ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ 12 ਜੁਲਾਈ ਨੂੰ ਤਹਿਸੀਲ ਕੰਪਲੈਕਸ ਵਿਖੇ ਲਗਾਇਆ ਜਾਵੇਗਾ ਖੁੱਲ੍ਹਾ ਦਰਬਾਰ : ਵਿਧਾਇਕ ਘੁੰਮਣ
ਦਸੂਹਾ 10 ਜੁਲਾਈ (ਚੌਧਰੀ) : ਪੰਜਾਬ ਸਰਕਾਰ ਵੱਲੋਂ 12 ਜੁਲਾਈ ਨੂੰ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਅਤੇ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੰਮਾਂ ਨੂੰ ਪੂਰਾ ਕਰਨ ਵਾਸਤੇ ਇੱਕ ਖੁੱਲ੍ਹੇ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਪ੍ਰੈੱਸ ਨੂੰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਇਸ ਖੁੱਲ੍ਹੇ ਦਰਬਾਰ ਦੇ ਵਿਚ ਵੱਖ ਵੱਖ ਮਹਿਕਮਿਆਂ ਜਿਵੇਂ ਬਿਜਲੀ ਮਹਿਕਮਾ, ਨਗਰ ਕੌਂਸਲ, ਬੀਡੀਪੀਓ , ਤਹਿਸੀਲ ਸਟਾਫ, ਸੀਡੀਪੀਓ ਸਟਾਫ ਅਤੇ ਹੋਰ ਮਹਿਕਮਿਆਂ ਨਾਲ ਸਬੰਧਿਤ ਅਫਸਰ ਇਸ ਵਿੱਚ ਬੈਠਣਗੇ ਅਤੇ ਮੌਕੇ ਤੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਹੱਲ ਕਰਕੇ ਦੇਣਗੇ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਖੁੱਲ੍ਹੇ ਦਰਬਾਰ ਦੇ ਵਿੱਚ ਆ ਕੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰਵਾ ਸਕਦੇ ਹਨ ਅਤੇ ਇਹ ਖੁੱਲ੍ਹਾ ਦਰਬਾਰ ਸਵੇਰ 10 ਵਜੇ ਤੋਂ 3 ਵਜੇ ਤੱਕ ਲੱਗੇਗਾ।








