Prime Punjab Times

Latest news
ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ...
ADVERTISEMENT
You are currently viewing ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦਾ ਗਰੁੱਪ ਹਿਮਾਚਲ ਪ੍ਰਦੇਸ਼ ਵਿਖੇ ਟੂਰ ਲਈ ਰਵਾਨਾ – ਚੌਧਰੀ ਕੁਮਾਰ ਸੈਣੀ

ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦਾ ਗਰੁੱਪ ਹਿਮਾਚਲ ਪ੍ਰਦੇਸ਼ ਵਿਖੇ ਟੂਰ ਲਈ ਰਵਾਨਾ – ਚੌਧਰੀ ਕੁਮਾਰ ਸੈਣੀ

ਦਸੂਹਾ (ਚੌਧਰੀ) 

6 ਜੂਨ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਹਿਮਾਚਲ ਪ੍ਰਦੇਸ਼ ਦੇ ਟੂਰ ਅਤੇ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਬੀਤੇ ਦਿਨੀਂ ਦਸੂਹਾ ਤੋਂ ਰਵਾਨਾ ਹੋਇਆ। ਇਹ ਟੂਰ ਜਿਵੇਂ ਕਿ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਸਕੱਤਰ ਜਰਨਲ ਚੌਧਰੀ ਕੁਮਾਰ ਸੈਣੀ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਐਮ.ਆਰ.ਸੀ ਗਰੁੱਪ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦੇ ਵੀ.ਆਈ.ਪੀ ਦਰਸ਼ਨਾਂ ਦੀ ਵਿਵਸਥਾ ਕੀਤੀ ਗਈ ਸੀ। ਮਾਤਾ ਚਿੰਤਪੁਰਨੀ ਵਿਖੇ ਐਮ.ਆਰ.ਸੀ ਗਰੁੱਪ ਦੇ ਗੁਲਸ਼ਨ ਕੁਮਾਰ ਮੈਨੇਜਰ ਚਿੰਤਪੁਰਨੀ ਵੱਲੋਂ ਦਰਸ਼ਨਾਂ ਦੀ ਵਿਵਸਥਾ ਦੇ ਨਾਲ ਨਾਲ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਦਰਸ਼ਨਾਂ ਤੋਂ ਬਾਅਦ ਬੰਬੇ ਪਿਕਨਿਕ ਸਪੋਟ ਦਾ ਆਨੰਦ ਮਾਣਦੇ ਹੋਏ ਇਹ ਸੀਨੀਅਰ ਸਿਟੀਜ਼ਨਜ਼ ਦਾ ਗਰੁੱਪ ਬੱਸ ਸਟੈਂਡ ਊਨਾ ਵਿਖੇ ਰਵਾਨਾ ਹੋ ਗਿਆ, ਜਿੱਥੇ ਕਿ ਮੁਕੇਸ਼ ਰੰਜਨ ਐਮ.ਡੀ ਐਮ.ਆਰ.ਸੀ ਗਰੁੱਪ ਨੇ ਊਨਾ ਵਿਖੇ ਸਵਾਗਤ ਕੀਤਾ ਅਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਸਾਰੇ ਮੈਂਬਰਾਂ ਨੂੰ ‘ਦਿ ਕੇਰਲਾ ਸਟੋਰੀ’ ਉਹਨਾਂ ਵੱਲੋਂ ਬਣਾਏ ਗਏ ਮਲਟੀਪਲੈਕਸ ਵਿੱਚ ਦਿਖਾਈ ਗਈ। ਇਸ ਮੌਕੇ ਤੇ ਪ੍ਰਵੇਸ਼ ਸ਼ਰਮਾ ਜਰਨਲ ਮੈਨੇਜਰ ਐਮ.ਆਰ.ਸੀ ਗਰੁੱਪ ਦਾ ਵੀ ਇਹ ਸਾਰੀ ਵਿਵਸਥਾ ਕਰਨ ਤੇ ਧੰਨਵਾਦ ਕੀਤਾ ਗਿਆ। ਇਸ ਸੀਨੀਅਰ ਸਿਟੀਜ਼ਨਜ਼ ਦੇ ਗਰੁੱਪ ਵਿੱਚ ਹੋਰਨਾਂ ਤੋਂ ਇਲਾਵਾ ਕਰਨਲ ਜੋਗਿੰਦਰ ਲਾਲ ਸ਼ਰਮਾ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਜਗਮੋਹਨ ਸ਼ਰਮਾ, ਵਿਨੋਦ ਕੁਮਾਰ ਹੰਸ, ਉਦਯੋਗਪਤੀ ਬੀ.ਡੀ ਰੱਲ੍ਹਣ, ਸੁਰਿੰਦਰ ਨਾਥ, ਡਾ. ਦਿਲਬਾਗ ਸਿੰਘ ਹੁੰਦਲ, ਰਿਟਾਇਰਡ ਹੈਡਮਾਸਟਰ ਰਣਬੀਰ ਚੰਦ, ਪ੍ਰੇਮ ਕੁਮਾਰ ਮਨਕੋਟੀਆ ਅਤੇ ਮਾਸਟਰ ਰਮੇਸ਼ ਸ਼ਰਮਾ ਆਦਿ ਸ਼ਾਮਲ ਸਨ।

ਕੈਪਸ਼ਨ : ਯਾਤਰਾ ਦੌਰਾਨ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਮੈਂਬਰ।