ਗੜ੍ਹਦੀਵਾਲਾ 26 ਮਈ (ਚੌਧ )
: ਸਿੱਧ ਯੋਗੀ ਬਾਬਾ ਬਾਲਕ ਨਾਥ ਦਰਬਾਰ ਅਤੇ ਗੌਤਮ ਗੋਤਰ ਜਨੋਰਿਆਂ ਤੇ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਜਿਸ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਨੇ ਹਾਜਰ ਹੋ ਕੇ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਸਭ ਤੋਂ ਪਹਿਲਾਂ ਪੰਡਿਤ ਮਨੀਸ਼ ਕੁਮਾਰ ਮੋਨੂੰ ਰਾਮਟਟਵਾਲੀ ਵਲੋਂ ਹਵਨ ‘ਚ ਆਹੁਤੀਆਂ ਪਵਾਉਣ ਉਪਰੰਤ ਝੰਡਾ ਚੜਾਉਣ ਦੀ ਰਸਮ ਨਿਭਾਉਣ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਅੰਤ ਵਿਚ ਅਟੁੱਟ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਜੇ ਕੁਮਾਰ ਤੇ ਰਵੀ ਐਂਡ ਪਾਰਟੀਆਂ ਵਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਇਸ ਮੌਕੇ ਕਮੇਟੀ ਪ੍ਰਧਾਨ ਲਾਲਜੀ ਚੌਧਰੀ, ਵਾਈਸ ਪ੍ਰਧਾਨ ਚੌਧਰੀ ਜੈ ਰਾਮ,ਮਾਤਾ ਪਰਮਿੰਦਰ ਕੌਰ ਵਿੱਕੀ,ਕਰਣ ਕੁਮਾਰ,ਬਲਰਾਮ ਕੁਮਾਰ, ਸੁਭਾਸ ਕੁਮਾਰ, ਪ੍ਰਦੇਸ਼ ਕੁਮਾਰ, ਤਰਸੇਮ ਸਿੰਘ, ਸਾਬਕਾ ਸਰਪੰਚ ਉਂਕਾਰ ਸਿੰਘ, ਸ਼ਾਮ ਲਾਲ, ਸੰਤੋਖ ਸਿੰਘ, ਜਤਿੰਦਰ ਕੁਮਾਰ, ਜਤਿਨ ਗੌਤਮ,ਸ਼ਾਦੀ ਲਾਲ ਬਲਵੀਰ ਸਿੰਘ ਬਿੱਲੂ, ਮਨੋਹਰ ਲਾਲ,ਅਸਵਨੀ ਕੁਮਾਰ,ਮਦਨ ਲਾਲ ਮੱਦੀ, ਚਰਨਜੀਤ ਚੰਨੀ ,ਬਲਵੀਰ ਸਿੰਘ,ਮਨੋਜ ਕੁਮਾਰ, ਤਰਸੇਮ ਸਿੰਘ ਗੜ੍ਹਦੀਵਾਲਾ, ਮਲਕੀਤ ਸਿੰਘ ਦੀਪਕ ਸਿੰਘ,ਵਿਨੋਦ ਕੁਮਾਰ,ਉਕਾਰ ਸਿੰਘ,ਅਮਰ ਨਾਥ, ਕਿਸ਼ੋਰੀ ਲਾਲ, ਸੰਜੀਵ ਕੁਮਾਰ,ਸੋਨੂੰ, ਵਿਪਨ ਕੁਮਾਰ, ਗਣੇਸ਼ ਕੁਮਾਰ, ਜਤਿਨ ਕੁਮਾਰ,ਅਰਜਨ ਕੁਮਾਰ ਮਮਤਾ ਰਾਣੀ,ਡਿੰਪਲ,ਵੈਸ਼ਾਲੀ, ਦੀਪਾਲੀ,ਆਰਤੀ, ਸਨੈਨਾ ਤੇ ਅੰਮ੍ਰਿਤਸਰ, ਰੰਧਾਵਾ ਅਤੇ ਭੁੰਗਾ, ਮੁਕੇਰੀਆਂ, ਬਟਵਾੜਾ ਖੇਤਰ ਦੀ ਸੰਗਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।