Prime Punjab Times

Latest news
ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ DAV ਕਲੱਸਟਰ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਰੀਕਾ ਸ਼ਰਮਾ ਨੇ ਮਾਰੀ ਬਾਜ਼ੀ ਸੀਨੀਅਰ ਪੱਤਰਕਾਰ ਸੰਜੀਵ ਨਈਅਰ ਦੇ ਸਲਾਨਾ ਭੰਡਾਰੇ ਵਿੱਚ ਗੌਤਮ ਸੇਠ ਗੁੱਡੂ ਨੇ ਭਰੀ ਹਾਜ਼ਰੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ *ਸਫਾਈ ਸੇਵਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਅਤੇ ਆਪਣੀਆਂ ਮੰਗਾਂ ਨੂੰ ਲੈਕੇ 30 ਜੁਲਾਈ ਨੂੰ ਗੜ੍ਹਦੀਵਾਲਾ ਰਹੇਗਾ ਬੰਦ :...
ADVERTISEMENT
You are currently viewing ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ

ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ

ਜਲੰਧਰ 31 ਜੁਲਾਈ (ਪ੍ਰਾਈਮ ਪੰਜਾਬ ਟਾਈਮਜ) 

: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 4 ਚੋਰੀ ਦੇ ਮੋਟਰਸਾਈਕਲ ਅਤੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਮਾਨਯੋਗ ਸ਼੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ DCP ਇਨਵੈਸਟੀਗੇਸ਼ਨ, ਸ਼੍ਰੀਮਤੀ ਅਕਾਂਕਸ਼ਾ ਜੈਨ IPS, ADCP-1 ਜਲੰਧਰ ਅਤੇ ਸ਼੍ਰੀ ਰਾਜੇਸ਼ ਠਾਕੁਰ PPS, ACP ਸੈਂਟਰਲ ਜਲੰਧਰ ਦੀਆਂ ਹਦਾਇਤਾਂ ‘ਤੇ ਥਾਣਾ ਨਵੀਂ ਬਾਰਾਦਰੀ ਪੁਲਿਸ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।

ਮਿਤੀ 29/06/2026 ਨੂੰ ਸ਼ਾਹਜਹਾਂ ਮੀਆਂ ਪੁੱਤਰ ਕੁਰਨ ਮੀਆਂ ਵਾਸੀ 03 ਮੇਨ ਬਾਜ਼ਾਰ ਗੜ੍ਹਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਪਤਨੀ ਖਰੀਜਾ ਖਾਤੂਨ ਨਾਲ ਆਟੋ ਰਿਕਸ਼ਾ ਵਿੱਚ ਘਰ ਜਾ ਰਹੇ ਸਨ। ਕਰੀਬ 4:00-4:20 PM ਗੁਰੂ ਨਾਨਕਪੁਰਾ ਰੋਡ ‘ਤੇ TPP ਪੁਆਇੰਟ PAP ਗਰਾਊਂਡ ਨੇੜੇ ਦੋ ਨਾਮਲੂਮ ਵਿਅਕਤੀਆਂ ਨੇ ਮੋਟਰਸਾਈਕਲ ‘ਤੇ ਆ ਕੇ ਪਤਨੀ ਦੇ ਹੱਥੋਂ ਪਰਸ ਜਬਰਦਸਤੀ ਖੋਹ ਲਿਆ। ਪਰਸ ਵਿੱਚ ਮੋਬਾਈਲ, ਪੈਨ ਕਾਰਡ, ਆਧਾਰ ਕਾਰਡ, 14,000 ਰੁਪਏ, ਸੋਨੇ ਦੀਆਂ ਵਾਲੀਆਂ, ਬੱਚੇ ਦਾ ਚਾਂਦੀ ਦਾ ਕੜਾ, ਪਾਜੇਬ ਅਤੇ ਬਰੇਸਲੈਟ ਸੀ। ਇਸ ਸਬੰਧੀ FIR ਨੰਬਰ 132, ਮਿਤੀ 30.06.2026, ਧਾਰਾ 304(2), 3(5) BNS ਥਾਣਾ ਨਵੀਂ ਬਾਰਾਦਰੀ ਵਿੱਚ ਦਰਜ ਕੀਤੀ ਗਈ।

ਜਾਂਚ ਦੌਰਾਨ 28/07/2026 ਨੂੰ ਦੋਸ਼ੀ *ਵੰਸ਼ ਸੋਢੀ ਪੁੱਤਰ ਦੀਪਕ ਸੋਢੀ ਵਾਸੀ ਮਕਾਨ ਨੰਬਰ 276, ਕ੍ਰਿਸ਼ਨਪੁਰਾ ਮੁਸਲਿਮ ਕਲੋਨੀ, ਜਮੈਲ ਨਗਰ, SD ਸਕੂਲ ਦੇ ਪਿੱਛੇ, ਇੰਡਸਟਰੀਅਲ ਟਾਊਨ ਜਲੰਧਰ, ਉਮਰ 19 ਸਾਲ* ਅਤੇ ਉਸਦਾ ਭਰਾ *ਨਾਬਾਲਗ ਦੋਸ਼ੀ ਉਮਰ 17 ਸਾਲ* ਨੂੰ ਸੰਤ ਨਗਰ ਰੋਡ ਨੇੜੇ ਅਕਾਊਂਟ ਆਫਿਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀਆਂ ਕੋਲੋਂ *ਸੋਨੇ ਦੀਆਂ ਵਾਲੀਆਂ, ਬੱਚੇ ਦੀਆਂ ਚਾਂਦੀ ਦੀਆਂ ਪਾਜੇਬ* ਅਤੇ *ਚੋਰੀ ਦੇ 4 ਮੋਟਰਸਾਈਕਲ* ਬਰਾਮਦ ਕੀਤੇ ਗਏ। ਬਰਾਮਦ ਮੋਟਰਸਾਈਕਲਾਂ ਦੇ ਚੈਸੀ ਨੰਬਰ: MBLHA10EZCH06849, 05F29F 21 911, MBLHAR088JHH25362,MBLHA10 AMDHK44972।

ਪੁਲਿਸ ਵੱਲੋਂ ਦੋਸ਼ੀ ਵੰਸ਼ ਤੋਂ ਹੋਰ ਵਾਰਦਾਤਾਂ ਅਤੇ ਬਾਕੀ ਖੋਹ ਕੀਤੇ ਸਮਾਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਵਿੱਚ ਵੱਧ ਰਹੀਆਂ ਸਨੈਚਿੰਗ ਅਤੇ ਚੋਰੀਆਂ ਦੀਆਂ ਵਾਰਦਾਤਾਂ ‘ਤੇ ਨੱਥ ਪਾਉਣ ਲਈ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।

error: copy content is like crime its probhihated