Prime Punjab Times

Latest news
ਕੈਬਨਿਟ ਮੰਤਰੀ ਜਿੰਪਾ ਨੇ ਸ੍ਰੀ ਰਾਮ ਦਰਬਾਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਸ਼ਿਰਕਤ ਕਰਕੇ ਲਿਆ ਆਸ਼ੀਰਵਾਦ ਡੀ.ਏ.ਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਕਵਿਜ਼ ਪ੍ਰਤੀਯੋਗਤਾ ਕਰਵਾਈ ਗਈ ਪੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਸਥਿਰਤਾ ਜਾਗਰੂਕਤਾ ਪਖਵਾੜਾ ਮਨਾਇਆ पंजाब सरकार के कैबिनेट मंत्री अमन अरोड़ा और MLA रमन अरोड़ा ने किए डिजिटल मीडिया एसोसिएशन (डीएमए) के आ... ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ, ਇੰਡੀਆ” ਦੀ ਅਹਿਮ ਮੀਟਿੰਗ ਹੋਈ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਨਾ ਵਰਤਿਆ ਜਾਵੇ ਸਿੰਗਲ ਯੂਜ਼ ਪਲਾਸਟਿਕ : ਡਾ.ਅਮਨਦੀਪ ਕੌਰ ਡਿਪਟੀ ਸਪੀਕਰ ਰੌੜੀ ਨੇ 'ਆਪ ਦੀ ਸਰਕਾਰ ਆਪ ਦੀ ਦੁਆਰ' ਤਹਿਤ ਲਗਾਏ ਕੈਂਪ ਦਾ ਲਿਆ ਜਾਇਜ਼ਾ ਸੋਸਾਇਟੀ ਨੇ ਮਹੀਨਾਵਾਰ ਸਮਾਗਮ ਦੌਰਾਨ 300 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਣ ਸਿਹਤ ਸੰਭਾਲ ਵਿੱਚ ਵਾਤਾਵਰਣ ਦਾ ਅਮੁੱਲ ਯੋਗਦਾਨ :- ਡਾ. ਹਰਜੀਤ ਸਿੰਘ ਸ਼ਿਵ ਦੁਰਗਾ ਮੰਦਿਰ ਕਮੇਟੀ ਦੀ ਮੀਟਿੰਗ ਵਿੱਚ 17 ਜੁਲਾਈ ਨੂੰ ਮੰਦਿਰ ਦਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਉਣ ਦਾ ਕੀਤਾ ਫੈਸ...

Home

You are currently viewing ਸੜਕ ਹਾਦਸੇ ‘ਚ ਗੰਭੀਰ ਜ+ਖ+ਮੀ ਹੋਇਆ ਪਿੰਡ ਪੰਡੋਰੀ ਅਟਵਾਲ ਦਾ 21 ਸਾਲਾਂ ਨੌਜਵਾਨ ਜਸਕਰਨ ਸਿੰਘ ਇਲਾਜ ਦੌਰਾਨ ਜਿੰਦਗੀ ਦੀ ਜੰਗ ਹਾ+ਰਿ+ਆ

ਸੜਕ ਹਾਦਸੇ ‘ਚ ਗੰਭੀਰ ਜ+ਖ+ਮੀ ਹੋਇਆ ਪਿੰਡ ਪੰਡੋਰੀ ਅਟਵਾਲ ਦਾ 21 ਸਾਲਾਂ ਨੌਜਵਾਨ ਜਸਕਰਨ ਸਿੰਘ ਇਲਾਜ ਦੌਰਾਨ ਜਿੰਦਗੀ ਦੀ ਜੰਗ ਹਾ+ਰਿ+ਆ

ਗੜ੍ਹਦੀਵਾਲਾ 9 ਮਾਰਚ (ਚੌਧਰੀ /ਯੋਗੇਸ਼ ਗੁਪਤਾ) 

ਦਸੂਹਾ ਪੁਲਿਸ ਨੇ ਟਰੈਕਟਰ ਡਰਾਈਵਰ ਤੇ ਕੀਤਾ ਮਾਮਲਾ ਦਰਜ

: 26 ਫਰਵਰੀ ਨੂੰ ਹਾਜੀਪੁਰ ਚੌਂਕ ਦਸੂਹਾ ਵਿਖੇ ਮੋਟਰਸਾਈਕਲਾਂ ਤੇ ਟਰਾਲੀ ਵਿੱਚ ਟੱਕਰ ਹੋਣ ਕਰਕੇ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੰਡੋਰੀ ਅਟਵਾਲ ਉਮਰ 21 ਸਾਲ, ਗੰਭੀਰ ਹਾਲਤ ਵਿੱਚ ਜਖਮੀ ਹੋ ਗਿਆ ਸੀ ।ਪਹਿਲਾਂ ਇਸ ਨੂੰ ਸਰਕਾਰੀ ਹਸਪਤਾਲ ਦਸੂਹਾ ਵਿਖੇ ਤੇ ਬਾਅਦ ਵਿੱਚ ਕੈਪੀਟਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ। ਗੁੱਝੀਆਂ ਸੱਟਾਂ ਲੱਗਣ ਕਰਕੇ ਜਸਕਰਨ ਸਿੰਘ ਉੱਥੇ ਤਕਰੀਬਨ 10 ਦਿਨ ਜੇਰੇ ਇਲਾਜ ਰਿਹਾ,ਪਰ ਕੁਝ ਵੀ ਬੋਲ ਨਹੀਂ ਸਕਿਆ ਤੇ 7 ਮਾਰਚ 2024 ਨੂੰ  ਅਚਾਨਕ ਉਹ ਜਿੰਦਗੀ ਦੀ ਜੰਗ ਹਾਰ ਗਿਆ। ਜਦੋਂ ਪਿੰਡ ਪੰਡੋਰੀ ਅਟਵਾਲ ਵਿਖੇ ਇਸ ਖਬਰ ਬਾਰੇ ਪਤਾ ਲੱਗਾ ਤਾਂ ਸਾਰਾ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ।ਜਦੋਂ ਜਸਕਰਨ ਦੀ ਮ੍ਰਿਤਕ ਦੇ ਪਿੰਡ ਪੰਡੋਰੀ ਅਟਵਾਲ ਵਿਖੇ ਪਹੁੰਚੀ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਸੀ ਜਾਂਦਾ। ਬੀਤੇ ਕੱਲ ਜਸਕਰਨ ਸਿੰਘ ਦਾ ਪਿੰਡ ਪੰਡੋਰੀ ਅਟਵਾਲ ਦੀ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰ ਦਿੱਤਾ ਗਿਆ ।ਸਾਰਾ ਪਿੰਡ ਰਿਸ਼ਤੇਦਾਰ ਤੇ ਭਾਰੀ ਗਿਣਤੀ ਵਿੱਚ ਇਹ ਔਖੀ ਘੜੀ ਵਿੱਚ ਪਰਿਵਾਰ ਨਾਲ ਖੜੇ ਸਨ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਤਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾਨਗੜ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 26-02-24 ਨੂੰ ਉਹ ਸਮੇਤ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੰਡੋਰੀ ਅਟਵਾਲ, ਲਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਾਨਗੜ, ਜਸਕਰਨ ਸਿੰਘ ਦੇ ਮੋਟਰਸਾਈਕਲ ਨੰਬਰੀ PB 07 ਬੀ ਐਚ 0894 ਪਰ ਅਤੇ ਮਨਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੰਡੋਰੀ ਅਟਵਾਲ ਸਮੇਤ ਰਣਬੀਰ ਸਿੰਘ ਪੁੱਤਰ ਉਂਕਾਰ ਸਿੰਘ ਵਾਸੀ ਪੰਡੋਰੀ ਅਟਵਾਲ, ਗੁਰਬੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਾਂਗਾ ਥਾਣਾ ਗੜਦੀਵਾਲ, ਗੁਰਬੀਰ ਸਿੰਘ ਦੇ ਮੋਟਰਸਾਈਕਲ ਨੰਬਰੀ ਪੀ ਬੀ 07 ਬੀ ਐਮ 7863 ਪਰ ਸਵਾਰ ਹੋ ਕੇ ਮੈਕਡੋਨਲ ਦਸੂਹਾ ਵਿਖੇ ਗਏ ਸੀ । ਜਦੋ ਉਹ ਵਾਪਸ ਸ਼ੂਗਰ ਮਿੱਲ ਦਸੂਹਾ ਨੂੰ ਜਾ ਰਹੇ ਸੀ ਤਾਂ ਜਦੋ ਉਹ ਹੁਸ਼ਿਆਰਪੁਰ ਰੋਡ ਚੋਂਕ ਦਸੂਹਾ ਕਰਾਸ ਕਰਨ ਲੱਗੇ ਤਾ ਵਕਤ ਕਰੀਬ 11:00 PM ਦਾ ਹੋਵੇਗਾ ਤਾ ਹੁਸ਼ਿਆਰਪੁਰ ਰੋਡ ਵਲੋ ਇੱਕ ਟ੍ਰੈਕਟਰ ਟਰਾਲੀ ਜਿਸ ਦੇ ਡਰਾਇਵਰ ਨੇ ਆਪਣਾ ਟ੍ਰੈਕਟਰ ਟਰਾਲੀ ਤੇਜੀ ਤੇ ਅਣਗਹਿਲੀ ਨਾਲ ਲਿਆ ਕੇ ਸਾਡੇ ਅੱਗੇ ਕਰ ਦਿੱਤਾ । ਜਿਸ ਨਾਲ ਸਾਡੇ ਮੋਟਰਸਾਈਕਲ ਟਰਾਲੀ ਨਾਲ ਜਾ ਟਕਰਾਏ ਤੇ ਅਸੀ ਸੜਕ ਤੇ ਡਿੱਗ ਪਏ ।ਜਿਸ ਨਾਲ ਸਾਡੇ ਸੱਟਾ ਲੱਗੀਆ ਅਤੇ ਮੋਟਰਸਾਈਕਲ ਵੀ ਟੁੱਟ ਗਏ ।ਟ੍ਰੈਕਟਰ ਚਾਲਕ ਆਪਣਾ ਟ੍ਰੈਕਟਰ ਮਹਿੰਦਰਾ ਅਰਜਨ ਤੋ ਉਤਰਿਆ ਜਿਸਨੂੰ ਉਸ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗਾਲੋਵਾਲ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦੱਸਿਆ। ਜੋ ਦੋਰਾਨੇ ਇਲਾਜ ਮਿਤੀ 07-03-24 ਨੂੰ ਵਕਤ ਕਰੀਬ 04:30 PM ਕੈਪੀਟਲ ਹਸਪਤਾਲ ਵਿਖੇ ਜਸਕਰਨ ਸਿੰਘ ਦੀ ਮੋਤ ਹੋ ਗਈ । ਜਿਸਤੇ ਮੁੱਕਦਮਾ ਦਰਜ ਕੀਤਾ ਗਿਆ ।

error: copy content is like crime its probhihated