Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੋਸੀ ਦਾ ਨੌਜਵਾਨ ਯੁਕਰੇਨ ਤੋਂ ਵਾਪਸ ਪਰਤਿਆ,ਸੁਣਾਈ ਹੱਡ ਬੀਤੀ

ਪੋਸੀ ਦਾ ਨੌਜਵਾਨ ਯੁਕਰੇਨ ਤੋਂ ਵਾਪਸ ਪਰਤਿਆ,ਸੁਣਾਈ ਹੱਡ ਬੀਤੀ

ਗੜ੍ਹਸ਼ੰਕਰ 7 ਮਾਰਚ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਦੇ ਪਿੰਡ ਪੋਸੀ ਦਾ ਨੌਜਵਾਨ, ਜੋ ਕਿ ਯੂਰੇਨ ਵਿਚ ਡਾਕਟਰੀ ਦੀ ਸਿੱਖਿਆ ਪ੍ਰਾਪਤ ਕਰਨ ਗਿਆ ਹੋਇਆ ਸੀl ਉਹ ਬੀਤੀ ਸ਼ਾਮ ਆਪਣੇ ਘਰ ਵਾਪਿਸ ਪਰਤ ਆਇਆ ਹੈ।ਹਰਪ੍ਰੀਤ ਸਿੰਘ ਪੁੱਤਰ ਤਿਲਕ ਰਾਜ ਨੇ ਆਪਣੀ ਹੱਡਬੀਤੀ ਸਣਾਉਂਦੀਆਂ ਕਿਹਾ ਉਹ ਯੂਕਰੇਨ ਦੇ ਖਾਰਕੀਵ ਸ਼ਹਿਰ ਵਿੱਚ ਪਿੱਛਲੇ 5 ਸਾਲਾਂ ਤੋਂ ਐਮਬੀਬੀਐਸ ਦੀ ਪੜਾਈ ਕਰ ਰਿਹਾ ਸੀ ਅਤੇ ਉਸ ਦੀ ਡਿਗਰੀ ਪੂਰੀ ਹੋਣ ਨੂੰ ਦੋ-ਤਿੰਨ ਮਹੀਨੇ ਰਹਿੰਦੇ ਹਨ।ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ 6 ਦਿਨ ਤਕ ਉਹ ਆਪਣੇ ਘਰ ਦੇ ਹੇਠਾ ਬਣੇ ਹੋਏ ਬੇਸਮੈਂਟ ਵਿਚ ਨਾਲ ਹਰਪ੍ਰੀਤ ਹੀ ਬਾਕੀ ਸਾਥੀਆਂ ਸਹਿਤ ਰਿਹਾ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਕੋਵਾਰ 40 ਜਾ 50 ਦੇ ਕਰੀਬ ਬੰਬਾਂ ਨਾਲ ਬੰਬਾਰੀ ਕੀਤੀ ਜਾਂਦੀ ਸੀ l
ਖਤਰਾ ਹਟਦਾ ਦੇਖਦੇ ਸਨ ਤਾਂ ਉੱਪਰੋਂ ਮਕਾਨ ਵਿਚੋਂ ਆਪਣੀ ਜ਼ਰੂਰਤ ਦਾ ਸਾਮਾਨ ਹੇਠਾਂ ਲੈ ਜਾਂਦੇ ਸਨ। ਹਰਪ੍ਰੀਤ ਨੇ ਦੱਸਿਆ ਉਹ ਜਿਨ੍ਹਾਂ ਬੰਕਰਾ ਵਿੱਚ ਰਹਿ ਰਹੇ l ਉੱਥੇ ਦੇ ਹਾਲਾਤ ਬਹੁਤ ਮਾੜੇ ਹਨ, ਖਾਨ ਪੀਣ ਦੇ ਸਮਾਨ ਦੀ ਬਹੁਤ ਘਾਟ ਹੈ ਅਤੇ ਹਮੇਸ਼ਾ ਡਰ ਦੇ ਸਾਏ ਹੇਠ ਉਨ੍ਹਾਂ ਨੇ ਉੱਥੇ ਦਿਨ ਕਟੇ ਹਨ।ਹਰਪ੍ਰੀਤ ਨੇ ਦੱਸਿਆ ਕਿ 18 ਘੰਟੇ ਦਾ ਸਫਰ ਕਰਨ ਉਪਰੰਤ ਉਹ ਪੋਲੰਡ ਬਾਰਡਰ ਤੱਕ ਪਹੁੰਚਿਆ। ਉਥੇ ਇਕ ਟੈਕਸੀ ਰਾਹੀਂ ਬਾਰਡਰ ਕਰਾਸ ਕਰ ਕੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿੱਥੇ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ।ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਦੇ ਕੋਲ ਵੱਡੀ ਤਾਕਤ ਹੈ ਅਤੇ ਇਸਦੇ ਸਬੰਧ ਬਾਕੀ ਦੇਸ਼ਾਂ ਨਾਲ ਵੀ ਬਹੁਤ ਵਧੀਆ ਸਬੰਧ ਹਨ ਜਿਸਦੇ ਕਾਰਨ ਸਾਨੂੰ ਉਮੀਦ ਹੈ ਕਿ ਇਸ ਲੜਾਈ ਦਾ ਹੱਲ ਭਾਰਤ ਸਰਕਾਰ ਕੱਢ ਸਕਦੀ ਹੈ।