੱਤਰ ਸੁਖਪਾਲ ਬਕਰਾਹਾ, ਕੰਵਲਜੀਤ ਭਵਾਨੀਗੜ,ਹਰਵਿੰਦਰ ਮਾਰਸ਼ਲ, ਹੈਪੀ ਸਿੰਘ ਮੋਗਾ, ਪਰਮਜੀਤ ਸਿੰਘ ਲੁਧਿਆਣਾ,ਹਰਜਿੰਦਰ ਅਰਜ਼, ਬਲਜੀਤ ਸਿੰਘ, ਮਨਪ੍ਰੀਤ ਸਿੰਘ ਰੂਪਨਗਰ, ਲੈਕ ਹਰਬਿਲਾਸ ਬੰਗਾ,ਅਮਰਜੀਤ ਸਿੰਘ ਦਸੂਹਾ, ਵਿਪਨ ਸਨਿਆਲ,ਹਰਪਾਲ ਸਿੰਘ ਦਸੂਹਾ,ਸੁਖਦੇਵ ਕਾਜਲ ਤੇ ਹੋਰ ਆਗੂ ਸਾਥੀ ਸ਼ਾਮਿਲ ਹੋਏ।