Prime Punjab Times

Latest news
दसूहा ड्राइविंग टेस्ट ट्रैक में लगातार पांचवी चोरी,सीसीटीवी कैमरे भी तोड़े व हुए कैद ਪਿੰਡ ਬਹੇੜਾ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਬਣਾਇਆ ਸੀਨੀਅਰ ਸੈਕੰਡਰੀ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਤਹਿਤ 40 ਸਕੂਲ ਬੱਸਾਂ ਦੀ ਜਾਂਚ, 11 ਦੇ ਚਲਾਨ ਕੱਟੇ ਹੁਸ਼ਿਆਰਪੁਰ ‘ਚ 26 ਤੋਂ 30 ਨਵੰਬਰ ਤੱਕ ਹੋਵੇਗੀ ਫੀਲਡ ਫਾਇਰਿੰਗ, ਨਿਰਧਾਰਤ ਖਤਰੇ ਵਾਲੇ ਖੇਤਰ ‘ਚ ਨਾ ਜਾਣ ਦੀ ਅਪੀਲ *ਪਲਸ ਪੋਲੀਓ ਦੇ ਪਹਿਲੇ ਦਿਨ 9500 ਬੱਚਿਆਂ ਨੂੰ ਪਿਆਈਆਂ ਪੋਲੀਓ ਰੋਕੂ ਬੂੰਦਾਂ : SMO ਸੁਦੇਸ਼ ਰਾਜਨ* ਖੇਡਾਂ ਵਤਨ ਪੰਜਾਬ ਦੇ ਵਾਲੀਬਾਲ ਮੁਕਾਬਲੇ 'ਚ ਨਵਜੋਤ ਸਿੰਘ ਨੇ ਜਿੱਤਿਆ ਕਾਂਸੇ ਤਗਮਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਛੇਵੀਂ ਵਾਰ SGPC ਪ੍ਰਧਾਨ ਬਣਨ ’ਤੇ ਮਨਦੀਪ ਸਿੰਘ ਢੀਂਡਸਾ ਅਤੇ ਜਸਵਿੰਦਰ ਸਿੰਘ ਮਾਣਕੂ ... ਬੀਚ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ ਖ਼ਾਲਸਾ ਕਾਲਜ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕੇ.ਐਮ.ਐਸ. ਕਾਲਜ ਦਾ ਕਦਮ, ਨਵੇਂ ਮੁੱਖ ਗੇ...
ADVERTISEMENT
You are currently viewing ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਮੇਰਾ ਮੁੱਖ ਮਕਸਦ ਹੈ : ਸੁੱਖੀ ਬਾਠ

ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਮੇਰਾ ਮੁੱਖ ਮਕਸਦ ਹੈ : ਸੁੱਖੀ ਬਾਠ

ਬਟਾਲਾ 14 ਜੂਨ ( ਅਵਿਨਾਸ਼ ਸ਼ਰਮਾ )

ਪੰਜਾਬੀ ਭਵਨ ਸਰੀ ਕੈਨੇਡਾ ਵੱਲੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਪ੍ਰਤੀ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਉਪਰਾਲਾ : ਡਾ.ਸਤਿੰਦਰ ਕੌਰ ਕਾਹਲੋਂ

: ਨਵੀਆਂ ਕਲਮਾਂ ਨਵੀਂ ਉਡਾਣ ਪੁਸਤਕ ਭਾਗ – 8 ਜਿਲਾ ਗੁਰਦਾਸਪੁਰ ਦਾ ਲੋਕ ਅਰਪਣ ਸਮਾਗਮ ਐਸ.ਐਲ.ਬਾਵਾ ਡੀ.ਏ.ਵੀ.ਕਾਲਜ ਬਟਾਲਾ ਵਿਖੇ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋ ਗਿਆ। ਇਸ ਦੌਰਾਨ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਬੱਚਿਆਂ ਦੇ ਅੰਦਰ ਛੁੱਪੇ ਸਾਹਿਤਕ ਹੁਨਰ ਨੂੰ ਵਿਕਸਤ ਕਰਨ ਲਈ ਨਵੀਆ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਤਹਿਤ ਜਿਲਾ ਗੁਰਦਾਸਪੁਰ ਦੇ ਬੱਚਿਆਂ ਦੀਆਂ ਵੱਖ ਵੱਖ ਵੰਨਗੀਆਂ ਦੀ ਜੋ ਡਾ.ਸਤਿੰਦਰ ਕੌਰ ਕਾਹਲੋਂ ਸਟੇਟ ਅਵਾਰਡੀ ਲੈਕਚਰਾਰ ਦੀ ਸੰਪਾਦਕ ਪਲੇਠੀ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜਾ,ਮੁੱਖ ਸੰਚਾਲਿਕਾ ਪੰਜਾਬ ਭਵਨ ਜਲੰਧਰ ਪ੍ਰੀਤ ਹੀਰ ਤੇ ਮੁੱਖ ਸਲਾਹਕਾਰ ਗੁਰਵਿੰਦਰ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਬੀ.ਪੀ.ਈ.ਓ. ਬਟਾਲਾ 1 ,ਪ੍ਰਿੰਸੀਪਲ ਪਰਮਜੀਤ ਕੌਰ ਨੋਡਲ ਅਫਸਰ,ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਜਿਲਾ ਸਮਾਰਟ ਸਕੂਲ ਮੈਂਟਰ , ਪ੍ਰਿੰ ਜਸਬੀਰ ਕੌਰ,ਪ੍ਰਿੰ ਮੀਨੂੰ ਸ਼ਰਮਾ ,ਪ੍ਰਿੰ ਸ਼ਰਨਜੀਤ ਕੋਰ ,ਪ੍ਰਿੰ ਤੇਜਿੰਦਰ ਕੌਰ ,ਗੁਰਵੰਤ ਸਿੰਘ ਮੁੱਖੀ ਪੰਜਾਬੀ ਵਿਭਾਗ ,ਮੁਸ਼ਤਾਕ ਮਸੀਹ ਰਿਟਾ. ਪ੍ਰਿੰਸੀਪਲ ,ਡਾ ਨਰੇਸ਼ ਕੁਮਾਰ ਧਰਮਸ਼ਾਲਾ ਯੂਨੀਵਰਸਿਟੀ, ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਦੌਰਾਨ ਸਮਾਗਮ ਦੇ ਸ਼ੁਰੂ ਵਿੱਚ ਡਾ. ਸਤਿੰਦਰ ਕੌਰ ਕਾਹਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਇਸ ਕਿਤਾਬ ਵਿੱਚ ਜਿਲੇ ਦੇ ਵੱਖ ਵੱਖ ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਕਵਿਤਾਵਾਂ ਹਨ। ਇਹ ਨਿਵੇਕਲਾ ਤੇ ਵਿਲੱਖਣ ਕਾਰਜ ਪਹਿਲੀ ਵਾਰ ਹੋਇਆ ਹੈ। ਉਹਨਾਂ ਨੇ ਸੁੱਖੀ ਬਾਠ ਦੀ ਇਸ ਸੋਚ ਨੂੰ ਸਿਜਦਾ ਕੀਤਾ।
ਇਸ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਭਵਨ ਸ੍ਰੀ ਕਨੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਸਮੇਂ-ਸਮੇਂ ਤੇ ਅਜਿਹੇ ਸਾਹਿਤਕ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਗੁਰਦਾਸਪੁਰ ਟੀਮ ਵੱਲੋਂ ਕੀਤੇ ਜਾ ਰਹੇ ਸਾਹਿਤਕ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੁੱਝ ਮਹੀਨੇ ਪਹਿਲਾਂ ਪਟਿਆਲੇ ਤੋਂ ਸ਼ੂਰੁ ਹੋਇਆ ਸੀ ਤੇ ਹੁਣ ਅੰਤਰਰਾਸ਼ਟਰੀ ਪੱਧਰ ਦਾ ਬਣ ਚੁੱਕਾ ਹੈ। ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ,ਵਿਦੇਸ਼ਾਂ ਵਿੱਚ ਤੇ ਲਹਿੰਦੇ ਪੰਜਾਬ ਵਿੱਚ ਵੀ ਸਫਲਤਾਪੂਰਵਕ ਚੱਲ ਰਿਹਾ ਹੈ। ਉਨ੍ਹਾਂ 16 ਤੇ 17 ਨਵੰਬਰ ਨੂੰ ਹੋਣ ਵਾਲੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਕਾਨਫਰੰਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸੁੱਖੀ ਬਾਠ ਨੇ ਆਪਣੇ ਮਨ ਦੇ ਭਾਵ ਸਾਂਝੇ ਕਰਦਿਆਂ ਸਮੁੱਚੀ ਗੁਰਦਾਸਪੁਰ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਬੱਚਿਆਂ ,ਗਾਇਡ ਅਧਿਆਪਕਾਂ ਤੇ ਉਹਨਾਂ ਦੇ ਮਾਤਾ ਪਿਤਾ ਦਾ ਦਿਲ ਦੀਆਂ ਗਹਿਰਾਇਆ ਤੋ ਧੰਨਵਾਦ ਕੀਤਾ ਜਿਹਨਾਂ ਨੇ ਇਸ ਵੱਡੇ ਕਾਰਜ ਵਿੱਚ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਮੈਂ ਹਰ ਲੋੜਵੰਦ ਨਾਲ ਹਮੇਸ਼ਾ ਖੜਾ ਹਾਂ। ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚੇ ਇੱਕ ਵਧੀਆ ਸਮਾਜ ਸਿਰਜਕ ਬਨਣ।
ਭਰਵੇ ਇੱਕਠ ਵਿੱਚ ,ਤਾੜੀਆਂ ਦੀ ਗੂੰਜ ਵਿੱਚ ਕਿਤਾਬ ਦਾ ਲੋਕ ਅਰਪਣ ਤੇ ਪੋਸਟਰ ਅਰਪਣ ਕੀਤਾ ਗਿਆ। ਕਿਤਾਬ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆ ਨੂੰ ਮੈਡਲ , ਪ੍ਰਸ਼ੰਸਾ ਪੱਤਰ ,ਪੋਸਟਰ ਤੇ ਉਹਨਾਂ ਦੇ ਗਾਇਡ ਅਧਿਆਪਕਾਂ ਨੂੰ ਪ੍ਰਸ਼ੰਸਾਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦਾਸਪੁਰ ਟੀਪ ਦੇ ਮੈਂਬਰਾਂ ਸਤਿੰਦਰ ਕੌਰ ,ਗਗਨਦੀਪ ਸਿੰਘ ,ਰਣਜੀਤ ਕੋਰ ਬਾਜਵਾ,ਨਵਜੋਤ ਬਾਜਵਾ ਤੇ ਕਮਲਦੀਤ ਕੋਰ ਨੂੰ ਪੰਜਾਬ ਭਵਨ ਸਰੀ ਵਲੌ ਵਿਸ਼ੇਸ਼ ਸਨਮਾਨ ਦਿੱਤੇ ਗਏ।
ਗੁਰਦਾਸਪੁਰ ਟੀਮ ਵੱਲੋਂ ਮੁੱਖ ਮਹਿਮਾਨ ਤੇ ਆਈਆਂ ਸ਼ਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਗਗਨਦੀਪ ਸਿੰਘ ਪ੍ਰਧਾਨ ਲਾਇਨਜ਼ ਕਲੱਬ ਬਟਾਲਾ ਮੁਸਕਾਨ ਤੇ ਟੀਮ ਮੈਂਬਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕਮਲਜੀਤ ਕੌਰ,ਨਵਜੋਤ ਬਾਜਵਾ ਤੇ ਰਣਜੀਤ ਕੌਰ ਬਾਜਵਾ ਵਲੌ ਸਾਂਝੇ ਤੋਰ ਤੇ ਬਾਖੂਬੀ ਨਿਭਾਈ ਗਈ। ਇਸ ਦੌਰਾਨ ਸਮਾਗਮ ਵਿੱਚ ਸ਼ਾਮਿਲ ਬੱਚਿਆਂ ਦੀ ਕਵਿਤਾਵਾਂ ਦੀ ਰਿਕਾਰਡਿੰਗ ਹੋਈ। ਜੋ ਕਿ ਵੱਖ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਕੀਤੀ ਜਾਵੇਗੀ। ਇਸ ਦੌਰਾਨ ਸਮਾਗਮ ਵਿੱਚ ਉੱਘੇ ਲੇਖਕ ਤੇ ਅਧਿਆਪਕ ਪਰਮਜੀਤ ਸਿੰਘ ਨਿੱਕੇ ਘੁੱਮਣ ,ਸੁਖਵਿੰਦਰ ਕੌਰ ਬਾਜਵਾ ਸਕੂਲ ਮੁੱਖੀ ,ਲੈਕ . ਰਜਿੰਦਰਬੀਰ ਸਿੰਘ ,ਸਤਿੰਦਰਜੀਤ ਕੌਰ ਸਟੇਟ ਐਵਾਰਡੀ ,ਲੋਕ ਸੱਭਿਆਚਾਰ ਪਿੜ ਗੁਰਦਾਸਪੁਰ ਦੇ ਪ੍ਰਧਾਨ ਜੈਕਬ ਤੇਜਾ ,ਸਹਾਇਕ ਬੀ ਐਨ ਓ ਨਰਿੰਦਰ ਸਿੰਘ ਪੱਡਾ, ਹਰਸ਼ਰਨ ਕੌਰ , ਗੁਰਜਿੰਦਰ ਕੋਰ,ਰਾਜਬੀਰ ਕੋਰ ,ਨੀਟਾ ਭਾਟੀਆ ,ਰਮਨਦੀਪ ਕੋਰ ,ਰਾਜਵਿੰਦਰ ਕੋਰ,ਜਸਵਿੰਦਰ ਕੌਰ, ਲੈਕਚਰਾਰ ਪਵਨ ਕੁਮਾਰ ,ਪੂਨਮਜੋਤ ਕੌਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਉਨਾਂ ਮਾਤਾ ਪਿਤਾ ਸ਼ਾਮਲ ਹੋਏ।