ਐਸ.ਐਨ.ਸੀ. ਐਫ ਪਬਲਿਕ ਸਕੂਲ ਕਾਲੇਵਾਲ ਬੀਤ ਦਾ 5 ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ ) ਗੜ੍ਹਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਕਾਲੇਵਾਲ ਬੀਤ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਡੇਂਸਨ ਦਿੱਲੀ ਵਲੋਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਫਰੀ ਵਿਦਿਆ ਦੀ ਸਹੂਲਤ ਦੇਣ ਲਈ ਚਲਾਏ ਜਾ ਰਹੇ ਐਸ ਐਨ ਸੀ ਐਫ ਪਬਲਿਕ ਸਕੂਲ ਕਾਲੇਵਾਲ ਬੀਤ ਦਾ 5ਵੀ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਮੈਨਜਰ ਰਾਣਾ ਬਿ੍ਜ ਸਿੰਘ ਨੇ ਦਸਿਆ ਕਿ ਸਕੂਲ ਦੀ ਵਿਦਆਰਥਣ ਰਾਜਵੀਰ ਦਿਆਲ ਨੇ 94.2 ਫੀਸਦੀ ਅੰਕ ਲੈਕੇ ਪਹਿਲਾਂ, ਗਗਨਦੀਪ ਕੌਰ 93 ਫੀਸਦੀ ਅੰਕਾਂ ਨਾਲ ਦੂਜਾ ਅਤੇ ਪੁਰਨੀਤ ਕੌਰ ਨੇ 92.8 ਫੀਸਦੀ ਅੰਕ ਲੈਕੇ ਤੀਜਾ ਸਥਾਨ ਪਾ੍ਪਤ ਕੀਤਾ। ਬਿ੍ਜ ਸਿੰਘ ਨੇ ਇਸ ਆਏ ਵਧੀਆ ਰਿਜਲਟ ਲਈ ਸਕੂਲ ਦੇ ਮਿਹਨਤੀ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਨੀਨਾ ਰਾਣਾ, ਇੰਚਾਰਜ ਗੁਰਜੀਤ, ਰਾਜੇਸ਼ ਰਾਣਾ, ਮੈਡਮ ਅਮਨ, ਸ਼ਮਦਿਸ਼ਾ ਰਾਣਾ, ਅਮਨਦੀਪ, ਕੁਲਵਿੰਦਰ ਆਦਿ ਸਕੂਲ ਦਾ ਸਟਾਫ ਹਾਜਰ ਸੀ।








