ਗੜ੍ਹਦੀਵਾਲਾ 13 ਮਈ (ਚੌਧਰੀ)
: ਗੜ੍ਹਦੀਵਾਲਾ ਵਿਖੇ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸੁਰਜੀਤ ਪਾਤਰ ਦੇ ਵਿਛੋੜੇ ਨੂੰ ਅਸਹਿ ਦੱਸਦੇ ਹੋਏ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਹਨਾਂ ਦੀ ਕਵਿਤਾ ਦੀਆਂ ਸਤਰਾਂ ਨੂੰ ਯਾਦ ਕੀਤਾ ਗਿਆ।( ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਸੱਚ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ) ਮੀਟਿੰਗ ਦੌਰਾਨ ਇਹ ਸਰਬ ਸੰਮਤੀ ਨੇ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਬਾਰੇ ਸੰਜੀਦਾ ਨਹੀਂ ਹੈ,ਇਸ ਗੱਲ ਤੇ ਨੰਬਰਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਇਸ ਮੀਟਿੰਗ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨਾਂ ਨੰਬਰਦਾਰਾਂ ਨੇ ਆਪਣੇ ਲਾਈਫ ਸਰਟੀਫਿਕੇਟ ਕਾਨੂੰਗੋ ਦਫਤਰ ਦਸੂਆ ਵਿਖੇ ਜਮਾ ਨਹੀਂ ਕਰਾਏ ਉਹ ਜਲਦੀ ਦਫਤਰ ਜਾ ਕੇ ਆਪਣੇ ਸਰਟੀਫਿਕੇਟ ਜਮਾਂ ਕਰਵਾ ਦੇਣ। ਅੱਜ ਦੀ ਮੀਟਿੰਗ ਵਿੱਚ ਨੰਬਰਦਾਰ ਰਾਮਦਾਸ, ਗੁਰਮੀਤ ਸਿੰਘ,ਬਲਦੇਵ ਸਿੰਘ,ਅਸ਼ਨੀ ਕੁਮਾਰ,ਮਲਕੀਤ ਸਿੰਘ ,ਮਦਨਜੀਤ ਸਿੰਘ,ਜੋਗਿੰਦਰ ਸਿੰਘ,ਕਿਸ਼ੋਰੀ ਲਾਲ,ਬਲਵੀਰ ਸਿੰਘ,ਗਿਆਨ ਸਿੰਘ, ਸ਼ਿੰਗਾਰਾ ਸਿੰਘ,ਰਘਵੀਰ ਸਿੰਘ ਮਹਿੰਦਰ ਸਿੰਘ ਬਰੂਹੀ,ਸਵਰਨ ਸਿੰਘ,ਸਤਪਾਲ ਜੌਹਲ,ਪ੍ਰੀਤਮ ਸਿੰਘ,ਧਰਮਿੰਦਰ ਕਲਿਆਣ,ਗੁਰਦੀਪ ਸਿੰਘ,ਅਵਤਾਰ ਸਿੰਘ, ਸੁਖਬੀਰ ਸਿੰਘ ਆਦਿ ਹਾਜਰ ਸਨ।








