ਪਠਾਨਕੋਟ,(ਤਰੁਣ ਸਣਹੋਤਰਾ)
ਮੈਗਾ ਰੋਜਗਾਰ ਮੇਲੇ ਦੋਰਾਨ 1168 ਪ੍ਰਾਰਥੀਆਂ ਦੁਆਰਾ ਭਾਗ ਲਿਆ ਗਿਆ, ਜਿਸ ਵਿਚੋਂ 500 ਦੇ ਕਰੀਬ ਪ੍ਰਾਰਥੀਆਂ ਦੀ ਕੀਤੀ ਚੋਣ
17 ਮਾਰਚ : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮਿਤੀ 17-03-2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਅਤੇ ਸ੍ਰੀ ਸਾਈ ਗਰੁੱਪ ਆਫ ਇੰਸਟੀਚਿਉਟ ਬਧਾਨੀ ਦੇ ਸਹਿਯੋਗ ਨਾਲ ਸ੍ਰੀ ਸਾਈ ਗਰੁਪ ਆਫ ਇਸਟੀਚਿਊਟ ਬਧਾਨੀ ਇੰਜ: ਕਾਲਜ ਵਿਖੇ ਵੱਡੇ ਪੱਧਰ ਤੇ ਮੈਗਾ ਰੋਜਗਾਰ ਮੇਲਾ ਆਯੋਜਿਤ ਕੀਤਾ ਗਿਆ ਹੈ ਅਤੇ ਭਾਰੀ ਸੰਖਿਆ ਵਿੱਚ ਬੇਰੋਜਗਾਰ ਨੋਜਵਾਨਾਂ ਨੇ ਪਹੁੰਚ ਕੇ ਵੱਖ ਵੱਖ ਕੰਪਨਿਆਂ ਨੂੰ ਇੰਟਵਿਓ ਦਿੱਤੇ ਹਨ, ਕੰਪਨਿਆਂ ਵੱਲੋਂ ਮੋਕੇ ਤੇ ਬੱਚਿਆਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਸ੍ਰੀ ਸਾਂਈ ਕਾਲਜ ਬੰਧਾਨੀ ਵਿਖੇ ਲਗਾਏ ਮੈਗਾ ਰੋਜਗਾਰ ਮੇਲੇ ਦੋਰਾਨ ਹਾਜਰ ਮੁੱਖ ਮਹਿਮਾਨ ਵਜੋਂ ਸਾਮਲ ਹੋਣ ਸਮੇਂ ਕੀਤਾ।ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਮੈਗਾ ਰੋਜਗਾਰ ਮੇਲਾ ਜਿਲ੍ਹਾ ਪ੍ਰਸਾਸਨ ਦਾ ਸ੍ਰੀ ਸਾਂਈ ਗਰੁਪ ਆਫ ਇੰਸਟੀਚਿਉਟ ਬੰਧਾਨੀ ਦੇ ਸਹਿਯੋਗ ਨਾਲ ਕੀਤਾ ਇੱਕ ਵੱਡਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਜਾਬ ਮੇਲੇ ਵਿਚ 70 ਕੰਪਨੀਆਂ ਦੁਆਰਾ ਇੰਟਰਵਿਊ ਲਈ ਗਈ ।ਇਸ ਮੈਗਾ ਰੋਜਗਾਰ ਮੇਲੇ ਵਿਚ 10ਵੀਂ,12ਵੀਂ, ਆਈ.ਟੀ.ਆਈ. ਡਿਪਲੋਮਾ, ਡਿਗਰੀ ,ਪੋਸਟ ਗਰੈਜੁਏਟ ਪ੍ਰਾਰਥੀਆਂ ਦੁਆਰਾ ਇੰਟਰਵਿਊ ਦਿੱਤੀ ਗਈ ।ਜਿਸ ਵਿਚ ਕੁਲ 1168 ਪ੍ਰਾਰਥੀਆਂ ਦੁਆਰਾ ਭਾਗ ਲਿਆ ਗਿਆ,ਜਿਸ ਵਿਚੋਂ 500 ਦੇ ਕਰੀਬ ਪ੍ਰਾਰਥੀਆਂ ਦੀ ਚੋਣ ਕੀਤੀ ਗਈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਮੈਗਾ ਰੋਜਗਾਰ ਮੇਲੇ ਦੋਰਾਨ ਵੱਖ ਵੱਖ ਕੰਪਨਿਆਂ ਵੱਲੋਂ ਸਲੈਕਟ ਹੋਏ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਰੋਜਗਾਰ ਮੇਲੇ ਜਿਲ੍ਹਾ ਪ੍ਰਸਾਸਨ ਵੱਲੋਂ ਪਹਿਲਾਂ ਵੀ ਆਯੋਜਿਤ ਕੀਤੇ ਜਾਂਦੇ ਹਨ ਤਾਂ ਜੋ ਪੜ੍ਹੇ ਲਿਖੇ ਨੋਜਵਾਨਾਂ ਨੂੰ ਵਧੀਆ ਪਲੇਟਫਾਰਮ ਮਿਲ ਸਕੇ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾ ਵੀ ਜਿਲ੍ਹਾ ਪ੍ਰਸਾਸਨ ਵੱਲੋਂ ਅਮਨ ਭੱਲਾ ਕਾਲਜ ਕੋਟਲੀ ਵਿਖੇ ਰੋਜਗਾਰ ਮੇਲਾ ਲਗਾਇਆ ਗਿਆ ਸੀ ਅਤੇ ਅੱਜ ਦੂਸਰਾ ਮੇਲਾਂ ਸ੍ਰੀ ਸਾਂਈ ਗਰੁਪ ਬੰਧਾਨੀ ਦੇ ਸਹਿਯੋਗ ਨਾਲ ਲਗਾਇਆ ਗਿਆ , ਜਿਸ ਵਿੱਚ ਵੇਖਣ ਨੂੰ ਮਿਲਿਆ ਕਿ ਨੋਜਵਾਨਾਂ ਵਿੱਚ ਕਾਫੀ ਉਤਸਾਹ ਨਜਰ ਆਇਆ।ਇਸ ਮੋਕੇ ਤੇ ਇੰਜ:ਕੰਵਰ ਤੁਸ਼ਾਰ ਪੁੰਜ ਸੀ.ਐਮ.ਡੀ ਸ੍ਰੀ ਸਾਈ ਗਰੁੱਪ ਆਫ ਇੰਸਟੀਚਿਉਟ ਬਧਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਇੰਸਟੀਚਿਉਟ ਵਿਖੇ ਪਹਿਲਾ ਵੀ ਕਰੀਬ ਚਾਰ ਵਾਰ ਮੈਗਾ ਰੋਜਗਾਰ ਮੇਲੇ ਲਗਾਏ ਗਏ ਹਨ ਅਤੇ ਅੱਜ ਵੀ ਜਿਲ੍ਹਾ ਪ੍ਰਸਾਸਨ ਦੇ ਦਿਸਾ ਨਿਰਦੇਸਾਂ ਅਨੁਸਾਰ ਮੈਗਾ ਰੋਜਗਾਰ ਮੇਲਾ ਲਗਾਇਆ ਗਿਆ। ਜਿਸ ਲਈ ਉਹ ਜਿਲ੍ਹਾ ਪ੍ਰਸਾਸਨ ਦਾ ਧੰਨਵਾਦ ਕਰਦੇ ਹਨ। ਇਸ ਮੋਕੇ ਤੇ ਸ੍ਰੀ ਸਾਈ ਗਰੁੱਪ ਆਫ ਇੰਸਟੀਚਿਉਟ ਬਧਾਨੀ ਵੱਲੋਂ ਮੁੱਖ ਮਹਿਮਾਨ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੂੰ ਇੱਕ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਤੇ ਇੰਜ ਐਸ.ਕੇ. ਪੁੰਜ ਚੇਅਰਮੈਨ,ਸ੍ਰੀਮਤੀ ਤ੍ਰਿਪਤਾ ਪੁੰਜ ਐਮ.ਡੀ, ਰੋਜਗਾਰ ਅਫਸਰ ਰਮਨ, ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਪਠਾਨਕੋਟ, ਇੰਜ ਸੁਲਕਸ਼ੇ ਕੁਮਾਰ ਮੁਰਗਈ ਡਾਇਰੈਕਟਰ ਪਲੇਸਮੈਂਟ,ਸ੍ਰੀ ਰਣਜੀਤ ਸਿੰਘ,ਡਾ:ਵਿਪਨ ਗੁਪਤਾ, ਡਾ: ਰਾਜੇਸ਼ ਗੁਪਤਾ,ਸੰਜੇ ਪੰਡਿਤ, ਨਵਦੀਪ ਜਮਵਾਲ, ਮੁਕੇਸ਼ ਗੁਪਤਾ,ਸਰਮਿੰਦਰ ਤਰਵਾਲ, ਰਾਕੇਸ਼ ਗੁਪਤਾ, ਅਸ਼ਵਨੀ ਸ਼ਰਮਾ ਬੀ.ਡੀ.ਐਮ, ਡਾ. ਕੇਵਲ ਕਿ੍ਰਸਨ ਆਦਿ ਸ਼ਾਮਲ ਸਨ।








