Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੀਐੱਚਸੀ ਸੜੋਆ ਦੀ ਸਿਹਤ ਸੁਧਾਰ ਲਈ ਇਲਾਕਾ ਨਿਵਾਸੀਆਂ ਨੇ ਦਿੱਤਾ ਮੰਗ ਪੱਤਰ

ਪੀਐੱਚਸੀ ਸੜੋਆ ਦੀ ਸਿਹਤ ਸੁਧਾਰ ਲਈ ਇਲਾਕਾ ਨਿਵਾਸੀਆਂ ਨੇ ਦਿੱਤਾ ਮੰਗ ਪੱਤਰ

ਪੀਐੱਚਸੀ ਸੜੋਆ ਦੀ ਸਿਹਤ ਸੁਧਾਰ ਲਈ ਇਲਾਕਾ ਨਿਵਾਸੀਆਂ ਨੇ ਦਿੱਤਾ ਮੰਗ ਪੱਤਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਪਿੰਡ ਸੜੋਆ ਨਿਵਾਸੀਆ ਵਲੋਂ ਅੱਜ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਗ੍ਰਹਿ ਪਿੰਡ ਸਿਆਣਾ ਵਿਖੇ ਪੀਐਚਸੀ ਸੜੋਆ ਵਿਖੇ ਲੰਮੇ ਸਮੇਂ ਤੋਂ ਚੱਲ ਰਹੀ ਡਾਕਟਰਾ , ਸਟਾਫ ਅਮਲੇ ਸਮੇਤ ਹੋਰ ਸਾਜੋ ਸਮਾਨ ਦੀ ਪੂਰਤੀ ਲਈ ਰਾਣਾ ਜਸਵੀਰ ਸਿੰਘ ਸਰਪੰਚ ਪਿੰਡ ਸੜੋਆ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ । ਉਹਨਾ ਮੰਗ ਪੱਤਰ ਰਾਹੀਂ ਅਪੀਲ ਕੀਤੀ ਕਿ ਇਸ ਹਸਪਤਾਲ ਵਿੱਚ ਮੀਟਿੰਗ ਹਾਲ ਨਹੀ ਹੈ, ਮਰੀਜ਼ਾ ਅਤੇ ਸਟਾਫ ਦੇ ਵਾਹਨ ਖੜੇ ਕਰਨ ਲਈ ਕੋਈ ਨਿਸਚਿਤ ਸਥਾਨ ਅਤੇ ਆਮ ਲੋਕਾ ਦੇ ਵਾਹਨਾ ਲਈ ਪਾਰਕਿੰਗ ਸੈਂਡ ਨਹੀ ਹੈ, ਬਿਲਡਿੰਗ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਮੇਜਰ ਰਿਪੇਅਰ ਕਰਾਉਣ ਦੀ ਲੋੜ ਹੈ, ਹਸਪਤਾਲ ਵਿਚਕਾਰ ਆਮ ਰਸਤਾ ਹੈ , ਜਿਸ ਦੀ ਚਾਰ ਦੀਵਾਰੀ ਨਹੀ ਹੈ, ਡਿਜ਼ੀਟਲ ਐਕਸਰੇ ਮਸ਼ੀਨ ਨਹੀ ਹੈ, ਐਬੂਲੈਸ ਸਮੇਤ ਡਰਾਇਵਰ ਦੀ ਲੋੜ ਹੈ, ਹਸਪਤਾਲ ਦਾ ਸਟਾਫ ਜਿਹੜਾ ਕਿ ਆਰਜੀ ਤੋਰ ਤੇ ਹੋਰ ਸੰਸਥਾਵਾਂ ਵਿੱਚ ਤੈਨਾਤ ਹੈ ਜਿਨ੍ਹਾਂ ਦੇ ਡੈਪੂਟੇਸ਼ਨ ਤੁਰੰਤ ਰੱਦ ਹੋਣ ਯੋਗ ਹਨ , ਸਫਾਈ ਸੇਵਕ ਲਗਾਏ ਜਾਣ , ਮਰੀਜਾ ਲਈ ਵਾਟਰ ਕੂਲਰ ਲਗਾਏ ਜਾਣ , ਹਸਪਤਾਲ ਵਿੱਚ ਪੁਰਾਣੇ ਦਰੱਖਤਾਦੀ ਕਟਾਈ ਕਰਾਈ ਜਾਵੇ, ਹਸਪਤਾਲ ਵਿੱਚ ਮੈਡੀਕਲ ਅਫਸਰਾਂ ਦੀਆਂ ਅਸਾਮੀਆਂ ਜਿਨ੍ਹਾਂ ਵਿੱਚ ਇੱਕ ਅਸਾਮੀ ਸੀਐਚਸੀ ਸੜੋਆ, ਐੱਸਐਚਸੀ ਵਿੱਚ 5 ਮੈਡੀਕਲ ਅਫਸਰ, 2 ਮਾਰਮੇਸ਼ੀ ਅਫਸਰ, ਐੱਸਐਚਸੀ ,3 ਸਟਾਫ ਨਰਸ ਅਤੇ ਦਫਤਰ ਵਿੱਚ ਕਲੈਰੀਕਲ ਅਮਲੇ ਦੀਆ ਸਾਰੀਆ ਹੀ ਅਸਾਮੀਆ ਜੋ ਖਾਲੀ ਹਨ ਨੂੰ ਭਰਿਆ ਜਾਵੇ, ਸੰਸਥਾ ਅਧੀਨ ਆਉਦੀਆਂ ਡਿਸਪੈਂਸਰੀਆ /ਮਿੰੰਨੀ ਪੀਐੱਚਸੀਜ ਦੀ ਬਿਲਡਿੰਗ ਦੀ ਬਹੁਤ ਖਸਤਾ ਹਾਲਤ ਹੈ ਦੀ ਰਿਪੇਅਰ , ਐਮਰਜੈਂਸੀ ਵਾਰਡ , ਮੇਲ ਵਾਰਡ ਅਤੇ ਫੀਮੇਲ ਵਾਰਡ ਬਣਾਇਆ ਜਾਵੇ ਅਤੇ ਸੜੋਆ ਅਧੀਨ 70 ਪਿੰਡ ਆਉਂਦੈ ਹਨ। ਇਸ ਪੀਐਚਸੀ ਨੂੰ (ਅਪਗਰੇਡ ) ਵਿੱਚ ਹਸਪਤਾਲ ਬਣਾਇਆ ਜਾਵੇ।ਉਹਨਾ ਮੰਗ ਕੀਤੀ ਕਿ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮੰਗਾ ਨੂੰ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਪੀਐਚਸੀ ਸੜੋਆ ਅਤੇ ਇਸ ਅਧੀਨ ਆਉਂਦੀਆਂ ਸੰਸਥਾਵਾਂ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾ ਸਕੇ।ਇਸ ਮੌਕੇ ਹੁਸ਼ਨ ਲਾਲ ਪੰਚ ਸੜੋਆ, ਸੁਰਜੀਤ ਕੌਰ ਪੰਚ, ਸੋਹਣ ਲਾਲ ਪੰਚ , ਬਬੀਤਾ ਪੰਚ, ਬਲਵਿੰਦਰ ਕੌਰ ਬਲਾਕ ਸੰਮਤੀ ਮੈਬਰ ਸਮੇਤ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ ।
ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਉਹਨਾ ਦੀਆ ਮੰਗਾ ਨੂੰ ਜਾਇਜ਼ ਠਹਿਰਾਇਆ ਅਤੇ ਆਖਿਆ ਕਿ ਜਲਦ ਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਕੇ ਇਹਨਾਂ ਮੰਗਾ ਨੂੰ ਪੂਰਾ ਕਰਾਇਆ ਜਾਵੇਗਾ।

ਫੋਟੋ : ਪਿੰਡ ਸੜੋਆ ਨਿਵਾਸੀ ਪੀਐਚਸੀ ਸੜੋਆ ਵਿਖੇ ਅੱਧ ਅਧੂਰੇ ਅਮਲੇ ਸਬੰਧੀ ਅਤੇ ਹੋਰ ਤਰੁੱਟੀਆ ਸਬੰਧੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦਿੰਦੇ ਹੋਏ।