Prime Punjab Times

Latest news
ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ...
ADVERTISEMENT
You are currently viewing ਸ਼ਿਵ ਭਗਤੀ ਸੇਵਕ ਸਭਾ ਵੱਲੋਂ ਤੀਜੀ ਵਾਰ ਕੱਢੀ ਗਈ ਸ਼ਾਨਦਾਰ ਸ਼ਿਵ ਬਾਰਾਤ

ਸ਼ਿਵ ਭਗਤੀ ਸੇਵਕ ਸਭਾ ਵੱਲੋਂ ਤੀਜੀ ਵਾਰ ਕੱਢੀ ਗਈ ਸ਼ਾਨਦਾਰ ਸ਼ਿਵ ਬਾਰਾਤ

ਬਟਾਲਾ: (ਅਵਿਨਾਸ਼ ਸ਼ਰਮਾ)

: ਸ਼ਿਵ ਭਗਤੀ ਸੇਵਕ ਸਭਾ ਬਟਾਲਾ ਵੱਲੋਂ ਅੱਜ ਭਗਵਾਨ ਸ਼ਿਵ ਦੀ ਅਸੀਮ ਕਿਰਪਾ, ਅਟੱਲ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਭੋਲੈਨਾਥ ਦੀ ਪਾਵਨ ਬਾਰਾਤ ਤੀਜੀ ਵਾਰ ਬੜੇ ਹੀ ਧੂਮਧਾਮ, ਸ਼ਾਨ-ਓ-ਸ਼ੌਕਤ ਅਤੇ ਆਤਮਿਕ ਉਲ੍ਹਾਸ ਨਾਲ ਕੱਢੀ ਗਈ। ਇਸ ਪਾਵਨ ਅਵਸਰ ‘ਤੇ ਪੂਰੀ ਬਟਾਲਾ ਨਗਰੀ “ਹਰ ਹਰ ਮਹਾਦੇਵ” ਦੇ ਗੂੰਜਦੇ ਜੈਕਾਰਿਆਂ ਨਾਲ ਗੂੰਜ ਉੱਠੀ।

ਇਹ ਧਾਰਮਿਕ ਅਤੇ ਆਧਿਆਤਮਿਕ ਮਹੱਤਤਾ ਨਾਲ ਭਰਪੂਰ ਬਾਰਾਤ ਨੈਹਰੂ ਗੇਟ ਬਟਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਮਾਰਗਾਂ ਵਿਚੋਂ ਹੁੰਦੀ ਹੋਈ ਭਗਵਾਨ ਸ਼ਿਵ ਦੇ ਗੁਣਗਾਨ, ਭਜਨ-ਕੀਰਤਨ ਅਤੇ ਡਮਰੂ ਦੀ ਪਾਵਨ ਧੁਨ ਨਾਲ ਅਚਲੇਸ਼ਵਰ ਮੰਦਰ, ਸ਼ਿਵ ਵਾਟਿਕਾ ਵਿਖੇ ਸੰਪੰਨ ਹੋਈ। ਬਾਰਾਤ ਦੌਰਾਨ ਸ਼ਿਵ ਭਗਵਾਨ ਦੀ ਮਹਿਮਾ ਦਾ ਵਰਣਨ ਕਰਦੇ ਭਜਨਾਂ ਅਤੇ “ਬੋਲੋ ਬਮ”, “ਹਰ ਹਰ ਮਹਾਦੇਵ” ਦੇ ਨਾਅਰਿਆਂ ਨੇ ਸਾਰੇ ਵਾਤਾਵਰਣ ਨੂੰ ਪੂਰਨ ਤੌਰ ‘ਤੇ ਭਕਤੀਮਈ ਅਤੇ ਆਧਿਆਤਮਿਕ ਰੰਗ ਵਿੱਚ ਰੰਗ ਦਿੱਤਾ।

ਭਗਤਾਂ ਨੇ ਹੱਥਾਂ ਵਿੱਚ ਡਮਰੂ, ਤ੍ਰਿਸ਼ੂਲ ਅਤੇ ਕੇਸਰੀ ਝੰਡੇ ਫੜ੍ਹ ਕੇ ਭੋਲੇਨਾਥ ਦੀ ਸ਼ਰਧਾ ਭਰੀ ਆਰਾਧਨਾ ਕੀਤੀ ਅਤੇ ਨੱਚਦੇ-ਗਾਉਂਦੇ ਹੋਏ ਪ੍ਰਭੂ ਸ਼ਿਵ ਦੇ ਚਰਨਾਂ ਵਿੱਚ ਆਪਣੀ ਅਟੱਲ ਭਕਤੀ ਅਰਪਿਤ ਕੀਤੀ। ਬਾਰਾਤ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਭਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਸ਼ਿਵ ਭਗਤੀ ਸੇਵਕ ਸਭਾ ਦੇ ਸੇਵਾਦਾਰਾਂ, ਸ਼ਹਿਰ ਦੇ ਨਿਵਾਸੀਆਂ ਅਤੇ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਨਤਮਸਤਕ ਹੋ ਕੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਭਾ ਦੇ ਪਦਾਧਿਕਾਰੀਆਂ ਨੇ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਆਯੋਜਨ ਦਾ ਮੁੱਖ ਉਦੇਸ਼ ਸ਼ਿਵ ਭਗਤੀ ਦਾ ਪ੍ਰਸਾਰ, ਆਪਸੀ ਸਾਂਝ, ਆਤਮਿਕ ਚੇਤਨਾ ਦਾ ਵਿਕਾਸ ਅਤੇ ਸਮਾਜ ਵਿੱਚ ਸ਼ਾਂਤੀ, ਸਤਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ।

error: copy content is like crime its probhihated