ਦਸੂਹਾ (ਚੌਧਰੀ)
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦਾ ਜੱਥਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਲਈ ਰਵਾਨਾ : ਚੌਧਰੀ ਕੁਮਾਰ ਸੈਣੀ
5 ਅਕਤੂਬਰ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ ਦਸੂਹਾ ਦਾ ਇਕ ਜੱਥਾ ਚੌਧਰੀ ਕੁਮਾਰ ਸੈਣੀ ਸੱਕਤਰ ਜਰਨਲ ਦੀ ਅਗਵਾਈ ਹੇਠ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਗਿਆ। ਜੱਥੇ ਵਿੱਚ ਲਗਪਗ 20 ਮਰਦ ਅਤੇ 7 ਔਰਤਾਂ ਸਨ। ਇਹ ਜੱਥਾ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਰਵਾਨਾ ਹੋਇਆ। ਪਹਿਲੀ ਅਕਤੂਬਰ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨਜ਼ ਦਿਵਸ ਦੇ ਮੌਕੇ ਤੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਤੇ ਇਸ ਦਿਨ ਨੂੰ ਮਨਾਇਆ ਗਿਆ। ਉਹਨਾਂ ਸਰੋਵਰ ਇਸ਼ਨਾਨ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ, ਮਿਜ਼ਾਰ ਸਾਹਿਬ ਅਤੇ ਪੁਰਾਤਨ ਖੂਹ ਦੇ ਦਰਸ਼ਨ ਕੀਤੇ। ਇਸ ਜੱਥੇ ਦਾ ਸਵਾਗਤ ਸਾਹਿਬਜਾਦਾ ਗੁਲਾਮ ਫ਼ਰੀਦ ਸਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਨੇ ਗਰਮ ਜੋਸ਼ੀ ਨਾਲ ਕੀਤਾ। ਉਹ ਦਸੂਹਾ ਦੇ ਡਾ. ਅਮਰੀਕ ਸਿੰਘ, ਜਗਜੀਤ ਸਿੰਘ ਬਲੱਗਣ, ਦੀਪਕ ਧੀਰ ਅਤੇ ਚੌਧਰੀ ਕੁਮਾਰ ਸੈਣੀ ਦੇ ਬੜੇ ਲੰਬੇ ਸਮੇਂ ਤੋਂ ਜਾਣ ਪਹਿਚਾਣ ਵਿੱਚ ਸਨ। ਉਹ ਵੀ ਅਨੇਕਾਂ ਵਾਰ ਦਸੂਹੇ ਦਾ ਦੌਰਾ ਕਰ ਚੁੱਕੇ ਹਨ। ਇਸ ਜੱਥੇ ਵਿੱਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਮਿਆਣੀ, ਕਮਾਂਡੈਂਟ ਬਖਸ਼ੀਸ਼ ਸਿੰਘ, ਪ੍ਰੇਮ ਸ਼ਰਮਾ ਸਹਿ ਪਰਿਵਾਰ, ਅਨਿਲ ਕੁਮਾਰ, ਕਮਲ ਅਗਰਵਾਲ, ਇੰਦਰਜੀਤ, ਡਾ. ਦਿਲਬਾਗ ਸਿੰਘ ਆਦਿ ਹਾਜ਼ਰ ਸਨ।
ਫੋਟੋ : ਤਸਵੀਰ ਵਿੱਚ ਸਾਹਿਬਜਾਦਾ ਗੁਲਾਮ ਫ਼ਰੀਦ ਸਬਕਾ ਮੈਂਬਰ ਪਾਰਲੀਮੈਂਟ ਪਾਕਿਸਤਾਨ ਜੱਥੇ ਦਾ ਸਵਾਗਤ ਕਰਦੇ ਹੋਏ ।








