Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਭਾਰਤ ਦੇ ਵਿਗਿਆਨੀਆਂ ਨੂੰ ਚੰਦਰ ਯਾਨ 3 ਅਤੇ ਅਦਿੱਤਿਆ ਐਲ-1 ਸੂਰਜ ਯਾਨ ਦੀ ਕਾਮਯਾਬੀ ਤੇ ਵਧਾਈ ਦਿੱਤੀ – ਚੌਧਰੀ ਕੁਮਾਰ ਸੈਣੀ

ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਭਾਰਤ ਦੇ ਵਿਗਿਆਨੀਆਂ ਨੂੰ ਚੰਦਰ ਯਾਨ 3 ਅਤੇ ਅਦਿੱਤਿਆ ਐਲ-1 ਸੂਰਜ ਯਾਨ ਦੀ ਕਾਮਯਾਬੀ ਤੇ ਵਧਾਈ ਦਿੱਤੀ – ਚੌਧਰੀ ਕੁਮਾਰ ਸੈਣੀ

ਦਸੂਹਾ (ਚੌਧਰੀ) 

11 ਸਤੰਬਰ : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੀ ਮਹੀਨਾਵਾਰ ਮੀਟਿੰਗ ਕਰਨਲ ਜੋਗਿੰਦਰ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਚੌਧਰੀ ਕੁਮਾਰ ਸੈਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕੇਂਦਰ ਦੀ ਭਾਰਤ ਸਰਕਾਰ ਵੱਲੋਂ ਜੀ-20 ਅੰਤਰਰਾਸ਼ਟਰੀ ਸੰਮੇਲਨ ਦੇ ਪ੍ਰਧਾਨ ਮਾਣਯੋਗ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ ਦਿੱਲੀ ਜੀ-20 ਡੇਕਲਰੇਸ਼ਨ ਪਾਸ ਕਰਨ ਤੇ ਵਧਾਈ ਦਿੱਤੀ। ਇਹ ਭਾਰਤ ਸਰਕਾਰ ਦੀ ਕਾਮਯਾਬ ਕੂਟ ਨੀਤੀ ਦਾ ਨਤੀਜਾ ਹੈ। ਏਸ਼ੀਆ, ਅਰਬ ਦੇਸ਼ ਅਤੇ ਯੂਰਪ ਨੂੰ ਸਿੱਧੇ ਜੋੜਨ ਲਈ ਰੇਲ ਲਾਈਨ ਦਾ ਵਿਸਥਾਰ ਕੀਤੇ ਜਾਣ ਤੇ ਸਭ ਦੀ ਸਹਿਮਤੀ ਨਾਲ ਭਾਰਤ ਨੂੰ ਯੂਰਪ ਅਤੇ ਅਮਰੀਕਾ ਨਾਲ ਵਪਾਰ ਕਰਨ ਦਾ ਬਹੁਤ ਲਾਭ ਹੋਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀ-20 ਵਿੱਚ ਅਫਰੀਕਨ ਦੇਸ਼ਾਂ ਨੂੰ ਸ਼ਾਮਲ ਕਰਨਾ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਹੈ। ਇਸ ਨਾਲ ਚੀਨ ਦੀ ਵਿਸਥਾਰਵਾਦੀ ਨੀਤੀ ਦਾ ਵੀ ਮੁਕਾਬਲਾ ਕੀਤਾ ਜਾਵੇਗਾ।
ਇੱਕ ਹੋਰ ਮਤੇ ਵਿੱਚ ਭਾਰਤ ਸਰਕਾਰ ਅਤੇ ਭਾਰਤ ਦੇ ਈਸਰੋ ਵਿਗਿਆਨੀਆਂ ਨੂੰ ਚੰਦਰ ਯਾਨ 3 ਅਤੇ ਅਦਿੱਤਿਆ ਐਲ-1 ਸੂਰਜ ਯਾਨ ਕਾਮਯਾਬੀ ਨਾਲ ਭੇਜਣ ਤੇ ਵਧਾਈ ਦਿੱਤੀ। ਇੱਕ ਹੋਰ ਮਤੇ ਰਾਹੀਂ ਭਾਰਤ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਜੀ ਦੁਆਰਾ ਸੀਨੀਅਰ ਸਿਟੀਜ਼ਨਜ਼ ਨੂੰ ਰਾਹਤ ਦੇਣ ਦੀ ਪੁਰਾਣੀ ਮੰਗ ਨੂੰ ਮੰਨੇ ਜਾਣ ਤੇ ਸੀਨੀਅਰ ਸਿਟੀਜ਼ਨਜ਼ ਮੈਂਬਰਾਂ ਵੱਲੋਂ ਖੁਸ਼ੀ ਜਤਾਈ ਗਈ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨਜ਼ ਦਿਵਸ ਦੇ ਮੌਕੇ ਤੇ 8 ਅਕਤੂਬਰ 2023 ਦਿਨ ਐਤਵਾਰ ਸਮਾਂ 10 ਵਜੇ ਤੋਂ 2 ਵਜੇ ਤੱਕ ਆਯੁਰਵੈਦਿਕ ਨਿਸ਼ੁਲਕ ਮੈਡੀਕਲ ਕੈਂਪ ਕੇ.ਐਮ.ਐਸ ਕਾਲਜ ਵਿਖੇ ਲਗਵਾਏ ਜਾਣ ਦਾ ਵੀ ਫੈਸਲਾ ਕੀਤਾ ਗਿਆ। ਇਸ ਕੈਂਪ ਵਿੱਚ ਵੈਦ ਵਿਵੇਕ ਗੁਪਤਾ ਦੇ ਨਾਲ ਡਾ. ਪ੍ਰਿਯੰਕਾ ਬੀ.ਏ.ਐਮ.ਐਸ ਆਯੁਰਵੈਦਿਕ ਵਿਧੀ ਰਾਹੀਂ ਮਰੀਜਾ ਦਾ ਉਪਚਾਰ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਾਸਟਰ ਰਾਜਿੰਦਰ ਸਿੰਘ ਟਿੱਲੂਵਾਲ, ਡਾ ਅਮਰੀਕ ਸਿੰਘ ਬਸਰਾ, ਡਾ. ਦਿਲਬਾਗ ਸਿੰਘ ਹੁੰਦਲ, ਸਤੀਸ਼ ਕਾਲੀਆ, ਬ੍ਰਹਮ ਦੇਵ ਰੱਲ੍ਹਣ, ਮਾਸਟਰ ਬਲਵੀਰ ਸਿੰਘ, ਵਿਨੋਦ ਕੁਮਾਰ ਚੌਹਾਨ, ਵਿਨੋਦ ਕੁਮਾਰ ਹੰਸ, ਸ਼ਾਮ ਨਾਥ ਮਹਿਤਾ, ਸੁਰਿੰਦਰ ਨਾਥ ਸ਼ਰਮਾ ਅਤੇ ਹਰਮਿੰਦਰ ਲਾਲ ਆਦਿ ਹਾਜ਼ਰ ਸਨ।

ਫੋਟੋ : ਤਸਵੀਰ ਵਿੱਚ ਕਰਨਲ ਜੋਗਿੰਦਰ ਲਾਲ ਸ਼ਰਮਾ, ਚੌਧਰੀ ਕੁਮਾਰ ਸੈਣੀ, ਡਾ. ਅਮਰੀਕ ਸਿੰਘ ਬਸਰਾ, ਡਾ. ਦਿਲਬਾਗ ਸਿੰਘ ਹੁੰਦਲ, ਸਤੀਸ਼ ਕਾਲੀਆ ਅਤੇ ਹੋਰ ਸੀਨੀਅਰ ਸਿਟੀਜ਼ਨਜ਼ ਮੈਂਬਰ।