Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਲੇਖਕ ਸ.ਹਰਕੀਰਤ ਸਿੰਘ ਸੰਧਰ ਦਾ ਸਨਮਾਨ

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀ ਤੇ ਉੱਘੇ ਲੇਖਕ ਸ.ਹਰਕੀਰਤ ਸਿੰਘ ਸੰਧਰ ਦਾ ਸਨਮਾਨ

ਗੜ੍ਹਦੀਵਾਲਾ (ਚੌਧਰੀ) : ਅੱਜ ਮਿੱਤੀ 3 ਮਾਰਚ, 2022 ਨੂੰ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਸਟਰੇਲੀਆ ਨਿਵਾਸੀ ਸ. ਹਰਕੀਰਤ ਸਿੰਘ ਸੰਪਰ ਦਾ ਸਨਮਾਨ ਕੀਤਾ ਗਿਆ। ਗੜ੍ਹਦੀਵਾਲਾ ਸ਼ਹਿਰ
ਦੇ ਨੇੜਲੇ ਪਿੰਡ ਭਾਨਾ ਦਾ ਜੰਮਪਾਲ ਸ. ਹਰਕੀਰਤ ਸਿੰਘ ਸੰਧਰ ਕਾਲਜ ਦੇ 1997 ਬੈਚ ਦਾ ਵਿਦਿਆਰਥੀ ਰਿਹਾ ਹੈ ਤੇ ਅੱਜ ਕੱਲ ਅਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਰਹਿਕੇ ਪੱਤਰਕਾਰੀ ਨਾਲ ਜੁੜਿਆ ਹੋਇਆ ਹੈ।ਉਸਦੀਆਂ ਇਤਿਹਾਸਕ ਦਸਤਾਵੇਜ਼ ਵਰਗੀ ਪੁਸਤਕ ‘ਜਦੋਂ ਤੁਰੇ ਸੀ’ ਪੰਜਾਬੀ ਪਾਠਕਾਂ ਵਲੋਂ ਬਹੁਤ ਸਲਾਹੀ ਗਈ 1 ਹੁਣ ਉਸਦੀ ਦੂਸਰੀ ਪੁਸਤਕ ‘ਕਿਸਾਨ-ਨਾਮਾ’ ਰੀਲੀਜ਼ ਹੋ ਚੁੱਕੀ ਹੈ, ਜਿਸ ਵਿੱਚ ਖ਼ੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਹਰੇਕ ਪੱਖ ਨੂੰ ਬਹੁਤ ਬਾਰੀਕੀ ਨਾਲ ਛੁਹਿਆ ਗਿਆ ਹੈ।ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪੀ ਇਸ ਪੁਸਤਕ ਵਿੱਚ ਕਿਸਾਨ ਅੰਦੋਲਨ ਦੌਰਾਨ ਜਾਨ ਗਵਾ ਚੁੱਕੇ ਕਿਸਾਨਾਂ ਦੀਆ
ਤਸਵੀਰਾਂ ਤੇ ਨਾਂ-ਪਤੇ ਛਾਪਕੇ ਇਸ ਪੁਸਤਕ ਨੂੰ ਸ. ਸੰਧਰ ਨੇ ਇੱਕ ਇਤਿਹਾਸਕ ਦਸਤਾਵੇਜ਼ ਬਣਾ ਦਿੱਤਾ ਹੈ।ਇਸ ਤੋਂ ਇਲਾਵਾ ਸਾਲ ਭਰ ਚਲੇ ਇਸ ਅੰਦੋਲਨ ਦੇ ਹਰ ਪੜਾਅ ਦਾ ਲੇਖਾ-ਜੋਖਾ ਵੀ ਇਸ ਪੁਸਤਕ ਵਿੱਚ ਕੀਤਾ ਗਿਆ ਹੈ। ਅੱਜ ਸ. ਹਰਕੀਰਤ ਸਿੰਘ ਸੰਧਰ ਨੇ ਕਾਲਜ ਪਹੁੰਚਕੇ ਆਪਣੀ ਪੁਸਤਕ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ.ਮਲਕੀਤ ਸਿੰਘ ਨੂੰ ਭੇਂਟ ਕੀਤੀ ਅਤੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਸਤਵੰਤ ਕੌਰ ਨੇ ਆਪਣੇ ਪਿਤਾ ਸ. ਹਰਿੰਦਰ ਸਿੰਘ ਮਹਿਬੂਬ ਦੀਆ ਪੁਸਤਕਾਂ ਸ.ਹਰਕੀਰਤ ਸਿਘ ਸੰਧਰ ਨੂੰ ਭੇਂਟ ਕੀਤੀਆਂ। ਕਾਲਜ ਵਲੋਂ ਸ.ਹਰਕੀਰਤ ਸਿੰਘ ਸੰਧਰ ਨੰੂ ਸਿਰੋਪਾੳ ਤੇ ਕਾਲਜ ਸਨਮਾਨ-ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਲਕੀਤ ਸਿੰਘ ਤੋਂ ਇਲਾਵਾ
ਪੰਜਾਬੀ ਵਿਭਾਗ ਦੇ ਅਧਿਆਪਕ ਡਾ.ਦਿਲਬਾਰਾ ਸਿੰਘ ਬਾਜਵਾ, ਡਾ. ਸਤਵੰਤ ਕੌਰ ਤੇ ਵਾਇਸ ਪ੍ਰਿੰਸੀਪਲ ਪ੍ਰੋ. ਸੰਜੀਵ ਸਿੰਘ ਵੀ ਹਾਜ਼ਰ ਸਨ।