Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ -ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ
ADVERTISEMENT
You are currently viewing ਸੰਤ ਨਿੰਰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਮੈਗਾ ਖੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਨੇ ਕੀਤਾ 221 ਯੁਨਿਟ ਖੂਨਦਾਨ

ਸੰਤ ਨਿੰਰਕਾਰੀ ਸਤਿਸੰਗ ਭਵਨ ਦਸੂਹਾ ਵਿਖੇ ਮੈਗਾ ਖੂਨਦਾਨ ਕੈਂਪ ਦੌਰਾਨ ਸ਼ਰਧਾਲੂਆਂ ਨੇ ਕੀਤਾ 221 ਯੁਨਿਟ ਖੂਨਦਾਨ

ਦਸੂਹਾ 14 ਸਤੰਬਰ (ਚੌਧਰੀ )

: “ਖੂਨ ਗਲੀਆਂ ਨਾਲੀਆ ਵਿੱਚ ਨਹੀ ਬਲਕਿ ਇਨਸਾਨੀ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਕਿਰਿਆਤਮਕ ਰੂਪ ਦਿੰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿੰਰਕਾਰੀ ਚੈਰੀਟੇਵਲ ਫਾਂਊਂਡੇਸ਼ਨ ਦੁਆਰਾ ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਦਸੂਹਾ ਭੱਟੀ ਦਾ ਪਿੰਡ ਵਿਖੇ ਮੈਗਾ ਖੂਨਦਾਨ ਕੈਂਪ ਜ਼ੋਨਲ ਇੰਚਾਰਜ਼ ਐੱਮ.ਐਲ ਸ਼ਰਮਾ ਤੇ ਬਰਾਂਚ ਦਸੂਹਾ ਦੇ ਸੰਯੋਜਕ ਡਾ.ਸੁਰਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਂਠ ਲਗਾਇਆ ਗਿਆ।ਇਸ ਮੌਕੇ ਖੇਤਰੀ ਸੰਚਾਲਕ ਦਲਜੀਤ ਕੁਮਾਰ,ਸੇਵਾਦਲ ਸੰਚਾਲਕ ਪ੍ਰਕਾਸ ਸਿੰਘ, ਸ਼ਿਖਸ਼ਕ ਉਂਕਾਰ ਸਿੰਘ, ਸਹਾਇਕ ਸ਼ਿਖਸ਼ਕ ਬਲਜੀਤ ਸਿੰਘ, ਭੈਣ ਹਰਦੀਪ ਕੌਰ ਸੰਚਾਲਿਕਾ, ਸ਼ਿਕਸ਼ਕਾ ਭੈਣ ਰਾਕੇਸ਼ ਕੌਰ ਆਦਿ ਹਾਜ਼ਰ ਸਨ। ਇਸ ਮੈਗਾ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਦਸੂਹਾ , ਸਿਵਲ ਹਸਪਤਾਲ ਮੁਕੇਰੀਆਂ , ਸਿਵਲ ਹਸਪਤਾਲ ਪਠਾਨਕੋਟ ਤੇ ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਤੋਂ ਬਲੱਡ ਬੈਂਕਾ ਦੀਆਂ ਟੀਮਾਂ ਨੇ 221 ਯੁਨਿਟ ਖੂਨਦਾਨੀਆਂ ਵਲੋਂ ਦਿੱਤਾ ਖੂੁਨ ਇਕੱਤਰ ਕੀਤਾ। ਖੂਨਦਾਨ ਕੈਪ ਦੌਰਾਨ ਮਹਿਲਾਵਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਕੈਂਪ ਵਿੱਚ ਦਸੂਹਾ ਸਮੇਤ , ਮੱਕੋਵਾਲ, ਹਰਿਆਣਾ, ਗੜ੍ਹਦੀਵਾਲਾ, ਟੇਰਕਿਆਣਾ, ਟਾਂਡਾ ਆਦਿ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਲੰਬੀਆਂ ਕਤਾਰਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਸਨ ।ਇਸ ਮੌਕੇ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ, ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ। ਇਸ ਮੌਕੇ ਮਿਸ਼ਨ ਦੇ ਜੋਨਲ ਇੰਚਾਰਜ ਮਹਾਤਮਾ ਐਮ.ਐਲ ਸ਼ਰਮਾ ਨੇ ਕਿਹਾ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੁਆਰਾ ਹਰ ਸਾਲ ਖੂਨਦਾਨ ਕੈਂਪਾ ਦਾ ਆਯੋਜਨ ਹੁਣ ਤੱੱਕ ਲਗਾਤਾਰ ਜਾਰੀ ਹੈ।ਉਨਾਂ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਇਨਸਾਨ ਨੂੰ ਪ੍ਰਮਾਤਮਾ ਦੀ ਜਾਣਕਾਰੀ ਦੇ ਕੇ ਮਨੁੱਖੀ ਏਕਤਾ ਸਥਾਪਿਤ ਕਰਨ ਦਾ ਸੁਨੇਹਾ ਦੇ ਰਹੇ ਹਨ।ਇਸ ਮੌਕੇ ਡਾ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਨਿਰੰਕਾਰੀ ਮਿਸ਼ਨ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਮਾਨਵਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੋਇਆ ਨਿਰੰਕਾਰੀ ਮਿਸ਼ਨ ਹਮੇਸ਼ਾ ਹੀ ਨਿਰਸੁਆਰਥ ਮਾਨਵਤਾ ਦੀ ਸੇਵਾ ਲਈ ਤਿਆਰ ਰਹਿੰਦਾ ਹੈ। ਇਸ ਮੌਕੇ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਨਿਰੰਕਾਰੀ ਮਿਸ਼ਨ ਵੱਲੋਂ ਸਮੇਂ ਸਮੇਂ ਸਿਰ ਮਾਨਵ ਕਲਿਆਣ ਦੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ ਜੋ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਦਾਨ ਕੀਤਾ ਖੂਨ ਕੇਵਲ ਮਨੁੱਖ ਦੀ ਜ਼ਿੰਦਗੀ ਹੀ ਨਹੀਂ ਬਚਾਉਂਦਾ ਬਲਕਿ ਮਾਨਵ ਨੂੰ ਮਾਨਵਤਾ ਦੇ ਸੂਤਰ ਵਿੱਚ ਪਿਰੋਣ ਦਾ ਕੰਮ ਕਰਦਾ ਹੈ। ਇਸ ਮੋਕੇ ਡਾ. ਸੁਰਿੰਦਰਪਾਲ ਸਿੰਘ ਸੰਯੋਜਕ ਦਸੂਹਾ ਨੇ ਪ੍ਰਮੁੱਖ ਹਸਤੀਆਂ, ਖੂਨਦਾਨੀਆਂ, ਡਾਕਟਰ ਤੇ ਸਟਾਫ , ਸੇਵਾਦਲ ਭੈਣ ਭਰਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਇਨਾਂ ਕੈਂਪਾਂ ਨਾਲ ਹਸਪਤਾਲਾਂ ਵਿੱਚ ਖੂਨ ਦੀ ਪੂਰਤੀ ਕਰਨ ਵਿੱਚ ਸਹਾਇਤਾ ਮਿਲਦੀ ਹੈ । ਉਨ੍ਹਾਂ ਕਿਹਾ ਸਾਨੂੰ ਵੱਧ ਚੜ ਕੇ ਖੂਨਦਾਨ ਕੈਂਪਾਂ ਵਿੱਚ ਹਿੱਸਾ ਲੈਣਾ ਚਾਹੀਦਾ ਚਾਹੀਦਾ ਹੈ। ਤਾਂ ਜੋ ਮਾਨਵਤਾ ਦੀ ਭਲਾਈ ਹੋ ਸਕੇ।ਇਸ ਮੌਕੇ ਸੇਵਾਦਲ ਭੈਣ ਭਰਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

error: copy content is like crime its probhihated