Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 23 ਪੇਟੀਆਂ ਨਜਾਇਜ਼ ਸਮੇਤ ਦੋ ਨੌਜਵਾਨ ਕਾਬੂ,ਇੱਕ ਗ੍ਰਿਫਤ ਚੋਂ ਬਾਹਰ 

23 ਪੇਟੀਆਂ ਨਜਾਇਜ਼ ਸਮੇਤ ਦੋ ਨੌਜਵਾਨ ਕਾਬੂ,ਇੱਕ ਗ੍ਰਿਫਤ ਚੋਂ ਬਾਹਰ 

ਗੜਸ਼ੰਕਰ (ਅਸ਼ਵਨੀ ਸ਼ਰਮਾ)

23 ਪੇਟੀਆਂ ਨਜਾਇਜ਼ ਸਮੇਤ ਦੋ ਨੌਜਵਾਨ ਕਾਬੂ,ਇੱਕ ਗ੍ਰਿਫਤ ਚੋਂ ਬਾਹਰ 

26 ਅਕਤੂਬਰ  : ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੇ ਵਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਤੇ ਦਲਜੀਤ ਸਿੰਘ ਖੱਖ ਪੁਲਿਸ ਉਪ ਕਪਤਾਨ ਸਬ- ਡਿਵੀਜ਼ਨ ਗੜ੍ਹਸ਼ੰਕਰ ਜੀ ਦੀਆਂ ਹਦਾਇਤਾਂ ਅਨੁਸਾਰ ਥਾਣਾ ਗਡ਼੍ਹਸ਼ੰਕਰ ਪੁਲਿਸ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਰਾਮ ਸਿੰਘ ਥਾਣਾ ਗੜ੍ਹਸੰਕਰ ਵਲੋਂ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਅਤੇ ਚੈਕਿੰਗ ਮੁਖਬਰ ਖਾਸ ਵਲੋਂ ਇਤਲਾਹ ਮਿਲਣ ਤੇ ਕਿ ਦੋਸ਼ੀ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ , ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸਰਵਣ ਸਿੰਘ ਅਤੇ ਜਸਵੀਰ ਸਿੰਘ ਉਰਫ ਕਾਲਾ ਪੁੱਤਰ ਬਲਦੇਵ ਸਿੰਘ ਵਾਸੀਆਨ ਮੋਹਨਵਾਲ ਥਾਣਾ ਗੜ੍ਹਸ਼ੰਕਰ ਬਾਹਰੋਂ ਭਾਰੀ ਮਾਤਰਾ ਵਿੱਚ ਸਸਤੀ ਸ਼ਰਾਬ ਲਿਆ ਕੇ ਗੜਸ਼ੰਕਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ । ਹੁਣ ਵੀ ਮੱਖਣ ਦੇ ਵਾੜੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲਿਆ ਕੇ ਰੱਖੀ ਹੋਈ ਹੈ । ਜਿਸ ਤਹਿਤ ਗੜ੍ਹਸ਼ੰਕਰ ਪੁਲਿਸ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੱਸੇ ਅਨੁਸਾਰ ਮੋਕੇ ਤੇ ਪੁੱਜੇ ਤੇ ਜਿਸ ਤਹਿਤ ਏ.ਐਸ.ਆਈ ਸੁਖਰਾਮ ਸਿੰਘ ਵਲੋਂ ਮੌਕੇ ਤੇ ਪੱਜ ਕੇ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ, ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸਰਵਣ ਸਿੰਘ ਵਾਸੀਆਨ ਮੋਹਨਵਾਲ ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕਰ ਕੇ ਉਨਾਂ ਪਾਸੋਂ 11 ਪੇਟੀਆਂ ਪੰਜਾਬ ਕਲੱਬ ਗੋਲਡ ਵਿਸਕੀ, 6 ਪੇਟੀਆਂ ਗਰੇਡ ਅਫੇਅਰ , 4 ਪੇਟੀਆਂ ਬਲੈਕ ਹੋਰਸ ਅਤੇ 2 ਪੇਟੀਆਂ ਬਲੈਕ ਡੋਟ ਵਿਸਕੀ ਕੁੱਲ 23 ਪੇਟੀਆਂ ਸ਼ਰਾਬ ਬਰਾਮਦ ਕਰ ਥਾਣਾ ਗੜ੍ਹਸੰਕਰ ਪੁਲਿਸ ਵਲੋਂ  3 ਨੌਜਵਾਨਾਂ ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ । ਦੋਸ਼ੀਆ ਪਾਸੋ ਹੋਰ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿਸ ਪਾਸੋ ਖਰੀਦਦਾਰੀ ਕਰਦੇ ਸੀ ਤੇ ਅੱਗੇ ਕਿਸ ਵਿਆਕਤੀ ਨੂੰ ਵੇਚਦਾ ਸੀ ।