ਦਸੂਹਾ (ਚੌਧਰੀ)
20 ਜੁਲਾਈ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮਹੀਨਾਵਾਰ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫਤਰ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਦਸੂਹਾ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਂਸਲਾ ਲਿਆ ਗਿਆ ਕਿ ਇਸ ਵਾਰ ਪਹਿਲੀ ਅਕਤੂਬਰ ਨੂੰ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨਜ਼ ਦਿਵਸ ਆਯੁਰਵੈਦਿਕ ਮੈਡੀਕਲ ਕੈਂਪ ਲਗਾ ਕੇ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾ ਦੱਸਿਆ ਕਿ ਸੀਨੀਅਰ ਸਿਟੀਜ਼ਨਜ਼ ਵੱਲੋਂ ਕੇ.ਐਮ.ਐਸ ਕਾਲਜ ਵਿਖੇ ਬਣੇ ਇੰਨਡੋਰ ਗੇਮਜ਼ ਵਿੰਗ ਦਾ ਨਿਰੀਖਣ ਕੀਤਾ। ਉਹਨਾ ਕਿਹਾ ਕਿ ਕੇ.ਐਮ.ਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਵਿੱਚ ਸ਼ਤਰੰਜ, ਟੇਬਲ ਟੈਨਿਸ, ਡਾਰਟ ਗੇਮ, ਕੈਰਮ ਬੋਰਡ ਆਦਿ ਖੇਡਾਂ ਮੌਜੂਦ ਹਨ। ਇਸ ਮੌਕੇ ਤੇ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਜੋਗਿੰਦਰ ਲਾਲ ਸ਼ਰਮਾ ਨੇ ਕੇ.ਐਮ.ਐਸ ਕਾਲਜ ਦੇ ਇੰਨਡੋਰ ਗੇਮਜ਼ ਵਿੰਗ ਦੀ ਸ਼ਲਾਂਘਾ ਕਰਦੇ ਹੋਏ ਕਿਹਾ ਕਿ ਇੰਨਡੋਰ ਗੇਮਜ਼ ਹਰੇਕ ਵਿਅਕਤੀ ਅਤੇ ਵਿਦਿਆਰਥੀ ਦੇ ਮਾਨਸਿਕ ਵਿਕਾਸ ਲਈ ਬਹੁਤ ਹੀ ਜਰੂਰੀ ਅਤੇ ਲਾਭਦਾਇਕ ਹਨ। ਉਹਨਾ ਕਿਹਾ ਕਿ ਇਸ ਤਨਾਅ ਭਰੀ ਜੀਵਨ ਸ਼ੈਲੀ ਵਿੱਚ ਥੋੜ੍ਹਾ ਸਮਾਂ ਇਹਨਾ ਖੇਡਾਂ ਨੂੰ ਦੇ ਕੇ ਅਸੀਂ ਮਾਨਸਿਕ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾਇਰਡ ਪ੍ਰਿੰਸੀਪਲ ਸਤੀਸ਼ ਕੁਮਾਰ, ਡਾ. ਦਿਲਬਾਗ ਸਿੰਘ ਹੁੰਦਲ, ਡਾ. ਤਰਸੇਮ ਡੋਗਰਾ, ਡਾ. ਅਮਰੀਕ ਸਿੰਘ ਬਸਰਾ, ਮਾਸਟਰ ਰਮੇਸ਼ ਸ਼ਰਮਾ, ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਪ੍ਰੇਮ ਕੁਮਾਰ ਸ਼ਰਮਾ, ਕਮਾਂਡੈਂਟ ਬਖਸ਼ੀਸ਼ ਸਿੰਘ, ਭਾਗ ਸਿੰਘ, ਅਨਿਲ ਕੁਮਾਰ, ਵਿਨੋਦ ਹੰਸ, ਸ਼ਾਮ ਨਾਥ ਮਹਿਤਾ, ਸ਼ਾਮ ਮੁਰਾਰੀ ਸ਼ਰਮਾ, ਸੁਰਿੰਦਰ ਨਾਥ, ਰਵਿੰਦਰ ਲਾਲ, ਬ੍ਰਹਮ ਦੇਵ ਰੱਲਹਣ, ਮਾਸਟਰ ਗਣੇਸ਼ ਦੱਤ, ਇੰਦਰਜੀਤ, ਜਗਮੋਹਨ ਸ਼ਰਮਾ, ਬਲਵੀਰ ਸਿੰਘ, ਵਿਨੋਦ ਕੁਮਾਰ, ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਤਸਵੀਰ ਵਿੱਚ ਮੀਟਿੰਗ ਦੌਰਾਨ ਕਰਨਲ ਜੋਗਿੰਦਰ ਲਾਲ ਸ਼ਰਮਾ ਪ੍ਰਧਾਨ, ਚੌਧਰੀ ਕੁਮਾਰ ਸੈਣੀ ਸਕੱਤਰ ਜਰਨਲ, ਡਾ. ਅਮਰੀਕ ਸਿੰਘ ਬਸਰਾ, ਕਮਾਂਡੈਂਟ ਬਖਸ਼ੀਸ਼ ਸਿੰਘ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ ਅਤੇ ਹੋਰ।








