Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਾੜ ਨੂੰ ਅੱਗ ਲਗਾਉਣ ਦਾ ਸਿਲਸਲਾ ਬਾਦਸਤੂਰ ਜਾਰੀ

ਨਾੜ ਨੂੰ ਅੱਗ ਲਗਾਉਣ ਦਾ ਸਿਲਸਲਾ ਬਾਦਸਤੂਰ ਜਾਰੀ

ਨਾੜ ਨੂੰ ਅੱਗ ਲਗਾਉਣ ਦਾ ਸਿਲਸਲਾ ਬਾਦਸਤੂਰ ਜਾਰੀ

ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) ਸਬ ਡਿਵੀਜ਼ਨ ਬਲਾਚੌਰ ਦੇ ਆਸ ਪਾਸ ਪਿੰਡਾਂ ‘ਚ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ‘ਚ ਬੱਚੀ ਹੋਈ ਨਾੜ ਅਤੇ ਹੋਰ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਾੜ ਨੂੰ ਨਾ ਸਾੜਨ ਬਾਰੇ ਜਾਗਰੂਕ ਕੀਤੇ ਜਾਣ ਦਾ ਕੋਈ ਬਹੁਤਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ । ਖੇਤਾਂ ਚ ਰਹਿੰਦ ਖੂਹੰਦ ਨੂੰ ਲੱਗੀ ਅੱਗ ਵੇਖ ਕੇ ਸਰਕਾਰ ਦੇ ਜਾਗਰੂਕ ਪ੍ਰੋਗਰਾਮਾਂ ਉੱਪਰ ਲੱਖਾਂ ਰੁਪਈਏ ਜੋ ਖਰਚੇ ਜਾ ਰਹੇ ਹਨ ਅਜਾਈਂ ਹੀ ਜਾਂਦੇ ਵਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦੀ ਹੀ ਘਟਨਾ ਬਲਾਚੌਰ -ਗੜ੍ਹਸ਼ੰਕਰ ਮਾਰਗ ਤੇ ਨਜ਼ਦੀਕ ਚੁਸ਼ਮਾ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੁਕੰਮਲ ਸੜਕ ਧੂੰਏ ਨਾਲ ਘਿਰੀ ਹੋਈ ਸੀ ਅਤੇ ਵਾਹਨ ਚਾਲਕ ਬੜੀ ਮੁਸ਼ਕਲ ਨਾਲ ਆਪਣੇ ਵਾਹਨਾਂ ਨੂੰ ਆਰ ਪਾਰ ਲੰਘਾ ਰਹੇ ਸਨ। ਅਜਿਹੇ ਵਿਚ ਮੋਟਰ ਸਾਈਕਲ ਸਕੂਟਰੀ ਚਾਲਕ ਨੂੰ ਬਹੁਤ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਦੁਰਘਟਨਾ ਦਾ ਮਾਹੌਲ ਕਾਫੀ ਸਮਾਂ ਬਣਿਆ ਰਿਹਾ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੜਕ ਦੇ ਨਾਲ ਲੱਗਦੇ ਜ਼ਿਮੀਂਦਾਰ ਵੱਲੋਂ ਫਸਲ ਅਤੇ ਹੋਰ ਰਹਿੰਦ ਖੂਹੰਦ ਨੂੰ ਨਿਯਮਾਂ ਦੀ ਪਰਵਾਹ ਨਾ ਕਰਦਿਆਂ ਅੱਗ ਹਵਾਲੇ ਕੀਤਾ ਹੋਇਆ ਸੀ ਜਿਸ ਨਾਲ ਵੱਡੀ ਮਾਤਰਾ ਵਿੱਚ ਸੰਘਣਾ ਧੂੰਆਂ ਜਿੱਥੇ ਵਾਤਾਵਰਨ ਨੂੰ ਪ੍ਰਦੂਸ਼ਤ ਕਰ ਰਿਹਾ ਸੀ ਉੱਥੇ ਹੀ ਆਵਾਜਾਈ ਵਿਚ ਵੀ ਵੱਡਾ ਵਿਘਨ ਪਿਆ ਹੋਇਆ ਸੀ। ਇਹ ਧੂੰਆਂ ਭਾਵੇਂ ਕਿ ਸਰਕਾਰੀ ਅਧਿਕਾਰੀਆਂ ਨੂੰ ਦਿਖਾਈ ਨਹੀਂ ਦਿੱਤਾ ਮਗਰ ਰਾਹਗੀਰਾਂ ਦੀਆਂ ਅੱਖਾਂ ‘ਚ ਪੈਣ ਕਾਰਨ ਕਾਫ਼ੀ ਸਮਾਂ ਰੜਕਦਾ ਰਿਹਾ । ਪਹਿਲੋਂ ਹੀ ਅਸਮਾਨੀ ਵਰ੍ਹਦੀ ਗਰਮੀ ਨਾਲ ਲੋਕਾਂ ਦਾ ਜਿਉਣਾ ਮੁਹਤਾਜ ਹੋਇਆ ਸੀ ਮਗਰ ਉੱਪਰ ਤੋਂ ਨਾੜ ਨੂੰ ਅੱਗ ਲਗਾਉਣ ਨਾਲ ਤਾਪਮਾਨ ‘ਚ ਭਾਰੀ ਵਾਧਾ ਹੋ ਰਿਹਾ ਹੈ, ਗਰਮੀ ਤੇ ਪ੍ਰਦੂਸ਼ਣ ਵੱਧ ਗਿਆ। ਉਥੇ ਹੀ ਆਲੇ ਦੁਆਲੇ ਪੰਛੀ ਵੀ ਤ੍ਰਾਹ-ਤ੍ਰਾਹ ਕਰਦੇ ਇਧਰ ਓਧਰ ਨੂੰ ਭੱਜ ਕੇ ਆਪਣੀ ਜਾਨ ਬਚਾਉਂਦੇ ਵੇਖੇ ਗਏ। ਜਦ ਕਿ ਦੂਜੇ ਪਾਸੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਖੜ੍ਹੀ ਨਾੜ ਅਤੇ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਨਾਲ ਕਿਸਾਨਾਂ ਦੇ ਮਿੱਤਰ ਜੀਵ ਵੀ ਮਰ ਰਹੇ ਹਨ, ਜਿਸ ਦਾ ਅਸਰ ਅਗਲੇਰੀ ਫਸਲ ਦੀ ਪੈਦਾਵਰ ‘ਤੇ ਵੀ ਪੈ ਰਿਹਾ ਹੈ। ਨਾੜ ਨੂੰ ਅੱਗ ਲਗਾਉਣ ਨਾਲ ਸੜਕਾਂ ‘ਤੇ ਵਾਪਰ ਰਹੇ ਹਾਦਸਿਆਂ ‘ਚ ਵੀ ਬੇਸ਼ੁਮਾਰ ਵਾਧਾ ਹੋ ਰਿਹਾ ਹੈ। ਮਗਰ ਇਨ੍ਹਾਂ ਗੱਲਾਂ ਦਾ ਕੁਝ ਕੁੱਝ ਲੋਕਾਂ ਉੱਪਰ ਕੋਈ ਬਹੁਤਾ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਹਾਲਾਂਕਿ ਸਬੰਧਤ ਵਿਭਾਗਾਂ ਵੱਲੋਂ ਜਾਗਰੂਕਤਾ ਫੈਲਾਉਣ ਦੇ ਨਾਲ ਹੀ ਸਖ਼ਤੀ ਵੀ ਕੀਤੀ ਜਾ ਰਹੀ ਹੈ ਪਰ ਪਰਨਾਲਾ ਉਥੇ ਦਾ ਉਥੇ ਵਾਲਾ ਹਾਲ ਹੋ ਰਿਹਾ ।